Get Even More Visitors To Your Blog, Upgrade To A Business Listing >>

ਨਿੱਕੀ ਉਮਰ ‘ਚ ਵੱਡਾ ਕਮਾਲ, 12 ਸਾਲਾਂ ‘ਕਾਜ਼ੀ’ ਬਣਿਆ ਦੇਸ਼-ਦੁਨੀਆ ਲਈ ਮਿਸਾਲ

pune 12 years old boy: ਪੁਣੇ: ਕਹਿੰਦੇ ਹਨ ਕਿ ਜਦੋਂ ਕਿਸੇ ਕੋਲ ਹੁਨਰ ਹੋਵੇ ਤਾਂ ਉਸ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ, ਬੱਸ ਹੋਣੀ ਚਾਹੀਦੀ ਹੈ ਤਾਂ ਉਸ ਕੰਮ ਨੂੰ ਕਰਨ ਦੀ ਲਗਨ। ਅਜਿਹਾ ਹੀ ਕੁਝ ਸਾਬਿਤ ਕੀਤਾ ਹੈ ਇਕ ਨਿੱਕੇ ਬੱਚੇ ਨੇ। ਪੁਣੇ ਦੇ ਰਹਿਣ ਵਾਲੇ 12 ਸਾਲਾਂ ਬੱਚੇ ਨੇ ਅਜਿਹਾ ਕੰਮ ਕੀਤਾ ਹੈ ਜਿਸਨੂੰ ਵੱਡੇ-ਵਡੇ ਵੀ ਕਰਨ ਦੀ ਸੋਚ ਨਹੀਂ ਸਕਦੇ। ਇਸ ਬੱਚੇ ਦਾ ਨਾਮ ਹਾਜ਼ਿਕ ਕਾਜ਼ੀ ਹੈ।  ਕਾਜ਼ੀ ਨੇ ਸਮੁੰਦਰੀ ਜੀਵਾਂ ਨੂੰ ਬਚਾਉਣ ਲਈ ਇਕ ਜਹਾਜ਼ ਦਾ ਡਿਜ਼ਾਈਨ ਤਿਆਰ ਕੀਤਾ ਹੈ। ਇਹ ਜਹਾਜ਼ ਸਮੁੰਦਰ ਵਿਚ ਤੈਰੇਗਾ ਹੀ ਨਹੀਂ ਸਗੋਂ ਕਿ ਸਮੁੰਦਰ ਤੋਂ ਗੰਦਗੀ ਨੂੰ ਵੀ ਸਾਫ ਕਰੇਗਾ

pune 12 years old boy
pune 12 years old boy

ਇਸ ਬੱਚੇ ਨੇ ਜਹਾਜ਼ ਨੂੰ ‘ਏਰਵਿਸ’ ਦਾ ਨਾਂਅ ਦਿੱਤਾ ਹੈ। ਹਾਜ਼ਿਕ ਦਾ ਕਹਿਣਾ ਹੈ ਕਿ ਉਹ ਕੁਝ ਡਾਕੂਮੈਂਟਰੀ ਦੇਖਦਾ ਸੀ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਸਮੁੰਦਰੀ ਜੀਵ-ਜੰਤੂਆਂ ‘ਤੇ ਕੂੜੇ ਦਾ ਕਿੰਨਾ ਅਸਰ ਹੁੰਦਾ ਹੈ। ਜਿਸ ਤੋਂ ਬਾਅਦ ਉਸਨੇ ਸੋਚਿਆ ਕਿ ਇਸ ਲਈ ਕੁਝ ਕਰਨਾ ਚਾਹੀਦਾ ਹੈ ਤੇ ਉਸ ਨੇ ਇਹ ਕਦਮ ਚੁੱਕਿਆ। ਕਾਜ਼ੀ ਨੇ ਇਹ ਵੀ ਕਿਹਾ ਕਿ ਸਮੁੰਦਰੀ ਜੀਵ-ਜੰਤੂਆਂ ਲਈ ਉਹ ਕੁਝ ਕਰਨਾ ਚਾਹੁੰਦਾ ਸੀ।

pune 12 years old boy
pune 12 years old boy

ਜਹਾਜ਼ ਦੇ ਡਿਜ਼ਾਈਨ ਅਤੇ ਫੀਚਰ ਬਾਰੇ ਦੱਸਦੇ ਹੋਏ ਹਾਜ਼ਿਕ ਨੇ ਦੱਸਿਆ ਕਿ ਜਹਾਜ਼ ਦੇ ਹੇਠਲੇ ਹਿੱਸੇ ਵਿਚ ਇਕ ਸੈਂਸਰ ਹੋਵੇਗਾ, ਜੋ ਕਿ ਜੀਵ-ਜੰਤੂਆਂ ਦੀ ਜ਼ਿੰਦਗੀ, ਪਾਣੀ ਅਤੇ ਪਲਾਸਟਿਕ ਨੂੰ ਵੱਖ-ਵੱਖ ਕਰੇਗਾ। ਉਸ ਨੇ ਦੱਸਿਆ ਕਿ ਜਦੋਂ ਉਹ 9 ਸਾਲ ਦਾ ਸੀ ਤਾਂ ਉਸ ਦੇ ਦਿਮਾਗ ਵਿਚ ਇਹ ਵਿਚਾਰ ਆਇਆ। ਉਹ ਸਮੁੰਦਰੀ ਜੀਵ-ਜੰਤੂਆਂ ਲਈ ਕੁਝ ਕਰਨਾ ਚਾਹੁੰਦਾ ਸੀ। ਹਾਜ਼ਿਕ ਦੇ ਇਸ ਵਿਚਾਰ ਦੀ ਕਈ ਕੌਮਾਂਤਰੀ ਸਕਾਲਰਸ ਅਤੇ ਸੰਗਠਨ ਪ੍ਰਸ਼ੰਸਾ ਕਰ ਚੁੱਕੇ ਹਨ। ਹਰ ਪਾਸੇ ਇਸ ਬੱਚੇ ਦੀ ਤਰੀਫ ਹੋ ਰਹੀ ਹੈ ਤੇ ਸਾਰੇ ਹੀ ਬੱਚੇ ਨੂੰ ਵਧਾਈਆਂ ਦੇ ਰਹੇ ਹਨ।

pune 12 years old boy

The post ਨਿੱਕੀ ਉਮਰ ‘ਚ ਵੱਡਾ ਕਮਾਲ, 12 ਸਾਲਾਂ ‘ਕਾਜ਼ੀ’ ਬਣਿਆ ਦੇਸ਼-ਦੁਨੀਆ ਲਈ ਮਿਸਾਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਿੱਕੀ ਉਮਰ ‘ਚ ਵੱਡਾ ਕਮਾਲ, 12 ਸਾਲਾਂ ‘ਕਾਜ਼ੀ’ ਬਣਿਆ ਦੇਸ਼-ਦੁਨੀਆ ਲਈ ਮਿਸਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×