Saumya Tandon: ‘ਭਾਬੀ ਜੀ ਘਰ ਪਰ ਹੈਂ’ ਫੇਮ ਸੌਮਿਆ ਟੰਡਨ ਨੇ ਸ਼ੁਕਰਵਾਰ ਨੂੰ ਇੱਕ ਕਿਊਟ ਜਿਹੇ ਬੱਚੇ ਨੂੰ ਜਨਮ ਦਿੱਤਾ ਸੀ। ਐਤਵਾਰ ਨੂੰ ਉਹ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹੈ।ਕੁੱਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੇਟੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸਦੇ ਨਾਲ ਸੌਮਿਆ ਨੇ ਲਿਖਿਆ ‘Our bundle of joy’ ਜੋ’ ਇਸ ਤਸਵੀਰ ਵਿੱਚ ਬੇਟੇ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਹੈ ਪਰ ਉਹ ਪੱਕੀ ਨੀਂਦ ਵਿੱਚ ਹੈ।

ਦੂਜੇ ਪਾਸੇ ਸੌਮਿਆ ਅਤੇ ਉਨ੍ਹਾਂ ਦੇ ਪਤੀ ਦੇ ਚਿਹਰੇ ਤੇ ਵੱਡੀ ਜਿਹੀ ਮੁਸਕਾਨ ਹੈ , ਦੋਵੇਂ ਬੇਹੱਦ ਖੁਸ਼ ਲੱਗ ਰਹੇ ਹਨ।ਇਸ ਦੌਰਾਨ ਸੌਮਿਆ ਦੇ ਗਲੈਮਰਸ ਲੁਕ ਨੇ ਸਭ ਦਾ ਧਿਆਨ ਖਿਚਿਆ, ਦੋ ਦਿਨ ਪਹਿਲਾਂ ਹੀ ਮਾਂ ਬਣੀ ਸੌਮਆ ਇਸ ਤਸਵੀਰ ਵਿੱਚ ਬਿਲਕੁਲ ਫ੍ਰੈਸ਼ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਬੇਹੱਦ ਸਟਾਈਲਿਸ਼ ਡ੍ਰੈੱਸ ਪਾਈ ਸੀ। ਪ੍ਰੈਗਨੈਂਸੀ ਦੇ ਦੌਰਾਨ ਵੀ ਸੌਮਿਆ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਦੇ ਨਾਲ ਲਗਾਤਾਰ ਕਾਨਟੈਕਟ ਵਿੱਚ ਹੈ, ਉਨ੍ਹਾਂ ਦਾ ਬੇਬੀ ਬੰਪ ਨਾਲ ਕਰਵਾਇਆ ਫੋਟੋਸ਼ੂਟ ਵੀ ਸੁਰਖੀਆਂ ਵਿੱਚ ਰਿਹਾ।

ਦੱਸ ਦੇਈਏ ਕਿ ਸੌਮਿਆ ਟੰਡਨ ਨੂੰ ਜਿਆਦਾ ਪ੍ਰਸਿੱਧੀ ਭਾਬੀ ਜੀ ਘਰ ਪਰ ਹੈਂ ਸੀਰੀਅਲ ਤੋਂ ਮਿਲੀ। ਉਨ੍ਹਾਂ ਦੇ ਨਿਭਾਏ ਅਨੀਤਾ ਭਾਬੀ ਦਾ ਕਿਰਦਾਰ ਨੂੰ ਘਰ ਘਰ ਵਿੱਚ ਬੇਹੱਦ ਪਸੰਦ ਕੀਤਾ ਗਿਆ।ਸੌਮਿਆ ਟੰਡਨ ਦੇ ਸ਼ੋਅ ਨੂੰ ਛੱਡਣ ਦੇ ਸਵਾਲ ਤੇ ਹਾਲ ਹੀ ਵਿੱਚ ਭਾਬੀ ਜੀ ਘਰ ਪਰ ਹੈਂ ਦੇ ਡਾਇਰੈਕਟਰ ਨੇ ਕਿਹਾ ਕਿ ਸੌਮਿਆ ਟੰਡਨ ਕਾਫੀ ਪ੍ਰੋਫੈਸ਼ਨਲ ਹੈ ਤੇ ਜੇਕਰ ਉਹ ਘਰ ਵਿੱਚ ਬਿਜੀ ਹੋਣ ਦੇ ਕਾਰਨ ਸੀਰੀਅਲ ਲਈ ਸਮਾਂ ਨਹੀਂ ਕੱਢ ਪਈ ਤਾਂ ਉਸ ਦੇ ਹਰ ਫੈਸਲੇ ਦਾ ਸਨਮਾਣ ਕੀਤਾ ਜਾਵੇਗਾ।

The post ‘ਭਾਬੀ ਜੀ’ ਨੇ ਦਿਖਾਈ ਬੇਟੇ ਦੀ ਪਹਿਲੀ ਝਲਕ,ਹਸਪਤਾਲ ਦੇ ਬਾਹਰ ਦਿਖਿਆ ਗਲੈਮਰਸ ਲੁਕ appeared first on Current Punjabi News | Latest Punjabi News Online : DailyPost.
This post first appeared on Punjab Archives - Latest Punjab News, Current Punjabi News, please read the originial post: here