Get Even More Visitors To Your Blog, Upgrade To A Business Listing >>

Range Rover Velar ਨੇ ਇਸ ਖ਼ਾਸ ਐਡੀਸ਼ਨ ਤੋਂ ਚੁੱਕਿਆ ਪਰਦਾ

Range Rover Velar: ਜਗੁਆਰ ਲੈਂਡ ਰੋਵਰ (JLR) ਨੇ ਰੇਂਜ ਰੋਵਰ ਵੇਲਾਰ ਦੇ ਪਰਫਾਰਮੈਂਸ ਵੇਰੀਐਂਟ ਤੋਂ ਪਰਦਾ ਚੁੱਕਿਆ ਹੈ। ਇਸਨੂੰ ਰੇਂਜ ਰੋਵਰ ਵੇਲਾਰ SV-ਆਟੋਬਾਔਗਰਾਫੀ ਡਾਇਨਾਮਿਕ ਐਡੀਸ਼ਨ ਨਾਮ ਦਿੱਤਾ ਗਿਆ ਹੈ। ਇਸਨੂੰ ਜਗੁਗਾਰ ਦੀ ਸਪੈਸ਼ਲ ਵਹੀਕਲ ਆਪਰੇਸ਼ਨ ਟੀਮ ਨੇ ਤਿਆਰ ਕੀਤਾ ਹੈ। ਇੰਜਨ ਤੋਂ ਇਲਾਵਾ ਇਸਦੇ ਡਿਜ਼ਾਈਨ ਅਤੇ ਫੀਚਰ ਵਿੱਚ ਵੀ ਕਈ ਅਹਿਮ ਬਦਲਾਵ ਹੋਏ ਹਨ।

Range Rover Velar
Range Rover Velar

ਰੇਂਜ ਰੋਵਰ ਵੇਲਾਰ SV-ਆਟੋਬਾਔਗਰਾਫੀ ਡਾਇਨਾਮਿਕ ਐਡੀਸ਼ਨ ‘ਚ ਜਗੁਆਰ F-ਟਾਇਪ ਵਾਲਾ 5.0 ਲਿਟਰ ਸੁਪਰਚਾਰਜਡ ਵੀ8 ਇੰਜਨ ਲੱਗਾ ਹੈ, ਜੋ 549 PSਦੀ ਪਾਵਰ ਦਿੰਦਾ ਹੈ। ਇੰਜਨ ਨਾਲ 8-ਸਪੀਡ ਆਟੋ ਗਿਅਰਬਾਕਸ ਦਿੱਤਾ ਗਿਆ ਹੈ, ਜੋ ਸਾਰੇ ਪਹੀਆਂ ‘ਤੇ ਪਾਵਰ ਸਪਲਾਈ ਕਰਦਾ ਹੈ। 0 ਤੋਂ 100 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਪਾਉਣ ਵਿੱਚ ਇਸਨੂੰ 4.5 ਸੈਕਿੰਡ ਦਾ ਸਮਾਂ ਲੱਗਦਾ ਹੈ । ਵੇਲਾਰ ਰੇਂਜ ਵਿੱਚ ਇਹ ਸ ਭਤੋਂ ਪਾਵਰਫੁਲ ਵੇਰੀਐਂਟ ਹੈ। ਇਸਦੇ ਬ੍ਰੇਕ ਅਤੇ ਸਸਪੇਂਸ਼ਨ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਵਿੱਚ ਨਵਾਂ ਫਰੰਟ ਬੰਪਰ, ਵੱਡੇ ਏਅਰਡੈਮ ਦੇ ਨਾਲ ਦਿੱਤਾ ਗਿਆ ਹੈ।

Range Rover Velar
Range Rover Velar

ਕੰਪਨੀ ਨੇ ਹਾਲੇ ਤੱਕ ਇਹ ਐਲਾਨ ਨਹੀਂ ਕੀਤਾ ਹੈ ਕਿ ਰੇਂਜ ਰੋਵਰ ਵੇਲਾਰ SV-ਆਟੋਬਾਇਗ੍ਰਾਫੀ ਡਾਇਨਾਮਿਕ ਐਡੀਸ਼ਨ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ। ਜੇਕਰ ਕੰਪਨੀ ਇਸਨੂੰ ਭਾਰਤ ਵਿੱਚ ਲਾਂਚ ਕਰਦੀ ਹੈ ਤਾਂ ਇਸਦੀ ਕੀਮਤ ਦੋ ਕਰੋੜ ਰੁਪਏ ਦੇ ਨੇੜੇ ਹੋਵੇਗੀ। ਇਹ ਰੇਗਿਊਲਰ ਵੇਲਾਰ ਦੇ ਟਾਪ ਵੇਰੀਐਂਟ ਤੋਂ ਮਹਿੰਗੀ ਹੋਵੇਗੀ। ਵੇਲਾਰ ਦੇ ਟਾਪ ਵੇਰੀਐਂਟ ਦੀ ਕੀਮਤ 1.31 ਕਰੋੜ ਰੁਪਏ ਹੈ। ਕੰਪਨੀ ਅਨੁਸਾਰ ਇਹ ਵੇਰੀਐਂਟ ਸਿਰਫ ਇੱਕ ਸਾਲ ਵਿਕਰੀ ਲਈ ਉਪਲੱਬਧ ਹੋਵੇਗਾ।

Range Rover Velar
Range Rover Velar

The post Range Rover Velar ਨੇ ਇਸ ਖ਼ਾਸ ਐਡੀਸ਼ਨ ਤੋਂ ਚੁੱਕਿਆ ਪਰਦਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Range Rover Velar ਨੇ ਇਸ ਖ਼ਾਸ ਐਡੀਸ਼ਨ ਤੋਂ ਚੁੱਕਿਆ ਪਰਦਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×