Get Even More Visitors To Your Blog, Upgrade To A Business Listing >>

ਵਿਆਹ ਤੋਂ ਪਹਿਲਾ ਵੇਖੋ ਸ਼ਲੋਕਾ ਮਹਿਤਾ ਦੀਆਂ ਖ਼ੂਬਸੂਰਤ ਤਸਵੀਰਾਂ

Shrloka Mehta Latest Photos :ਰਿਲਾਇੰਸ ਚੇਅਰਮੈਨ ਮੁਕੇਸ਼ ਅੰਬਾਨੀ ਤੇ ਨਿਤਾ ਅੰਬਾਨੀ ਦੇ ਵੱਡੇ ਪੁੱਤਰ ਅਕਾਸ਼ ਅੰਬਾਨੀ ਤੇ ਸ਼ਰਲੋਕ ਮਹਿਤਾ ਬਹੁਤ ਜਲਦ ਹੀ, ਇੱਕ ਦੂਜੇ ਨਾਲ ਵਿਆਹ ਦੇ ਪਵਿੱਤਰ ਬੰਧਨ ‘ਚ ਬਣਨ ਜਾ ਰਹੇ ਹਨ ।ਅਕਾਸ਼ ਤੇ ਸ਼ਲੋਕਾ ਦਾ ਵਿਆਹ 9 ਮਾਰਚ ਨੂੰ ਹੋਣ ਵਾਲਾ ਹੈ। ਦੱਸ ਦੇਈਏ ਕਿ ਵਿਆਹ ਤੋਂ ਪਹਿਲਾ ਅਕਾਸ਼ ਤੇ ਸ਼ਲੋਕਾ ਦਾ ਪ੍ਰੀ ਵੈਡਿੰਗ ਸੇਲੀਬ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ ।

Shrloka Mehta Latest Photos

ਇਸ ਹਾਈ ਪ੍ਰੋਫਾਈਲ ਵਿਆਹ ਤੇ ਸਾਰੇ ਦੇਸ਼ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ। ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਹੋਣ ਵਾਲੀ ਨੂੰਹ ਸ਼ਲੋਕਾ ਮਹਿਤਾ ਦੀ ਬਹੁਤ ਖਾਸ ਗਾਲਾਂ ਸਾਹਮਣੇ ਆ ਰਹੀਆਂ ਹਨ। ਸ਼ਲੋਕਾ ਮਹਿਤਾ ਵੀ ਇੱਕ ਕਾਰੋਬਾਰੀ ਖਾਨਦਾਨ ਤੋਂ ਰਿਸ਼ਤਾ ਰੱਖਦੀ ਹੈ ।

Shrloka Mehta Latest Photos

ਦੱਸ ਦੇਈਏ ਕਿ ਸ਼ਲੋਕਾ ਮਹਿਤਾ ਆਪਣੀ ਮਾਂ ਦੇ ਕਾਫ਼ੀ ਕਰੀਬ ਹਨ ਅਤੇ ਉਹ ਵੇਖਣ ਵਿੱਚ ਆਪਣੀ ਮਾਂ ਦੀ ਕਾਰਬਨ ਕਾਪੀ ਹੈ । ਇਸ ਦੇ ਨਾਲ ਹੀ ਸ਼ਲੋਕਾ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਆਪਣੀ ਮਾਂ ਨਾਲ ਕਾਫ਼ੀ ਤਸਵੀਰਾਂ ਸ਼ੇਅਰ ਕਰਦੀ ਹੈ । ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਮਾਂ ਤੇ ਬੇਟੀ ਦੋਵਾਂ ਦੀ ਬੋਨਡਿੰਗ ਸਾਫ਼ ਹੀ ਨਜ਼ਰ ਆਉਂਦੀ ਹੈ । ਸ਼ਲੋਕਾ ਮਹਿਤਾ ਦੀ ਮਾਂ ਦਾ ਨਾਂ ਮੋਨਾ ਮਹਿਤਾ ਹੈ ।

Shrloka Mehta Latest Photos

ਮਾਂ ਮੋਨਾ ਨੂੰ ਬੇਟੀ ਸ਼ਲੋਕਾ ਨਾਲ ਇਕੱਠੇ ਸਪਾਟ ਉੱਤੇ ਕਈ ਵਾਰ ਵੇਖਿਆ ਜਾ ਚੁੱਕਿਆ ਹੈ । ਸਭ ਤੋਂ ਜ਼ਰੂਰੀ ਦੱਸਣ ਵਾਲੀ ਗੱਲ ਇਹ ਹੈ ਕਿ ਅਕਾਸ਼ ਅੰਬਾਨੀ ਦੀ ਹੋਣ ਵਾਲੀ ਪਤਨੀ ਸ਼ਲੋਕਾ ਮਹਿਤਾ ਦੇਸ਼ ਦੇ ਸਭ ਤੋਂ ਵੱਡੇ ‘ਹੀਰਾ‘ ਵਪਾਰੀ ਅਰੁਣ ਰਸੇਲ ਮਹਿਤਾ ਦੀ ਸਭ ਤੋਂ ਛੋਟੀ ਬੇਟੀ ਹੈ। ਇਸ ਦੇ ਨਾਲ ਹੀ ਸ਼ਲੋਕਾ ਦੇ ਪਿਤਾ ਰਸੇਲ ਰੋਜ਼ੀ ਬਲੂ ਕੰਪਨੀ ਦੇ ਐੱਮ.ਡੀ ਹਨ। ਇਸ ਨਾਲ ਹੀ ਸ਼ਲੋਕਾ ਦੀ ਮਾਂ ਮੋਨਾ ਰੋਜ਼ੀ ਬਲੂ ਡਾਇਮੰਡ ਦੇ ਬੋਰਡ ਆਫ਼ ਡਾਇਰੈਕਟਰ ਦੇ ਪੈਨਲ ਦੇ ਵੱਡੇ ਅਹੁਦੇ ‘ਤੇ ਹੈ। ਡਾਇਮੰਡ ਬਲੂ ਕੰਪਨੀ ਦੀ ਕੋ-ਫਾਊਂਡਰ ਵੀ ਹੈ ।

Shrloka Mehta Latest Photos

ਦੱਸ ਦੇਈਏ ਕਿ ਅਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦੀ ਮੰਗਣੀ ਪਿਛਲੇ ਸਾਲ ਐਂਟੀਲੀਆ ਵਿੱਚ ਹੋਈ ਸੀ । ਮੰਗਣੀ ਦਾ ਪ੍ਰੋਗਰਾਮ ਕਾਫ਼ੀ ਗ੍ਰੈਂਡ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਦੀ ਮੰਗਣੀ ਵਿੱਚ ਬਾਲੀਵੁੱਡ ਦੇ ਕਾਫ਼ੀ ਵੱਡੇ ਸਿਤਾਰੇ ਵੀ ਸ਼ਾਮਿਲ ਹੋਏ ਸੀ। ਜਿਵੇਂ ਕਿ ਵਿਆਹ ਤੋਂ ਪਹਿਲਾ ਅਕਾਸ਼ ਅੰਬਾਨੀ ਤੇ ਸ਼ਲੋਕਾ ਦਾ ਸਵਿਟਜ਼ਰਲੈਂਡ ਵਿੱਚ ਪ੍ਰੀ-ਵੈਡਿੰਗ ਪਾਰਟੀ ਜੋ ਕਿ 2 ਦਿਨ ਲਗਾਤਾਰ ਚੱਲੀ ਸੀ ।

Shrloka Mehta Latest Photos

ਇਸ ਪ੍ਰੀ ਵੈਡਿੰਗ ਪਾਰਟੀ ‘ਚ ਵੀ ਮਸ਼ਹੂਰ ਬਾਲੀਵੁੱਡ ਸਿਤਾਰੇ ਪਹੁੰਚੇ ਸਨ । ਇਸ ਦੇ ਨਾਲ ਜੀ ਦੱਸ ਦੇਈਏ ਕਿ 9 ਮਾਰਚ ਨੂੰ ਅਕਾਸ਼ ਅੰਬਾਨੀ ਦੀ ਬਰਾਤ ਸ਼ਾਮ 3:30 ਵਜੇ ਮੁੰਬਈ ਦੇ ਜੀਓ ਸੈਂਟਰ ਪਹੁੰਚੇਗੀ।

The post ਵਿਆਹ ਤੋਂ ਪਹਿਲਾ ਵੇਖੋ ਸ਼ਲੋਕਾ ਮਹਿਤਾ ਦੀਆਂ ਖ਼ੂਬਸੂਰਤ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਆਹ ਤੋਂ ਪਹਿਲਾ ਵੇਖੋ ਸ਼ਲੋਕਾ ਮਹਿਤਾ ਦੀਆਂ ਖ਼ੂਬਸੂਰਤ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×