Get Even More Visitors To Your Blog, Upgrade To A Business Listing >>

24 ਮਈ ਨੂੰ ਐਮੀ ਵਿਰਕ ਲੈ ਕੇ ਜਾਣਗੇ ਸੋਨਮ ਬਾਜਵਾ ਘਰ ‘ਮੁਕਲਾਵਾ’

Film Muklawa Trailer Release : ਪੰਜਾਬੀ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਦੋਨੋਂ ਜਦੋਂ ਵੀ ਇਕੱਠੇ ਕੰਮ ਕਰਦੇ ਹਨ ਤਾਂ ਫਿਲਮ ਦਾ ਹੋਣਾ ਪਹਿਲਾ ਹੀ ਤੈਅ ਹੋ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦੋਨਾਂ ਦੀ ਜੋੜੀ ਇੱਕ ਵਾਰ ਫਿਰ ਕਮਾਲ ਕਰਦੀ ਨਜ਼ਰ ਆਵੇਗੀ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਮੁਕਲਾਵਾ’ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Film Muklawa Trailer Release
Film Muklawa Trailer Release

ਰਾਜੂ ਵਰਮਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਨਾਮਵਰ ਫ਼ਿਲਮ ਨਿਰਮਾਣ ਤੇ ਡਿਸਟੀਬਿਊਸ਼ਨ ਕੰਪਨੀ ‘ਵਾਈਟ ਹਿੱਲ ਸਟੂਡੀਓ’ ਵੱਲੋਂ ‘ਗ੍ਰੇ ਸਲੇਟ ਪਿਕਚਰਸ’ ਦੇ ਸਹਿਯੋਗ ਨਾਲ ਬਣਾਈ ਗਈ ਗਈ ਹੈ। ਇਹ ਫ਼ਿਲਮ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਿਸ਼ਤਿਆਂ ਦੀ ਖੂਬਸੂਰਤ ਕਹਾਣੀ ਹੈ।

ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼, ਸਰਬਜੀਤ ਚੀਮਾ ਅਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪੰਜਾਬ ਦੇ ਨਾਲ ਨਾਲ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਇੱਕ ਖੂਬਸੂਰਤ ਪਰਿਵਾਰਕ ਪੀਰੀਅਡ ਡਰਾਮਾ ਫ਼ਿਲਮ ਹੈ।

ਫ਼ਿਲਮ ਦਾ ਟਾਈਟਲ ਦੱਸ ਰਿਹਾ ਹੈ ਕਿ ਇਹ ਫ਼ਿਲਮ ਇਕ ਕੁੜੀ, ਮੁੰਡੇ ਦੇ ਵਿਆਹ ਅਤੇ ਵਿਆਹ ਤੋਂ ਬਾਅਦ ਮੁਕਲਾਵੇ ਦੀ ਕਹਾਣੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਕ ਦੌਰ ਸੀ ਜਦੋਂ ਵਿਆਹ ਮਾਂ ਬਾਪ ਦੀ ਰਜ਼ਾਮੰਦੀ ਨਾਲ ਛੋਟੀ ਉਮਰ ਵਿੱਚ ਹੀ ਹੋ ਜਾਂਦੇ ਸਨ ਪਰ ਮੁਕਲਾਵਾ ਕਈ ਸਾਲਾਂ ਬਾਅਦ ਦੋਵਾਂ ਦੇ ਜਵਾਨ ਹੋਣ ‘ਤੇ ਹੀ ਦਿੱਤਾ ਜਾਂਦਾ ਸੀ। ਇਹ ਫ਼ਿਲਮ ਕੁਝ ਇਸ ਤਰ੍ਹਾਂ ਦੇ ਵਿਸ਼ੇ ‘ਤੇ ਹੀ ਅਧਾਰਿਤ ਹੈ।

ਮੁਕਲਾਵਾ ਇਕ ਅਜਿਹੀ ਰਸਮ ਸੀ, ਜਿਸ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਸੀ। ਅਜੌਕੇ ਦੌਰ ਵਿੱਚ ਬੇਸ਼ੱਕ ਇਹ ਰਸਮ ਖ਼ਤਮ ਹੋ ਚੁੱਕੀ ਹੈ ਪਰ ਵਿਆਹੁਤਾ ਜ਼ਿੰਦਗੀ ਦੀ ਅਸਲ ਸ਼ੁਰੂਆਤ ਮੁਕਲਾਵੇ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੋਨਮ ਬਾਜਵਾ ਬਾਲੀਵੁਡ ‘ਚ ਵੀ ਡੈਬਿਊ ਕਰ ਚੁੱਕੀ ਹੈ। ਸੋਨਮ ਨੇ ਰੇਮੋ ਡਿਸੂਜਾ ਦੀ ਡਾਸਿੰਗ ਫਿਲਮ ਤੋਂ ਸ਼ੁਰੂਆਤ ਕੀਤੀ ਹੈ ਜੋ ਕਿ ਜਲਦ ਹੀ ਰਿਲੀਜ਼ ਹੋਵੇਗੀ। 

The post 24 ਮਈ ਨੂੰ ਐਮੀ ਵਿਰਕ ਲੈ ਕੇ ਜਾਣਗੇ ਸੋਨਮ ਬਾਜਵਾ ਘਰ ‘ਮੁਕਲਾਵਾ’ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

24 ਮਈ ਨੂੰ ਐਮੀ ਵਿਰਕ ਲੈ ਕੇ ਜਾਣਗੇ ਸੋਨਮ ਬਾਜਵਾ ਘਰ ‘ਮੁਕਲਾਵਾ’

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×