australia khalsa sajna diwas: ਮੈਲਬੌਰਨ: ਖਾਲਸਾ ਸਾਜਨਾ ਦਿਵਸ ਆਸਟ੍ਰੇਲੀਆ ਵਸਦੀਆਂ ਸਿੱਖ ਸੰਗਤਾਂ ਵਲੋ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਿੲਆ ਗਿਆ। ਇਸੇ ਲੜੀ ਦੇ ਤਹਿਤ ਮੈਲਬੌਰਨ ਵਿੱਖੇ ਵੀ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਵੱਖ ਵੱਖ ਸਮਾਗਮ ਕਰਵਾਏ ਗਏ।ਜਿਸ ਮੌਕੇ ਇੱਥੌ ਦੇ ਗੁਰੂਘਰਾਂ ਵਲੋਂ ਨਗਰ ਕੀਰਤਨ ਸਜਾਏ ਗਏ ਉਥੇ ਹੀ ਢਾਡੀ ਜੱਥਿਆਂ, ਰਾਗੀ ਸਿੰਘਾਂ ਵਲੌਂ ਰਸਭਿੰਨੇ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵਿਕਟੋਰੀਅਨ ਸਿੱਖ ਗੁਰਦੁਆਰਾ ਕੋਸਲ ਵਲੋਂ ਮੈਲਬੌਰਨ ਸ਼ਹਿਰ ਦੇ ਵਿੱਚ ਵਿਸਾਖੀ ਸਿੱਖ ਪਰੇਡ ਦਾ ਆਯੌਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਗ ਲਿਆ। ਇਹ ਨਗਰ ਕੀਰਤਨ ਵਿਕਟੌਰੀਅਨ ਪਾਰਲੀਮੈਂਟ ਤੋ ਸ਼ੂਰੂ ਹੋ ਕੇ ਫਲੈਗ ਸਟਾਫ ਗਾਰਡਨ ਵਿੱਖੇ ਜਾ ਕੇ ਸਮਾਪਤ ਹੋਇਆ।
Related Articles

ਇਸ ਮੌਕੇ ਗਤਕੇ ਦੇ ਜੌਹਰ ਵੀ ਦਿਖਾਏ ਗਏ। ਨਗਰ ਕੀਰਤਨ ਦੀ ਸਮਾਪਤੀ ਤੋ ਬਾਅਦ ਪੰਡਾਲ ਵਿੱਚ ਜਿੱਥੇ ਰਾਗੀ ਸਿੰਘਾ ਵਲੋ ਕੀਰਤਨ ਕੀਤੇ ਗਏ ਉਥੇ ਹੀ ਖਾਲਸਾ ਸਾਜਨਾ ਦਿਵਸ ਬਾਰੇ ਵਿਚਾਰਾਂ ਵੀ ਕੀਤੀਆਂ ਗਈਆਂ। ਇਸ ਨਗਰ ਕੀਰਤਨ ਦੌਰਾਨ ਵੱਖ ਵੱਖ ਰਾਜਨੀਤੀਕ ਪਾਰਟੀਆਂ ਦੇ ਨੁੰਮਾਇੰਦੇ ਵੀ ਸ਼ਾਮਲ ਹੋਏ। ਇਸ ਤਰਾ ਬੀਤੇ ਦਿਨੀ ਇੱਥੌ ਦੇ ਦੱਖਣ ਪੂਰਬ ਵਿੱਚ ਸਥਿਤ ਕੀਜ਼ਬਰੋ ਗੁਰੂਘਰ ਵਲੋ ਵੀ ਨਗਰ ਕੀਰਤਨ ਸਜਾਏ ਗਏ ਤੇ ਇਹ ਨਗਰ ਕੀਰਤਨ ਡੈਂਡੀਨੋਂਗ ਪਲਾਜ਼ਾ ਵਿੱਖੇ ਸਮਾਪਤ ਹੋਇਆ। ਗੁਰਦੁਆਰਾ ਦਲ ਬਾਬਾ ਬਿਧੀ ਚੰਦ ਖਾਲਸਾ ਛਾਉੇਣੀ ਪਲੰਪਟਨ ਵਿੱਖੇ ਵੀ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਨਗਰ ਕੀਰਤਨ ਸਜਾਏ ਗਏ ਤੇ ਗੁਰਦੁਆਰਾ ਸਾਹਿਬ ਕਰੇਗੀਬਰਨ ਵਿੱਖੇ ਨਿਸ਼ਾਨ ਸ਼ਾਹਿਬ ਦੀ ਸੇਵਾ ਵੀ ਕੀਤੀ ਗਈ। ਵੈਸਟਰਨ ਵਿਕਟੌਰੀਆ ਨਗਰ ਕੀਰਤਨ ਸੰਸਥਾ ਵਲੋਂ ਵੀ ਨਗਰ ਕੀਰਤਨ ਸਜਾਏ ਗਏ ਜੋ ਕਿ ਗੁਰੂਦੁਆਰਾ ਮੀਰੀ ਪੀਰੀ ਸਾਹਿਬ ਤੌ ਸ਼ੂਰੁ ਹੋਕੇ ਟਾਰਨੇਟ ਜਾ ਕੇ ਸਮਾਪਤ ਹੋਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਸਿਨ ਦਾ ਸਿੱਖ ਕੌਮ ਦੇ ਨਾਂ ਸੰਦੇਸ਼:- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਪਤੱਰ ਰਾਂਹੀਂ ਆਸਟ੍ਰੇਲੀਆ ਵਸਦੀ ਸਮੂਹ ਸਿੱਖ ਸੰਗਤ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਿੱਖ ਕੌਮ ਇਕ ਮਿਹਨਤੀ ਤੇ ਅਗਾਂਹਵਧੂ ਕੌਮ ਹੈ ਜੋ ਕਿ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਬਣਦਾ ਯੌਗਦਾਨ ਬਾਖੂਬੀ ਪਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਕੌਮ ਵਿਸਾਖੀ ਮਨਾਕੇ ਜਿੱਥੇ ਆਪਣੇ ਗੋਰਵਮਈ ਇਤਹਾਸ, ਆਪਣਾ ਸਭਿਆਚਾਰ ਤੇ ਆਪਣੀ ਵੱਖਰੀ ਪਛਾਣ ਦੇ ਦਿਨ ਨੂੰ ਮਨਾ ਰਹੇ ਹਨ ਤੇ ਉਥੇ ਹੀ ਆਸਟਰੇਲੀਆ ਵਸਦੇ ਵੱਖ-ਵੱਖ ਭਾਈਚਾਰੀਆਂ ਦੇ ਲੋਕ ਵੀ ਇਨਾਂ ਸਮਾਗਮਾਂ ਦਾ ਹਿੱਸਾ ਬਣਕੇ ਮਾਣ ਮਹਿਸੂਸ ਕਰ ਰਹੇ ਹਨ।
The post ਖਾਲਸਾ ਸਾਜਨਾ ਦਿਵਸ ਮੌਕੇ ਆਸਟ੍ਰੇਲੀਆ ‘ਚ ਵੱਖ-ਵੱਖ ਥਾਵਾਂ ਤੇ ਸਜਾਏ ਗਏ ਨਗਰ ਕੀਰਤਨ appeared first on Current Punjabi News | Latest Punjabi News Online : DailyPost.
This post first appeared on Punjab Archives - Latest Punjab News, Current Punjabi News, please read the originial post: here