Get Even More Visitors To Your Blog, Upgrade To A Business Listing >>

ਏਸ਼ੀਅਨ ਗੋਲਡ ਮੈਡਲਿਸਟ ਦੇ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

Asian Medalist Cash Loot: ਹੁਸ਼ਿਆਰਪੁਰ: ਪਿੱਛਲੀ ਰਾਤ ਦੱਸ ਵਜੇ ਦੇ ਕਰੀਬ ਹੁਸ਼ਿਆਰਪੁਰ–ਗੜਸ਼ੰਕਰ ਰੋਡ ਉੱਤੇ ਚੱਬੇਵਾਲ ਦੇ ਕੋਲ ਏਸ਼ੀਅਨ ਗੋਲਡ ਮੇਡਲਿਸਟ ਹਾਕੀ ਖਿਡਾਰੀ ਸਰੋਜਬਾਲਾ ਦੇ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਆਏ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਸੀਸੀਟੀਵੀ  ਕੈਮਰੇ ਵਿੱਚ ਕੈਦ ਹੋ ਗਏ। ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ ਨੇ ਤੇਜ਼ ਹਥਿਆਰ ਨਾਲ ਵਾਰ ਕਰਦੇ ਹੋਏ ਪੈਟਰੋਲ ਪੰਪ ਦੇ ਇੱਕ ਕਰਮੀ ਨੂੰ ਜ਼ਖਮੀ ਕਰ ਦਿੱਤਾ। ਲੁਟੇਰਿਆਂ ਦੇ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਦੀਆਂ ਉਂਗਲੀਆਂ ਕੱਟੀਆਂ ਗਈਆਂ। ਇਸ ਮਾਮਲੇ ਵਿੱਚ ਜ਼ਖਮੀ ਕਰਿੰਦੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

Asian Medalist Cash Loot
Asian Medalist Cash Loot

ਸੋਮਵਾਰ ਰਾਤ ਦੱਸ ਵਜੇ ਦੇ ਕਰੀਬ ਹੁਸ਼ਿਆਰਪੁਰ-ਗੜਸ਼ੰਕਰ ਰੋਡ ਉੱਤੇ ਚੱਬੇਵਾਲ ਦੇ ਕੋਲ ਏਸ਼ੀਅਨ ਗੋਲਡ ਮੇਡਲਿਸਟ ਹਾਕੀ ਖਿਡਾਰੀ ਸਰੋਜਬਾਲਾ ਦੇ ਪੈਟਰੋਲ ਪੰਪ ਸਟੇੇੇਸ਼ਨ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ। ਇਸ ਮਾਮਲੇ ਵਿੱਚ ਵਧੀਆ ਗੱਲ ਇਹ ਹੈ ਕਿ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਸਰੋਜਬਾਲਾ ਪੰਪ ਤੋਂ 50 ਹਜਾਰ ਦੇ ਕਰੀਬ ਰੁਪਏ ਲੈ ਕੇ ਘਰ ਲਈ ਨਿਕਲੀ ਸੀ। ਜਿਸਦੇ ਕਾਰਨ ਲੁਟੇਰੇ ਕੈਸ਼ ਨਹੀਂ ਲੁੱਟ ਪਾਏ। ਜਦੋਂ ਕੁੱਝ ਹੱਥ ਨਹੀਂ ਲਗਾ ਤਾਂ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਉੱਤੇ ਦਾਤ ਨਾਲ ਹਮਲਾ ਕਰ ਕੇ ਉਸਨੂੰ ਜਖ਼ਮੀ ਕਰ ਦਿੱਤਾ। ਉਨ੍ਹਾਂ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਕਰਿੰਦੇ ਦੀਆਂ ਉਂਗਲੀਆਂ ਕੱਟੀਆਂ ਗਈਆਂ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜਖ਼ਮੀ ਕਰਿੰਦੇ ਦਾ ਨਾਮ ਪ੍ਰਿੰਸ ਹੈ, ਜਿਸਨੂੰ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

Asian Medalist Cash Loot
Asian Medalist Cash Loot

ਮਿਲੀ ਜਾਣਕਾਰੀ ਦੇ ਅਨੁਸਾਰ ਰਾਤ ਦੱਸ ਵਜੇ ਦੇ ਕਰੀਬ ਪ੍ਰਿੰਸ ਨਿਵਾਸੀ ਪਿੰਡ ਜੰਡੋਲੀ ਥਾਨਾ ਚੱਬੇਵਾਲ ਅਤੇ ਉਸਦਾ ਸਾਥੀ ਦੋਨੋ ਪੈਟਰੋਲ ਪੰਪ ਉੱਤੇ ਮੌਜੂਦ ਸਨ। ਇਸ ਦੌਰਾਨ ਮੋਟਰਸਾਈਕਲ ਉੱਤੇ ਸਵਾਰ ਤਿੰਨ ਲੁਟੇਰੇ ਪੈਟਰੋਲ ਪੰਪ ਉੱਤੇ ਆ ਆ ਗਏ। ਉਨ੍ਹਾਂ ਉਥੇ ਆ ਕੇ ਦੂਜੇ ਕਰਿੰਦੇ ਨੂੰ ਪੈਟਰੋਲ ਪਾਉਣ ਦੇ ਲਈ ਕਿਹਾ। ਉਨ੍ਹਾਂ ਨੇ ਉਥੋਂ 150 ਰੁਪਏ ਦਾ ਪੈਟਰੋਲ ਪਵਾਇਆ । ਜਦੋਂ ਉਸਨੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਲੁਟੇਰਿਆਂ ਨੇ ਅੰਦਰ ਜਾ ਕੇ ਤੋੜ-ਫੋੜ ਕਰਨੀ ਸ਼ੁਰੂ ਕਰ ਦਿੱਤੀ।   

Asian Medalist Cash Loot
Asian Medalist Cash Loot

ਅੰਦਰ ਤੋੜ ਫੋੜ੍ਹ ਕਰਨ ਤੋਂ ਬਾਅਦ ਉਨ੍ਹਾਂ ਨੇ ਪੈਟਰੋਲ ਪੰਪ ਤੇ ਮੌਜੂਦ ਕਰਿੰਦਿਆਂ ਨੂੰ ਸਾਰੇ ਪੈਸੇ ਦੇਣ ਦੇ ਲਈ ਕਿਹਾ। ਜਦੋਂ ਉਨ੍ਹਾਂ ਨੇ ਮਿਲ ਕੇ ਲੁੱਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਉੱਤੇ ਦਾਤ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪ੍ਰਿੰਸ ਦੀਆਂ ਉਂਗਲੀਆਂ ਕੱਟੀਆਂ ਗਈਆਂ। ਹਮਲਾ ਕਰਨ ਤੋਂ ਬਾਅਦ ਲੁਟੇਰੇ ਧਮਕੀਆਂ ਦਿੰਦੇ ਹੋਏ ਉਥੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੈਟਰੋਲ ਪੰਪ ਦੀ ਮਾਲਿਕ ਸਰੋਜਬਾਲਾ ਨੂੰ ਦਿੱਤੀ ਗਈ। ਉਸਨੇ ਮੌਕੇ ਉੱਤੇ ਪਹੁੰਚ ਕੇ ਚੱਬੇਵਾਲ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਖ਼ਮੀ ਪ੍ਰਿੰਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ। 

ਇਸ ਮਾਮਲੇ ਵਿੱਚ ਥਾਣਾ ਸਦਰ ਦੇ ਐੱਸਐਚਓ ਕੇਵਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲੁੱਟ ਦੇ ਮਾਮਲੇ ਦੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ  ਜਖਮੀ ਪ੍ਰਿੰਸ ਦੇ ਬਿਆਨਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਇੱਥੇ ਦੱਸ ਦੇਈਏ ਕਿ ਲੁੱਟ ਦੀ ਵਾਰਦਾਤ ਪੈਟਰੋਲ ਪੰਪ  ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸ ਫੁਟੇਜ ਵਿੱਚ ਲੁਟੇਰੇ ਕੈਦ ਤਾਂ ਹੋ ਗਏ ਹਨ, ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਤੋਂ ਪੁਲਿਸ ਲੁਟੇਰਿਆਂ ਤੱਕ ਪਹੁੰਚ ਪਾਵੇਗੀ ਜਾਂ ਫਿਰ ਇਹ ਮਾਮਲਾ ਵੀ ਪੁਲਿਸ ਥਾਣੇ ਦੇ ਕਿਸੇ ਕੋਨੇ ਵਿੱਚ ਪਿਆ ਰਹੇਗਾ । ਇਸ ਮਾਮਲੇ ਵਿੱਚ ਪੁਲਿਸ  ਦੇ ਬਿਆਨਾਂ ਤੋਂ ਲੱਗ ਰਿਹਾ ਹੈ ਕਿ ਪੁਲਿਸ ਇਸ ਲੁੱਟ ਦੀ ਵਾਰਦਾਤ ਨੂੰ ਝਗੜੇ ਦਾ ਰੂਪ ਦੇਣ ਵਿੱਚ ਤੁਲੀ ਹੋਈ ਹੈ। 

The post ਏਸ਼ੀਅਨ ਗੋਲਡ ਮੈਡਲਿਸਟ ਦੇ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਏਸ਼ੀਅਨ ਗੋਲਡ ਮੈਡਲਿਸਟ ਦੇ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×