Get Even More Visitors To Your Blog, Upgrade To A Business Listing >>

ਮੋਦੀ ਨੇ ਦੇਸ਼ ‘ਚ ਵਧਾਈ ਗਰੀਬੀ, ਅਮੀਰਾਂ ਨੂੰ ਪਹੁੰਚਾਇਆ ਫਾਇਦਾ: ਰਾਹੁਲ

Rahul Gandhi Moga Rally: ਮੋਗਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਸਭਾ ਚੋਣਾਂ ਲਈ ਪੰਜਾਬ ਤੋਂ ਹੁੰਕਾਰ ਭਰ ਦਿੱਤੀ ਹੈ। ਰਾਹੁਲ ਮੋਗਾ ਦੇ ਪਿੰਡ ਮੋਗਾ ਦੇ ਪਿੰਡ ਕਿਲੀ ਚਹਿਲਾਂ ‘ਚ ਰੈਲੀ ਕਰ ਰਹੇ ਹਨ। ਉਹਨਾਂ ਨਾਲ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਾਹਿਤ ਕਈ ਹੋਰ ਵੱਡੇ ਕਾਂਗਰਸੀ ਸਿਆਸੀ ਆਗੂ ਮੌਜੂਦ ਹਨ। ਰੈਲੀ ਨੂੰ ਸੰਬੋਧਤ ਕਰਦੇ ਹੋਏ ਰਾਹੁਲ ਨੇ ਮੋਦੀ ਸਰਕਾਰ ਤੇ ਰਾਫੇਲ ਡੀਲ ਨੂੰ ਲੈ ਕੇ ਕਈ ਨਿਸ਼ਾਨੇ ਸਾਧੇ।

Rahul Gandhi Moga Rally
Rahul Gandhi Moga Rally

ਮੋਦੀ ਸਰਕਾਰ ‘ਤੇ ਤਿੱਖਾ ਹਮਲ ਕਰਦੇ ਹੋਏ ਰਾਹੁਲ ਨੇ ਕਿਹਾ ਮੋਦੀ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰੀ ਹੈ। ਉਨ੍ਹਾਂ ਨੇ ਕਿਹਾ ਕਿ 5 ਸਾਲ ਪਹਿਲਾਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਦੇ ਨਾਲ-ਨਾਲ ਕਿਸਾਨਾਂ ਦੇ ਕਰਜ਼ੇ ਮੁਆਫੀ ਤੋਂ ਲੈਕੇ ਕਈ ਵਾਅਦੇ ਕੀਤੇ ਸਨ ਪਰ ਮੋਦੀ ਨੇ ਹਿੰਦੋਸਤਾਨ ਦੇ ਕਿਸਾਨਾਂ ਦਾ ਇਕ ਵੀ ਰੁਪਾਇਆ ਮੁਆਫ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੀਆਂ ਸਮੱਸਿਆਵਾਂ ਨਾਲ ਲੜਨ ਦੀ ਬਜਾਏ ਲੋਕਾਂ ਨੂੰ ਆਪਸ ‘ਚ ਲੜਵਾ ਰਹੇ ਹਨ। ਰੈਲੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਸਮੇਤ ਵਰਕਰ ਪਹੁੰਚੇ।

Rahul Gandhi Moga Rally
Rahul Gandhi Moga Rally

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਅਮੀਰ ਲੋਕਾਂ ਲਈ ਕਾਫੀ ਕੰਮ ਕੀਤਾ ਹੈ। ਉਹਨਾਂ ਨੇ ਹਮਲੇ ਬੋਲਦੇ ਹੋਏ ਕਿਹਾ ਕਿ ਮੋਦੀ ਦੇਸ਼ ਦੀ ਜਨਤਾ ਨੂੰ ਧੋਖਾ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਦੇਸ਼ ‘ਚ ਨਫਰਤ ਤੇ ਗੁੱਸਾ ਫੈਲਾਇਆ ਜਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੇਵਲ ਝੂਠੇ ਸੁਪਨੇ ਹੀ ਵਿਖਾਏ। ਉਹਨਾਂ ਨੇ ਪੰਜਾਬ ‘ਚ ਕੈਪਟਨ ਸਰਕਾਰ ਦੀ ਤਾਰੀਫ ਵੀ ਕੀਤੀ ਰਾਹੁਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਕਾਫੀ ਫਾਇਦਾ ਪਹੁੰਚਾਇਆ ਹੈ ਤੇ ਕਾਂਗਰਸ ਹੀ ਫਾਇਦਾ ਪੂਰੇ ਦੇਸ਼ ਦੇ ਲੋਕਾਂ ਨੂੰ ਪਹੁੰਚਾਹੀਆ ਹੈ।

Rahul Gandhi Moga Rally
Rahul Gandhi Moga Rally

The post ਮੋਦੀ ਨੇ ਦੇਸ਼ ‘ਚ ਵਧਾਈ ਗਰੀਬੀ, ਅਮੀਰਾਂ ਨੂੰ ਪਹੁੰਚਾਇਆ ਫਾਇਦਾ: ਰਾਹੁਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੋਦੀ ਨੇ ਦੇਸ਼ ‘ਚ ਵਧਾਈ ਗਰੀਬੀ, ਅਮੀਰਾਂ ਨੂੰ ਪਹੁੰਚਾਇਆ ਫਾਇਦਾ: ਰਾਹੁਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×