Get Even More Visitors To Your Blog, Upgrade To A Business Listing >>

ਏਕਤਾ ਕਪੂਰ ਦੇ ਬੇਟੇ ਦੀ ਨਾਮਕਰਣ ਸੈਰੇਮਨੀ ‘ਚ ਸਮ੍ਰਿਤੀ, ਅਭਿਸ਼ੇਕ ਬੱਚਨ ਸਮੇਤ ਪਹੁੰਚੇ ਇਹ ਸਿਤਾਰੇ

Ekta Ravie Kapoor: ਏਕਤਾ ਕਪੂਰ ਹਾਲ ਹੀ ਵਿੱਚ ਸੈਰੋਗੇਸੀ ਦੇ ਜ਼ਰੀਏ ਮਾਂ ਬਣੀ ਹੈ। ਉਨ੍ਹਾਂ ਨੇ 27 ਜਨਵਰੀ ਨੂੰ ਬੇਟੇ ਨੂੰ ਜਨਮ ਦਿੱਤਾ। ਏਕਤਾ ਨੇ ਖੁਦ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਪਿਤਾ ਜਤਿੰਦਰ ਦੇ ਅਸਲੀ ਨਾਮ ਤੇ ਰਵੀ ਕਪੂਰ ਰੱਖਿਆ।

Ekta Ravie Kapoor
Ekta Ravie Kapoor

ਨਾਮ ਰੱਖਣ ਤੋਂ ਬਾਅਦ ਹੁਣ ਉਨ੍ਹਾਂ ਨੇ ਨਾਮਕਾਰਣ ਸੈਰੇਮਨੀ ਦਾ ਆਯੋਜਨ ਕੀਤਾ। ਏਕਤਾ ਕਪੂਰ ਦੇ ਸੀਰੀਅਲ ਕਿਉਂਕਿ ਸਾਸ ਭੀ ਕਭੀ ਬਹੂ ਥੀ ਦੀ ਮੇਨ ਲੀਡ ਅਦਾਕਾਰਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਇਸ ਸਮਾਰੋਹ ਦਾ ਹਿੱਸਾ ਬਣੀ। ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਤਿੰਦਰ ਸਮ੍ਰਿਤੀ ਈਰਾਨੀ ਦਾ ਸਵਾਗਤ ਕਰ ਰਹੇ ਹਨ।ਟੀਵੀ ਦੀ ਨੂੰਹ ਸਾਕਸ਼ੀ ਤੰਵਰ ਨੇ ਇਸ ਦੌਰਾਨ ਰੈਡ ਕਲਰ ਦੇ ਬਲਾਊਜ਼ ਦੇ ਨਾਲ ਵਾਈਟ ਕਲਰ ਦੀ ਸਾੜੀ ਪਾਈ ਸੀ।

Ekta Ravie Kapoor
Ekta Ravie Kapoor

ਦੱਸ ਦੇਈਏ ਕਿ ਸਾਕਸ਼ੀ ਨੇ ਏਕਤਾ ਕਪੂਰ ਦੇ ਸੀਰੀਅਲ ਕਹਾਣੀ ਘਰ ਘਰ ਕੀ ਤੋਂ ਖੂਬ ਪਾਪੂਲੈਰਿਟੀ ਪਾਈ ਸੀ।ਏਕਤਾ ਕਪੂਰ ਦੇ ਨਾਮਰਕਣ ਸੈਰੇਮਨੀ ਵਿੱਚ ਬਾਲੀਵੁਡ ਅਤੇ ਟੀਵੀ ਦੀ ਕਰੀਬ ਸਾਰੇ ਵੱਡੇ ਸਿਤਾਰੇ ਪਹੁੰਚੇ। ਬੱਚਨ ਪਰਿਵਾਰ ਦਾ ਜਤਿੰਦਰ ਨਾਲ ਕਾਫੀ ਕਰੀਬ ਰਿਸ਼ਤਾ ਹੈ।

Ekta Ravie Kapoor
Ekta Ravie Kapoor

ਅਭਿਸ਼ੇਕ ਬੱਚਨ ਇਸ ਸੈਰੇਮਨੀ ਵਿੱਚ ਪਹੁੰਚੇ। ਇਸ ਦੌਰਾਨ ਉਹ ਫਾਰਮਲ ਲੁਕ ਵਿੱਚ ਸਨ।ਅਭਿਸ਼ੇਕ ਹੀ ਨਹੀਂ ਇਸ ਸਮਾਰੋਹ ਵਿੱਚ ਸ਼ਵੇਤਾ ਬੱਚਨ ਵੀ ਦੇਖੀ ਗਈ। ਸ਼ਵੇਤਾ ਨੂੰ ਕਾਰ ਵਿੱਚ ਬੈਠੇ ਹੋਏ ਸਪਾਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵਾਈਟ ਕਲਰ ਦੇ ਸ਼ਰਟ ਦੇ ਨਾਲ ਬਲਿਊ ਕਲਰ ਦੀ ਜੈਕੇਟ ਪਾ ਰੱਖੀ ਸੀ।ਬਾਲੀਵੁਡ ਵਿੱਚ ਕਈ ਵੱਡੀ ਪਾਰਟੀ ਅਤੇ ਕਰਨ ਜੌਹਰ ਨਾ ਪਹੁੰਚੇ ਅਜਿਹਾ ਹੋ ਸਕਦਾ ਹੈ ਕੀ।

Ekta Ravie Kapoor
Ekta Ravie Kapoor

ਕਰਨ ਇਸ ਸਮਾਰੋਹ ਵਿੱਚ ਆਪਣੀ ਮਾਂ ਹੀਰੂ ਜੌਹਰ ਦੇ ਨਾਲ ਪਹੁੰਚੇ।ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਨੇ ਵੀ ਆਪਣੇ ਦੋਵੇਂ ਬੱਚਿਆਂ ਦਾ ਜਨਮਦਿਨ ਮਨਾਇਆ ਸੀ ਜਿਸ ਵਿੱਚ ਤੁਸ਼ਾਰ ਕਪੂਰ ਆਪਣੇ ਬੇਟੇ ਲਕਸ਼ੇ ਦੇ ਨਾਲ ਪਹੁੰਚੇ ਸਨ।ਟੀਵੀ ਕੁਵੀਨ ਏਕਤਾ ਕਪੂਰ ਦੇ ਇਸ ਸਮਾਰੋਹ ਵਿੱਚ ਟੀਵੀ ਦੇ ਕਰੀਬ ਸਾਰੇ ਵੱਡੇ ਸਿਤਾਰੇ ਪਹੁੰਚੇ। ਕਰਿਸ਼ਮਾ ਤੰਨਾ ਰੈਡ ਕਲਰ ਦੀ ਡ੍ਰੈੱਸ ਵਿੱਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।

Ekta Ravie Kapoor
Ekta Ravie Kapoor

ਦੱਸ ਦੇਈਏ ਕਿ ਹਾਲ ਹੀ ਵਿੱਚ ਟੀਵੀ ਕੁਵੀਨ ਏਕਤਾ ਕਪੂਰ ਮਾਂ ਬਣੀ ਹੈ। ਸੈਰੋਗੇਸੀ ਦੇ ਜ਼ਰੀਏ ਪੈਦਾ ਹੋਏ ਬੇਟੇ ਦਾ ਨਾਮ ਉਨ੍ਹਾਂ ਨੇ ਪਿਤਾ ਜਤਿੰਦਰ ਦੇ ਨਾਮ ਤੇ ਰਵੀ ਕਪੂਰ ਰੱਖਿਆ ਹੈ। ਇਨ੍ਹਾਂ ਸਭ ਦੇ ਵਿੱਚ ਸੋਮਵਾਰ ਨੂੰ ਏਕਤਾ ਕਪੂਰ ਦੇ ਘਰ ਤੇ ਬੇਟੇ ਦੇ ਨਾਮਕਰਣ ਸੈਰੇਮਨੀ ਦਾ ਆਯੋਜਨ ਹੋਇਆ। ਇਸ ਮੌਕੇ ਤੇ ਕੇਂਦਰੀ ਸਮ੍ਰਿਤੀ ਈਰਾਨੀ ਸਮੇਤ ਤਮਾਮ ਬਾਲੀਵੁਡ ਸਿਤਾਰੇ ਪਹੁੰਚੇ ਨਾਲ ਹੀ ਪਰਿਵਾਰ ਤੋਂ ਉਨ੍ਹਾਂ ਦੇ ਪਿਤਾ ਜਤਿੰਦਰ ਅਤੇ ਬੇਟੇ ਲਕਸ਼ੇ ਦੇ ਨਾਲ ਭਰਾ ਤੁਸ਼ਾਰ ਕਪੂਰ ਵੀ ਮੌਜੂਦ ਰਹੇ।

Ekta Ravie Kapoor
Ekta Ravie Kapoor

The post ਏਕਤਾ ਕਪੂਰ ਦੇ ਬੇਟੇ ਦੀ ਨਾਮਕਰਣ ਸੈਰੇਮਨੀ ‘ਚ ਸਮ੍ਰਿਤੀ, ਅਭਿਸ਼ੇਕ ਬੱਚਨ ਸਮੇਤ ਪਹੁੰਚੇ ਇਹ ਸਿਤਾਰੇ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਏਕਤਾ ਕਪੂਰ ਦੇ ਬੇਟੇ ਦੀ ਨਾਮਕਰਣ ਸੈਰੇਮਨੀ ‘ਚ ਸਮ੍ਰਿਤੀ, ਅਭਿਸ਼ੇਕ ਬੱਚਨ ਸਮੇਤ ਪਹੁੰਚੇ ਇਹ ਸਿਤਾਰੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×