Get Even More Visitors To Your Blog, Upgrade To A Business Listing >>

ਰੀਲ ਤੋਂ ਰੀਅਲ ਜ਼ਿੰਦਗੀ ‘ਚ ਵਿਆਹ ਕਰਵਾਉਣ ਜਾ ਰਿਹੈ ਇਹ ਕਪਲ !

samridh Bawa Ankitta Sharma marriage: ਟੀਵੀ ਦੀ ਦੁਨੀਆ ਵਿੱਚ ਰਾਜ ਕਰਨ ਵਾਲੀ ਅਦਾਕਾਰਾ ਅੰਕਿਤਾ ਸ਼ਰਮਾ ਅੱਜ ਕੱਲ੍ਹ ਆਪਣੀਆਂ ਤਸਵੀਰਾਂ ਦੇ ਕਾਰਨ ਕਾਫੀ ਸੁਰਖ਼ੀਆਂ ‘ਚ ਛਾਈ ਹੋਈ ਹੈ। ਜੀ ਹਾਂ, ਟੀਵੀ ਦੇ ਸ਼ੋਅ ‘ਏਕ ਸ਼ਿੰਗਾਰ ਸਵਾਭੀਮਾਨ’ ਵਿੱਚ ਨਜ਼ਰ ਆਈ ਅੰਕਿਤਾ ਸ਼ਰਮਾ ਅੱਜ ਕੱਲ੍ਹ ਆਪਣੀਆਂ ਬੋਲਡ ਤਸਵੀਰਾਂ ਦੇ ਕਾਰਨ ਚਰਚਾਵਾਂ ਵਿੱਚ ਛਾਈ ਹੋਈ ਹੈ।

samridh bawa Ankitta Sharma marriage
samridh bawa Ankitta Sharma marriage

ਜੀ ਹਾਂ ਇਹ ਸ਼ੋਅ ਉਝ ਹੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ। ਇਹ ਕਲਰਸ ਟੀਵੀ ਉੱਤੇ ਟੈਲੀਕਾਸਟ ਕੀਤਾ ਜਾਂਦਾ ਸੀ ਪਰ ਹੁਣ ਇਹ ਸ਼ੋਅ ਆਫ ਏਅਰ ਹੋ ਚੁੱਕਿਆ ਹੈ। ਇਸ ਸ਼ੋਅ ਵਿੱਚ ਨਜ਼ਰ ਆਈਆਂ ਦੋ ਭੈਣਾਂ ਨੂੰ ਅੱਜ ਤਕ ਕੋਈ ਨਹੀਂ ਭੁੱਲ ਸਕਿਆ ਹੈ। ਸਾਰਿਆਂ ਨੂੰ ਦੋਨੋਂ ਬਹੁਤ ਪਸੰਦ ਆਈਆਂ ਸਨ।

samridh bawa Ankitta Sharma marriage
samridh bawa Ankitta Sharma marriage

ਉੱਥੇ ਹੀ ਸ਼ੋਅ ਵਿੱਚ ਲੀਡ ਕਿਰਦਾਰ ਵਿੱਚ ਨਜ਼ਰ ਆਏ ਸਨ ਅੰਕਿਤਾ ਸ਼ਰਮਾ ਅਤੇ ਸਮਰਿਧ ਬਾਵਾ ਦੀ ਜੋੜੀ। ਜੀ ਹਾਂ, ਦੋਨਾਂ ਦੀ ਜੋੜੀ ਇਕੱਠੀ ਨਜ਼ਰ ਆਈ ਸੀ ਅਤੇ ਦੋਨਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉੱਥੇ ਹੀ ਹੁਣ ਦੀ ਗੱਲ ਕਰੀਏ ਤਾਂ ਜਲਦ ਹੀ ਦੋਨੋਂ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਜੀ ਹਾਂ, ਮਿਲੀ ਜਾਣਕਾਰੀ ਦੇ ਅਨੁਸਾਰ ਰੀਅਲ ਲਾਈਫ ਵਿੱਚ ਅੰਕਿਤਾ ਆਪਣੇ ਸ਼ੋਅ ਦੇ ਕੋ – ਸਟਾਰ ਸਮਰਿਧ ਬਾਵਾ ਨੂੰ ਡੇਟ ਕਰ ਰਹੀ ਹੈ ਪਰ ਕਈ ਲੋਕ ਹੁਣ ਤੱਕ ਇਸ ਗੱਲ ਤੋਂ ਅਣਜਾਨ ਹੈ।

samridh bawa Ankitta Sharma marriage

ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਇਨ੍ਹਾਂ ਦੋਨਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਈਆਂ ਹਨ, ਜਿਹਨਾਂ ਨੂੰ ਵੇਖਕੇ ਇਹ ਕਿਹਾ ਜਾ ਰਿਹਾ ਹੈ। ਗੱਲ ਕਰੀਏ ਅੰਕਿਤਾ ਦੀ ਤਾਂ ਉਨ੍ਹਾਂ ਦਾ ਜਨਮ 7 ਫਰਵਰੀ,1987 ਨੂੰ ਮੁੰਬਈ ਵਿੱਚ ਹੋਇਆ ਸੀ ਅਤੇ ਹੁਣ ਉਨ੍ਹਾਂ ਦੀ ਉਮਰ 31 ਸਾਲ ਦੀ ਹੋ ਚੁੱਕੀ ਹੈ।

samridh bawa Ankitta Sharma marriage

ਉੱਥੇ ਹੀ ਅੰਕਿਤਾ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਉਹ 2019 ਦੇ ਆਖਿਰ ਤੱਕ ਵਿਆਹ ਕਰ ਸਕਦੀ ਹੈ। ਤੁਸੀ ਸਾਰਿਆਂ ਨੇ ਅੰਕਿਤਾ ਨੂੰ ਬੀਤੇ ਦਿਨ੍ਹੀਂ ਟੀਵੀ ਸ਼ੋਅ ਕਾਲ ਭੈਰਵ ਰਹੱਸ ਵਿੱਚ ਵੇਖਿਆ ਹੋਵੇਗਾ ਅਤੇ ਅੱਜ ਕੱਲ੍ਹ ਉਹ ਟੀਵੀ ਦੇ ਸ਼ੋਅ ‘ਬੀਚ ਵਾਲੇ ਬਾਪੂ ਦੇਖ ਰਹਾ ਹੈ’ ‘ਚ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅੰਕਿਤਾ ਪਾਲੀਵੁਡ ਇੰਡਸਟਰੀ ਦੀ ਬਹੁਤ ਹੀ ਫੇਮਸ ਮਾਡਲ ਹੈ। ਜਿਸ ਨੇ ਕਿ ਕਈ ਗਾਣਿਆਂ ‘ਚ ਮਾਡਲਿੰਗ ਕੀਤੀ ਹੈ ਅਤੇ ਇਹਨਾਂ ਦੀ ਮਾਡਲਿੰਗ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। 

The post ਰੀਲ ਤੋਂ ਰੀਅਲ ਜ਼ਿੰਦਗੀ ‘ਚ ਵਿਆਹ ਕਰਵਾਉਣ ਜਾ ਰਿਹੈ ਇਹ ਕਪਲ ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰੀਲ ਤੋਂ ਰੀਅਲ ਜ਼ਿੰਦਗੀ ‘ਚ ਵਿਆਹ ਕਰਵਾਉਣ ਜਾ ਰਿਹੈ ਇਹ ਕਪਲ !

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×