Get Even More Visitors To Your Blog, Upgrade To A Business Listing >>

ਜਦੋਂ ਫੈਨ ਨੇ ਕਿਹਾ ‘ਪਲੀਜ਼ ਸਲਮਾਨ ਨਾਲ ਵਿਆਹ ਕਰ ਲਓ’ ਤਾਂ ਕੈਟਰੀਨਾ ਨੇ ਦਿੱਤਾ ਇਹ ਜਵਾਬ

Salman Katrina Fans: ਕੈਟਰੀਨਾ ਕੈਫ ਭਲੇ ਹੀ ਬਾਲੀਵੁਡ ਦੀ ਸਫਲ ਅਦਾਕਾਰਾਂ ਵਿੱਚੋਂ ਇੱਕ ਹੋਵੇ ਪਰ ਪਿਆਰ ਪਾਉਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਕਿਸਮਤ ਬਹੁਤ ਕਮਜੋਰ ਰਹੀ ਹੈ।ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਲਮਾਨ ਖਾਨ ਅਤੇ ਰਣਬੀਰ ਕਪੂਰ ਦੇ ਨਾਲ ਬਹੁਤ ਰਹੀਆਂ ਪਰ ਉਨ੍ਹਾਂ ਦਾ ਪਿਆਰ ਸਿਰੇ ਨਹੀਂ ਚੜ ਸਕਿਆ।ਹੁਣ ਉਹ ਸਲਮਾਨ ਖਾਨ ਅਤੇ ਰਣਬੀਰ ਕਪੂਰ ਦੋਹਾਂ ਨਾਲ ਬ੍ਰੇਕਅੱਪ ਕਰ ਚੁੱਕੀ ਹੈ।ਇਸ ਵਿੱਚ ਕੈਟਰੀਨਾ ਦੇ ਫੈਨਜ਼ ਨੇ ਉਨ੍ਹਾਂ ਤੋਂ ਬੇਹੱਦ ਖਾਸ ਬੇਨਤੀ ਕੀਤੀ ਹੈ।

Salman Katrina Fans
Salman Katrina Fans

ਜੀ ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਲ ਹੀ ਵਿੱਚ ਕੈਟਰੀਨਾ ਕੈਫ ਦੇ ਫੈਨ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਲਮਾਨ ਖਾਨ ਨਾਲ ਵਿਆਹ ਕਰ ਲਵੇ, ਇਹ ਗੱਲ ਫੈਨ ਨੇ ਸੋਸ਼ਲ ਮੀਡੀਆ ਤੇ ਕਹੀ,ਇਸ ਗੱਲ ਦਾ ਖੁਲਾਸਾ ਹਾਲ ਹੀ ਵਿੱਚ ਸ਼ੋਅ ਦੇ ਦੌਰਾਨ ਹੋਇਆ ਹੈ।ਖਬਰਾਂ ਅਨੁਸਾਰ ਕੈਟਰੀਨਾ ਕੈਫ ਨੇ ਫੈਨ ਦੀ ਇਸ ਗੱਲ ਦਾ ਜਵਾਬ ਹਮਮਮਮਮ ਦੇ ਨਾਲ ਖਤਮ ਕਰ ਦਿੱਤਾ। ਦੱਸ ਦੇਈਏ ਕਿ ਇਸ ਚੈਟ ਸ਼ੋਅ ਵਿੱਚ ਠੱਗਜ਼ ਆਫ ਹਿੰਦੁਸਤਾਨ ਦੀ ਅਦਾਕਾਰਾ ਤੋਂ ਉਨ੍ਹਾਂ ਦੀ ਨਿਜੀ ਜਿੰਦਗੀ ਦੇ ਨਾਲ ਜੁੜੇ ਕਈ ਸਵਾਲ ਪੁੱਛੇ ਗਏ।

Salman Katrina Fans
Salman Katrina Fans

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਸੇ ਨੂੰ ਡੇਟ ਕਿਉਂ ਨਹੀਂ ਕਰ ਰਹੀ ਹੈ? ਇਸ ਗੱਲ ਦਾ ਜਵਾਬ ਦਿੰਦੇ ਹੋਏ ਕੈਟਰੀਨਾ ਨੇ ਦੱਸਿਆ ਕਿ ਇਹ ਮੈਨੂੰ ਖੁਦ ਨਹੀਂ ਪਤਾ  ਅਤੇ ਮੈਂ ਇਹ ਵੀ ਨਹੀਂ ਜਾਣਦੀ ਕਿ ਦੁਬਾਰਾ ਮੈਂ ਕਿਸੇ ਨੂੰ ਡੇਟ ਕਰ ਪਾਵਾਂਗੀ ਜਾਂ ਨਹੀਂ’।ਇਨ੍ਹਾਂ ਹੀ ਨਹੀਂ ਕੈਟਰੀਨਾ ਕੈਫ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਹੁਣ ਇੱਕਦਮ ਸਿੰਗਲ ਹੈ?ਤਾਂ ਇਸ ਤੇ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਮੈਂ ਪੂਰੀ ਤਰ੍ਹਾਂ ਸਿੰਗਲ ਹਾਂ , ਸ਼ੋਅ ਦੇ ਹੋਸਟ ਨੇ ਮਜ਼ੇਦਾਰ ਸਵਾਲ ਕਰਦੇ ਹੋਏ ਕੈਟਰੀਨਾ ਨੂੰ ਕਿਹਾ ਕਿ ਕੀ ਉਹ ਇਸਲਈ ਹੁਣ ਸਿੰਗਲ ਹੈ ਕਿਉਂਕਿ ਉਨ੍ਹਾਂ ਦੇ ਨਾਲ ਦੀਆਂ ਅਦਾਕਾਰਾਂ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀਆਂ ਹਨ , ਇਸ ਤੇ ਅਦਾਕਾਰਾ ਨੇ ਬਹੁਤ ਹੀ ਮਜ਼ੇਦਾਰ ਜਵਾਬ ਦਿੱਤਾ।

Salman Katrina Fans

ਕੈਟਰੀਨਾ ਕੈਫ ਨੇ ਕਿਹਾ ਕਿ ਹਾਂ , ਮੈਂ ਦੇਖ ਰਹੀ ਹਾਂ ਕਿ ਸਾਰੇ ਵਿਆਹ ਕਰ ਰਹੇ ਹਨ। ਪਲੀਜ ਕੋਈ ਮੈਨੂੰ ਮੇਰੇ ਪਿੱਛੇ ਨਾ ਛੱਡ ਦੇਣਾ, ਦੱਸ ਦੇਈਏ ਕਿ ਕੈਟਰੀਨਾ ਕੈਫ ਨੇ ਅਦਾਕਾਰ ਸਲਮਾਨ ਖਾਨ ਨੂੰ ਕਰੀਬ 4 ਸਾਲ ਤੱਕ ਡੇਟ ਕੀਤਾ ਪਰ ਸਾਲ 2009 ਵਿੱਚ ਦੋਹਾਂ ਦਾ ਬ੍ਰੇਕਅਪ ਹੋ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਰਣਬੀਰ ਕਪੂਰ ਨੂੰ 3 ਸਾਲ ਤੱਕ ਡੇਟ ਕੀਤਾ , ਇਸ ਤੋਂ ਬਾਅਦ ਇਹ ਦੋਵੇਂ 2016 ਵਿੱਚ ਅੱਲਗ ਹੋ ਗਏ।

The post ਜਦੋਂ ਫੈਨ ਨੇ ਕਿਹਾ ‘ਪਲੀਜ਼ ਸਲਮਾਨ ਨਾਲ ਵਿਆਹ ਕਰ ਲਓ’ ਤਾਂ ਕੈਟਰੀਨਾ ਨੇ ਦਿੱਤਾ ਇਹ ਜਵਾਬ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਦੋਂ ਫੈਨ ਨੇ ਕਿਹਾ ‘ਪਲੀਜ਼ ਸਲਮਾਨ ਨਾਲ ਵਿਆਹ ਕਰ ਲਓ’ ਤਾਂ ਕੈਟਰੀਨਾ ਨੇ ਦਿੱਤਾ ਇਹ ਜਵਾਬ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×