Get Even More Visitors To Your Blog, Upgrade To A Business Listing >>

ਰਾਹੁਲ ਗਾਂਧੀ ਨੇ ਪੰਜਾਬ ਤੋਂ ਭਰੀ ਲੋਕਸਭਾ ਚੋਣਾਂ ਦੀ ਹੁੰਕਾਰ, ਮੋਦੀ ‘ਤੇ ਕੀਤਾ ਹਮਲਾ

Rahul Gandhi Lok Sabha Elections: ਮੋਗਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯਾਨੀ ਵੀਰਵਾਰ ਨੂੰ ਪੰਜਾਬ ਦੇ ਮੋਗਾ ‘ਚ ਪਹੁੰਚ ਚੁੱਕੇ ਹਨ। ਮੋਗਾ ਦੇ ਪਿੰਡ ਕਿਲੀ ਚਹਿਲਾਂ ‘ਚ ਰੈਲੀ ਕੀਤੀ ਜਾ ਰਹੀ ਹੈ। ਮੋਗਾ ਰੈਲੀ ‘ਚ ਸੀ.ਐੱਮ. ਸਮੇਤ ਕਈ ਮੰਤਰੀ ਮੌਜੂਦ ਹਨ। ਇਸ ਦੌਰਾਨ ਰੈਲੀ ਨੂੰ ਸੰਬੋਧਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਨੌਜਵਾਨਾਂ ਦੀਆਂ ਨੌਕਰੀਆਂ ਲਈ 36 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟਾਰਗੇਟ ਰੋਜ਼ਾਨਾ ਇਕ ਹਾਜ਼ਰ ਨੌਜਵਾਨ ਨੂੰ ਨੌਕਰੀ ਦੇਣਾ ਹੈ। 17 ਲੱਖ ਪਰਿਵਾਰ ਹਨ ਕਿਸਾਨ ਦੇ ਕਰਜ਼ੇ ਹੇਠਾਂ ਦਬੇ ਹੋਏ ਹਨ। ਕਈ ਲੋਕ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ।

Rahul Gandhi Lok Sabha Elections
Rahul Gandhi Lok Sabha Elections

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੋਣਗੇੇ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 17 ਲੱਖ ਕਿਸਾਨ ਕਰਜ਼ੇ ਹੇਠਾਂ ਦੱਬੇ ਹੋਏ ਹਨ। ਉਨ੍ਹਾਂ ਵਿੱਚੋਂ 10 ਲੱਖ ਕਿਸਾਨਾਂ ਦੇ ਦੋ–ਦੋ ਲੱਖ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਰਜ਼ਾ–ਮੁਆਫ਼ੀ ਪ੍ਰੋਗਰਾਮ ਦੇ ਚੌਥੇ ਗੇੜ ਦੀ ਸ਼ੁਰੂਆਤ ਹੁਣ ਸ੍ਰੀ ਰਾਹੁਲ ਗਾਂਧੀ ਕਰਨਗੇ।

Rahul Gandhi Lok Sabha Elections
Rahul Gandhi Lok Sabha Elections

ਕੈਪਟਨ ਤੋਂ ਪਹਿਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਰੈਲੀ ਨੂੰ ਸੰਬੋਧਤ ਕੀਤਾ ਉਹਨਾਂ ਨੇ ਕਿਹਾ ਕਿ ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਗਾ ਰੈਲੀ ਖੇਤ ਮਜ਼ਦੂਰਾਂ ਦੀ ਕਰਜ਼ ਮੁਆਫੀ ਦਾ ਵੀ ਆਗਾਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਆਪਣੀ ਕੁਰਸੀ ਬਚਾਉਣ ਲਈ ਇਸਤੇਮਾਲ ਨਹੀਂ ਕਰ ਸਕਦਾ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਉੱਤੇ ਜਾਣ–ਬੁੱਝ ਕੇ ਤਣਾਅ ਪੈਦਾ ਕੀਤਾ ਗਿਆ ਕਿ ਤਾਂ ਜੋ ਸਾਲ 2019 ਦੀਆਂ ਆਮ ਚੋਣਾਂ ਵਿੱਚ ਸਿਆਸੀ ਲਾਹਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸੇ ਨੂੰ ਵੀ ਫ਼ੌਜਾਂ ਉੱਤੇ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਹੈ।

Rahul Gandhi Lok Sabha Elections

ਇਹ ਵੀ ਪੜ੍ਹੋ: ਜੰਮੂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੰਮੂ ਬੱਸ ਸਟੈਂਡ ‘ਤੇ ਧਮਕਾ ਹੋਇਆ ਹੋਇਆ> ਜਾਣਕਾਰੀ ਮੁਤਾਬਿਕ ਇਸਨੂੰ ਗ੍ਰੇਨੇਡ ਹਮਲਾ ਦਸਿਆ ਜਾ ਰਿਹਾ ਹੈ। ਹਮਲੇ ‘ਚ 8 ਲੋਕ ਜਖਮੀ ਹੋਏ ਹਨ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਬਾਲ ਮੌਕੇ ‘ਤੇ ਪਹੁੰਚ ਗਏ ਹਨ ਤੇ ਬੱਸ ਸਟੈਂਡ ਨੂੰ ਘੇਰ ਲਿਆ ਗਿਆ ਹੈ। 
ਜਿਕਰਯੋਗ ਹੈ ਕਿ ਵੀਰਵਾਰ ਨੂੰ ਕੁਪਵਾੜਾ ਦੇ ਹੰਦਵਾੜਾ ‘ਚ ਵੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁਠਭੇੜ ਹੋਈ ਸੀ। ਜਿਸ ‘ਚ ਇਕ ਅੱਤਵਾਦੀ ਮਾਰ ਗਿਆ ਹੈ। 14 ਫਰਵਰੀ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ‘ਚ ਅਲਰਟ ਜਾਰੀ ਹੈ। ਉਥੇ ਹੀ ਦੂਜੀ ਤਰਫ ਸੂਬੇ ‘ਚ ਤਾਇਨਾਤ ਇੰਟਰਨੈਸ਼ਨਲ ਬਾਰਡਰ ਤੇ LoC ‘ਤੇ ਵੀ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

The post ਰਾਹੁਲ ਗਾਂਧੀ ਨੇ ਪੰਜਾਬ ਤੋਂ ਭਰੀ ਲੋਕਸਭਾ ਚੋਣਾਂ ਦੀ ਹੁੰਕਾਰ, ਮੋਦੀ ‘ਤੇ ਕੀਤਾ ਹਮਲਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰਾਹੁਲ ਗਾਂਧੀ ਨੇ ਪੰਜਾਬ ਤੋਂ ਭਰੀ ਲੋਕਸਭਾ ਚੋਣਾਂ ਦੀ ਹੁੰਕਾਰ, ਮੋਦੀ ‘ਤੇ ਕੀਤਾ ਹਮਲਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×