Get Even More Visitors To Your Blog, Upgrade To A Business Listing >>

ਬੇਰੋਜ਼ਗਾਰ ਨੌਜਵਾਨਾਂ ਲਈ ਰੇਲਵੇ ਨੇ ਕੀਤਾ ਇਹ ਵੱਡਾ ਐਲਾਨ

indian Railway Recruit 230000: ਬੇਰੋਜ਼ਗਾਰੀ ਦੀ ਸਮੱਸਿਆ ਦਿਨ ਪਰ ਦਿਨ ਵਧਦੀ ਹੀ ਜਾ ਰਹੀ ਹੈ। ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਸਰਕਾਰ ਕਈ ਤਰ੍ਹਾਂ ਦੇ ਵਾਅਦੇ ਵੀ ਕਰਦੀ ਹੈ ਪਰ ਫਿਰ ਵੀ ਇਸ ਸੰਖਿਆ ਵਿੱਚ ਕੋਈ ਕਮੀ ਨਹੀਂ ਆਉਂਦੀ। ਹੁਣ ਉੱਥੇ ਹੀ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ।ਦਰਅਸਲ ਰੇਲਵੇ ਵਿਭਾਗ ਵੱਲੋਂ ਹੁਣ ਬੇਰੋਜ਼ਗਾਰ ਨੌਜਵਾਨਾਂ ਲਈ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ।ਜਿਸ ਵਿੱਚ ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਬੀਤੇ ਸਾਲ ਵਿੱਚ ਡੇਢ ਲੱਖ ਲੋਕਾਂ ਨੂੰ ਨੌਕਰੀ ਦਿੱਤੀ ਗਈ ਸੀ।

indian railway recruit 230000
indian railway recruit 230000

ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਸੇਵਾਨਿਵ੍ਰਤੀ ਨਾਲ ਹੋਣ ਵਾਲੀਆਂ ਭਰਤੀਆਂ ਅਤੇ ਹੋਰ ਸਥਾਨਾਂ ਲਈ 4 ਲੱਖ ਲੋਕਾਂ ਨੂੰ ਰੇਲਵੇ ਵੱਲੋਂ ਨੌਕਰੀ ਦਾ ਮੌਕਾ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਹੁਣ ਤਕਰੀਬਨ 2 ਲੱਖ 30 ਹਜ਼ਾਰ ਨੌਕਰੀਆਂ ਕੱਢੀਆਂ ਜਾਣਗੀਆਂ।ਹਾਲੇ ਵੀ ਰੇਲਵੇ ਵਿਭਾਗ ਵਿੱਚ 1 ਲੱਖ 32 ਹਜ਼ਾਰ ਅਹੁਦੇ ਖਾਲੀ ਹਨ।

indian railway recruit 230000
indian railway recruit 230000

ਜਾਣਕਾਰੀ ਮੁਤਾਬਿਕ ਦੋ ਸਾਲ ਵਿੱਚ 1 ਲੱਖ ਲੋਕ ਰਿਟਾਇਰ ਹੋਣ ਵਾਲੇ ਹਨ।ਜਿਸ ਕਾਰਨ ਰੇਲਵੇ ਵਿਭਾਗ ਵੱਲੋਂ 2 ਸਾਲ ਦੇ ਕਰੀਬ 4 ਲੱਖ ਲੋਕਾਂ ਨੂੰ ਭਰਤੀ ਕੀਤਾ ਜਾਵੇਗਾ।ਇਹਨਾਂ ਹੀ ਨਹੀਂ ਨਵੇਂ ਅਹੁਦਿਆਂ ‘ਤੇ ਭਰਤੀ ਵਿੱਚ ਆਰਥਿਕ ਪੱਖ ਤੋਂ ਕਮਜ਼ੋਰ ਲੋਕਾਂ ਨੂੰ 10 ਫ਼ੀਸਦੀ ਰਿਜਰਵੇਸ਼ਨ ਦਿੱਤੀ ਜਾਵੇਗੀ।ਇਹ ਭਰਤੀ 2 ਫੇਜ ਵਿੱਚ ਹੋਵੇਗੀ।ਪਹਿਲੇ ਫੇਜ ਵਿੱਚ ਭਰਤੀ ਦੇ ਦੌਰਾਨ 1 ਲੱਖ 31 ਹਜ਼ਾਰ ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਹੋਵੇਗਾ।

indian railway recruit 230000
indian railway recruit 230000

ਜਦਕਿ ਦੂਜੇ ਫੇਜ ਵਿੱਚ 99 ਹਜ਼ਾਰ ਅਹੁਦਿਆਂ ਲਈ ਭਰਤੀ ਲਈ ਮਈ-ਜੂਨ 2020 ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।ਪਿਊਸ਼ ਗੋਇਲ ਨੇ ਕਿਹਾ ਕਿ ਰੇਲਵੇ ਨੌਜਵਾਨਾਂ ਨੂੰ ਮੌਕਾ ਦੇ ਰਿਹਾ ਹੈ ਤਾਂ ਜੋ ਉਹ ਆਪਣੇ ਜੋਸ਼ ਨਾਲ ਰੇਲਵੇ ਵਿੱਚ ਆਪਣੀ ਸੇਵਾ ਨਿਭਾ ਸਕਣ।ਉੱਥੇ ਹੀ ਬੇਰੋਜ਼ਗਾਰ ਨੌਜਵਾਨਾਂ ਲਈ ਇਹ ਸੁਣਹਿਰੀ ਮੌਕਾ ਹੈ। ਜਿਸਨੂੰ ਪਾ ਕੇ ਉਹ ਆਪਣੀ ਜ਼ਿੰਦਗੀ ਸਵਾਰ ਸਕਦੇ ਹਨ।

The post ਬੇਰੋਜ਼ਗਾਰ ਨੌਜਵਾਨਾਂ ਲਈ ਰੇਲਵੇ ਨੇ ਕੀਤਾ ਇਹ ਵੱਡਾ ਐਲਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬੇਰੋਜ਼ਗਾਰ ਨੌਜਵਾਨਾਂ ਲਈ ਰੇਲਵੇ ਨੇ ਕੀਤਾ ਇਹ ਵੱਡਾ ਐਲਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×