Get Even More Visitors To Your Blog, Upgrade To A Business Listing >>

ਜਰਮਨੀ ‘ਚ ਪੁਲਿਸ ਨੇ ਜ਼ਬਤ ਕੀਤੀ ‘ਸੋਨੇ ਦੀ ਕਾਰ’, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

Germany Gold Car Seized : ਫ੍ਰੈਂਕਫਰਟ : ਜਰਮਨੀ ਦੇ ਹੈਮਬਰਗ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ਇਕ ਕਾਰ ਨੂੰ ਜ਼ਬਤ ਕੀਤਾ ਹੈ। ਤੁਸੀ ਇਹ ਸੋਚ ਰਹੇ ਹੋਵੋਗੇ ਕਿ ਆਖਰ ਇਸ ‘ਚ ਕੀ ਵੱਡੀ ਗੱਲ ਹੋ ਗਈ ਪਰ ਇਹ ਕੋਈ ਨੌਰਮਲ ਕਾਰ ਨਹੀਂ ਹੈ ਸਗੋਂ ਸੋਨੇ ਦੀ ਕਾਰ ਹੈ। ਜਦੋ ਇਹ ਕਾਰ ਸੜਕ ‘ਤੇ ਚਲਦੀ ਸੀ ਤਾਂ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਸੀ। ਜਿਸਦੇ ਚਲਦੇ ਪੁਲਿਸ ਨੇ ਇਸਨੂੰ ਜ਼ਬਤ ਕਰ ਲਿਆ ਹੈ।

Germany Gold Car Seized
Germany Gold Car Seized


ਦਰਅਸਲ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਰ ਦੀ ਚਮਕ ਇੰਨੀ ਜ਼ਿਆਦਾ ਸੀ ਕਿ ਸੜਕ ‘ਤੇ ਵਾਹਨ ਚਲਾ ਰਹੇ ਦੂਜੇ ਡ੍ਰਾਈਵਰਾਂ ਦੀ ਅੱਖਾਂ ‘ਚ ਇਸ ਦੀ ਚਮਕ ਪੈਂਦੀ ਸੀ ਜਿਸ ਕਾਰਨ ਹਾਦਸੇ ਹੋਣ ਦਾ ਖ਼ਤਰਾ ਜ਼ਿਆਦਾ ਸੀ। ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਪਹਿਲਾਂ ਕਾਰ ਰੋਕ ਕੇ ਡ੍ਰਾਈਵਰ ਨੂੰ ਇਸ ਦੀ ਪੌਲਿਸ਼ ਹਟਾਉਣ ਤੇ ਇਸ ਨੂੰ ਦੁਬਾਰਾ ਰਜਿਸਟਰ ਕਰਨ ਲਈ ਕਿਹਾ।

ਜਦੋਂ ਉਸ ਨੇ ਪੁਲਿਸ ਦੀ ਗੱਲ ਨਹੀਂ ਮੰਨੀ ਤਾਂ ਕਾਰ ਜ਼ਬਤ ਕੀਤੀ ਗਈ। ਰਿਪੋਰਟਸ ਮੁਤਾਬਕ ਬਾਅਦ ‘ਚ ਕਾਰ ਤੇ ਉਸ ਦੇ ਡ੍ਰਾਈਵਰ ਨੂੰ ਜ਼ੁਰਮਾਨਾ ਲਾ ਕੇ ਛੱਡ ਦਿੱਤਾ ਗਿਆ।

ਇਸ ਦੇ ਨਾਲ ਹੀ ਉਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਦੁਬਾਰਾ ਕਾਰ ਨੂੰ ਸੜਕ ‘ਤੇ ਚਲਾਉਣ ਤੋਂ ਪਹਿਲਾਂ ਉਹ ਸੋਨੇ ਦੀ ਪੌਲਿਸ਼ ਨੂੰ ਹਟਾ ਲਵੇ।

The post ਜਰਮਨੀ ‘ਚ ਪੁਲਿਸ ਨੇ ਜ਼ਬਤ ਕੀਤੀ ‘ਸੋਨੇ ਦੀ ਕਾਰ’, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਰਮਨੀ ‘ਚ ਪੁਲਿਸ ਨੇ ਜ਼ਬਤ ਕੀਤੀ ‘ਸੋਨੇ ਦੀ ਕਾਰ’, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×