Get Even More Visitors To Your Blog, Upgrade To A Business Listing >>

ਲੜਕੀਆਂ ਦੀ ਚਾਲ ਦੇਖ ਕੇ ਗੁਰੂ ਰੰਧਾਵਾ ਇਸ ਤਰ੍ਹਾਂ ਜਾਣ ਲੈਂਦੇ ਹਨ ਉਨ੍ਹਾਂ ਦੇ ਮਨ ਦੀ ਗੱਲ

Guru Randhawa Facts: ਕਪਿਲ ਸ਼ਰਮਾ ਸ਼ੋਅ ਦੀ ਟੀਵੀ ਤੇ ਤੀਜੀ ਪਾਰੀ ਲਗਭਗ ਸਫਲ ਮੰਨੀ ਜਾ ਰਹੀ ਹੈ। ਇਸ ਸ਼ਨੀਵਾਰ ਨੂੰ ਗੈਸਟ ਦੇ ਰੂਪ ਵਿੱਚ ਅਦਾਕਾਰ ਇਮਰਾਨ ਹਾਸ਼ਮੀ ਅਤੇ ਸ਼੍ਰੇਆ ਧਨਵੰਤਰੀ ਨੇ ਸ਼ਿਰਕਤ ਕੀਤੀ। ਦੋਹਾਂ ਨੇ ਆਪਣੀ ਫਿਲਮ ਵਾਇ ਚੀਟ ਇੰਡੀਆ ਨੂੰ ਪ੍ਰਮੋਟ ਕਰਨ ਪਹੁੰਚੇ ਸਨ।ਨਾਲ ਹੀ ਫਿਲਮ ਦੇ ਸਿੰਗਰ ਗੁਰੂ ਰੰਧਾਵਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਦਰਸ਼ਕਾਂ ਨੂੰ ਜਮ ਕੇ ਐਂਟਰਟੇਨ ਕੀਤਾ।

Guru Randhawa Facts
Guru Randhawa Facts

ਦੱਸ ਦੇਈਏ ਕਿ ਇਹ ਫਿਲਮ ਐਜੁਕੇਸ਼ਨ ਸਿਸਟਮ ਵਿੱਚ ਮੌਜੂਦ ਚੀਟ ਮਾਫੀਆ ਤੇ ਆਧਾਰਿਤ ਹੈ। ਇਮਰਾਨ ਦੇ ਇਲਾਵਾ ਇਸ ਵੀਕੈਂਡ ਤੇ ਐਤਵਾਰ ਨੂੰ ਸ਼ੋਅ ਵਿੱਚ ਨਵਾਜੁਦੀਨ ਸਿੱਦੀਕੀ ਅਤੇ ਅੰਮ੍ਰਿਤਾ ਰਾਓ ਵੀ ਸ਼ਿਰਕਤ ਕਰਨਗੇ।ਇਮਰਾਨ ਹਾਸ਼ਮੀ ਨੇ ਕਿਹਾ ਕਿ ਸਾਡਾ ਐਜੁਕੇਸ਼ਨ ਸਿਸਟਮ 100 ਸਾਲ ਪੁਰਾਣਾ ਹੈ, ਇਸ ਵਿੱਚ ਕੁੱਝ ਖਾਮੀਆਂ ਹਨ, ਅੱਜ ਕੱਲ ਜੋ ਕਾਬਿਲ ਵਿਦਿਆਰਥੀ ਹੁੰਦਾ ਉਹ ਰਹਿ ਜਾਂਦਾ ਹੈ ਅਤੇ ਜੋ ਨਾਕਾਬਿਲ ਹੈ ਉਹ ਪੈਸੇ ਦੇ ਕੇ ਸਲੈਕਟ ਹੋ ਜਾਂਦਾ ਹੈ।ਇਮਰਾਨ ਨੇ ਕਿਹਾ ਕਿ ਮੈਂ ਵੀ ਆਪਣੇ ਸਕੂਲ ਸਮੇਂ ਵਿੱਚ ਚੀਟਿੰਗ ਕੀਤੀ ਹੈ , ਉਨ੍ਹਾਂ ਨੇ ਰੱਟਾ ਮਾਰ ਕੇ ਆਪਣੇ ਪੇਪਰ ਕਲੀਅਰ ਕੀਤੇ ਸਨ।

Guru Randhawa Facts
Guru Randhawa Facts

ਸ਼ੋਅ ਦੇ ਦੌਰਾਨ ਗੁਰੁ ਰੰਧਾਵਾ ਨੇ ਜਮ ਕੇ ਐਂਟਰਟੇਨ ਕੀਤਾ, ਉਨ੍ਹਾਂ ਨੇ ਦਰਸ਼ਕਾਂ ਵਿੱਚੋਂ ਆਈ ਲੜਕੀਆਂ ਦੇ ਸਟਾਈਲ ਅਤੇ ਚਾਲ ਚਲਣ ਨੂੰ ਦੇਖ ਕੇ ਦੱਸਿਆ ਕਿ ਉਹ ਕਿੱਥੋਂ ਬਿਲੋਂਗ ਕਰਦੀ ਹੈ।ਕਪਿਲ ਦੇ ਸ਼ੋਅ ਵਿੱਚ ਐਤਵਾਰ ਨੂੰ ਫਿਲਮ ਠਾਕਰੇ ਦੀ ਅਦਾਕਾਰਾ ਅੰਮ੍ਰਿਤਾ ਰਾਓ ਵੀ ਨਜ਼ਰ ਆਵੇਗੀ।

Guru Randhawa Facts
Guru Randhawa Facts

ਪ੍ਰੋਮੋ ਵਿੱਚ ਦਿਖਾਇਆ ਗਿਆ ਹੈ ਕਿ ਉਹ ਕਪਿਲ ਸ਼ਰਮਾ ਨੂੰ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਹ ਹੁਣ ਕਪਿਲ ਸ਼ਰਮਾ ਤੋਂ ਕਪਲ ਸ਼ਰਮਾ ਹੋ ਗਏ ਹਨ, ਇਸਲਈ ਫਲਰਟ ਨਾ ਕਰੇ। ਕਪਿਲ ਨੇ ਅੰਮ੍ਰਿਤਾ ਦੇ ਪਤੀ ਆਰਜੇ ਅਨਮੋਲ ਦੇ ਬਾਰੇ ਵਿੱਚ ਦੱਸਿਆ।

Guru Randhawa Facts
Guru Randhawa Facts

ਅੰਮ੍ਰਿਤਾ 6 ਸਾਲ ਬਾਅਦ ਫਿਲਮ ਠਾਕਰੇ ਤੋਂ ਫਿਲਮਾਂ ਵਿੱਚ ਵਾਪਸੀ ਕਰ ਰਹੀ ਹੈ।ਦੱਸ ਦੇਈਏ ਕਿ ਕਪਿਲ ਸ਼ਰਮਾ ਹੁਣ ਤੱਕ ਵਿੱਕੀ ਕੌਸ਼ਲ, ਯਾਮੀ ਗੌਤਮ , ਰਣਵੀਰ ਸਿੰਘ, ਸਾਰਾ ਅਲੀ ਖਾਨ , ਸਲੀਮ ਖਾਨ , ਸਲਮਾਨ ਖਾਨ , ਅਰਬਾਜ਼ ਖਾਨ , ਸ਼ਤਰੂਘਨ ਸਿਨਹਾ ਆਦਿ ਨਜ਼ਰ ਆ ਚੁੱਕੇ ਹਨ। ਕਪਿਲ ਦੇ ਇਸ ਸ਼ੋਅ ਨੂੰ ਸਲਮਾਨ ਖਾਨ ਪੋ੍ਰਡਿਊਸ ਕਰ ਰਹੇ ਹਨ ਅਤੇ ਕਪਿਲ ਦੇ ਇਸ ਸ਼ੋਅ ਵਿੱਚ ਕਈ ਪੁਰਾਣੇ ਸਾਥੀਆਂ ਦੀ ਵੀ ਵਾਪਸੀ ਹੋਈ ਹੈ।

Guru Randhawa Facts
Guru Randhawa Facts

ਕਪਿਲ ਦੀ ਇਸ ਤੀਜੀ ਪਾਰੀ ਵਿੱਚ ਚੰਦਨ ਪ੍ਰਭਾਕਰ , ਕੀਕੂ ਸ਼ਾਰਦਾ, ਸੁਮੋਨਾ ਚਕਰਵਰਤੀ ਵਰਗੇ ਸਿਤਾਰੇ ਮੌਜੂਦ ਹਨ। ਇਸ ਤੋਂ ਇਲਾਵਾ ਕੁੱਝ ਨਵੇਂ ਕਲਾਕਾਰ ਕ੍ਰਿਸ਼ਣਾ ਅਭਿਸ਼ੇਕ, ਭਾਰਤੀ ਸਿੰਘ ਵੀ ਸ਼ੋਅ ਦਾ ਹਿੱਸਾ ਬਣੇ ਹਨ।ਰਿਲੀਜ਼ ਦੇ ਪਹਿਲੇ ਹਫਤੇ ਵਿੱਚ ਹੀ ਦ ਕਪਿਲ ਸ਼ਰਮਾ ਸ਼ੋਅ ਦੀ ਟੀਆਰਪੀ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਸੀ।

Guru Randhawa Facts
Guru Randhawa Facts

The post ਲੜਕੀਆਂ ਦੀ ਚਾਲ ਦੇਖ ਕੇ ਗੁਰੂ ਰੰਧਾਵਾ ਇਸ ਤਰ੍ਹਾਂ ਜਾਣ ਲੈਂਦੇ ਹਨ ਉਨ੍ਹਾਂ ਦੇ ਮਨ ਦੀ ਗੱਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਲੜਕੀਆਂ ਦੀ ਚਾਲ ਦੇਖ ਕੇ ਗੁਰੂ ਰੰਧਾਵਾ ਇਸ ਤਰ੍ਹਾਂ ਜਾਣ ਲੈਂਦੇ ਹਨ ਉਨ੍ਹਾਂ ਦੇ ਮਨ ਦੀ ਗੱਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×