Get Even More Visitors To Your Blog, Upgrade To A Business Listing >>

ਗੁਮਸ਼ੁਦਾ ਹੋਏ ਵਿਅਕਤੀ ਦੀ ਨਹਿਰ ‘ਚੋ ਮਿਲੀ ਲਾਸ਼

Missing Man Dead Body Found: ਸ਼੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇ ਵਿੱਚ ਬਹੁਤ ਸਾਰੀਆਂ ਗੁਮਸ਼ੁਦਾ ਹੋਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਜਿਸ ਵਿੱਚ ਕੁਝ ਲੋਕ ਲੱਭ ਲਾਏ ਜਾਂਦੇ ਹਨ ਤੇ ਕੁਝ ਦਾ ਪਤਾ ਨਹੀਂ ਲੱਗਦਾ। ਅਜਿਹਾ ਹੀ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹੁਸਨਰ ਵਿੱਚ ਦੇਖਣ ਨੂੰ ਮਿਲਿਆ ਹੈ ,ਜਿੱਥੇ ਬੁੱਧਵਾਰ ਨੂੰ ਗੁਰਬਾਜ ਸਿੰਘ ਨਾਮ ਦੇ ਵਿਅਕਤੀ ਦੇ ਗੁੰਮ ਹੋ ਜਾਣ ਦੀ ਸੂਚਨਾ ਮਿਲੀ।

Missing Man Dead Body Found

ਇਸ ਮਾਮਲੇ ਵਿੱਚ ਪਤਾ ਲੱਗਿਆ ਹੈ ਕਿ ਘਰ ਵਿੱਚੋਂ ਅਚਾਨਕ ਗੁੰਮ ਹੋ ਜਾਣ ਕਾਰਨ ਉਨ੍ਹਾਂ ਦੇ ਘਰ ਵਾਲਿਆਂ ਵੱਲੋਂ ਉਸ ਦੀ ਤਲਾਸ਼ ਕੀਤੀ ਗਈ, ਪਰ ਉਹ ਉਸਨੂੰ ਲੱਭਣ ਵਿੱਚ ਨਾਕਾਮ ਰਹੇ। ਉਨ੍ਹਾਂ ਦੇ ਘਰ ਵਾਲਿਆਂ ਨੂੰ ਸ਼ੱਕ ਸੀ ਕਿ ਸ਼ਾਇਦ ਗੁਰਬਾਜ ਸਿੰਘ ਸ੍ਰੀ ਮੁਕਤਸਰ ਸਾਹਿਬ ਮਾਘੀ ਦੇ ਮੇਲੇ ਵਿੱਚ ਹੋਵੇਗਾ,ਪਰ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਗਿੱਦੜਬਾਹਾ ਦੇ ਨਜ਼ਦੀਕ ਹੀ ਜੁੜਵੀਆਂ ਨਹਿਰਾਂ ਤੇ ਜਾ ਕੇ ਤਲਾਸ਼ ਕੀਤੀ ਤਾਂ ਉੱਥੇ ਉਨ੍ਹਾਂ ਨੂੰ ਨਹਿਰ ਦੇ ਅੰਦਰ ਮੋਟਰਸਾਈਕਲ ਦੀ ਘਸੀਟ ਦੇ ਨਿਸ਼ਾਨ ਦਿਖੇ। ਜਿਸ ਨੂੰ ਦੇਖ ਕੇ ਉਨ੍ਹਾਂ ਨੂੰ ਸ਼ੰਕਾ ਹੋਈ ਕਿ ਸ਼ਾਇਦ ਗੁਰਬਾਜ ਸਿੰਘ ਨੇ ਮੋਟਰਸਾਈਕਲ ਸਮੇਤ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ।

Missing Man Dead Body Found

ਇਸ ਦੀ ਸੂਚਨਾ ਉਨ੍ਹਾਂ ਨੇ ਗਿੱਦੜਬਾਹਾ ਪੁਲਿਸ ਥਾਣੇ ਵਿੱਚ ਦਿੱਤੀ। ਗਿੱਦੜਬਾਹਾ ਪੁਲਿਸ ਥਾਣੇ ਦੇ ਏ.ਐੱਸ.ਆਈ ਚਮਕੌਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਬਾਜ ਸਿੰਘ ਦੀ ਤਲਾਸ਼ ਲਈ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸਦੀ ਤਲਾਸ਼ ਦੇ ਲਈ ਪਟਿਆਲਾ ਤੋਂ ਆਏ ਹੋਏ ਗੋਤਾਖੋਰ ਆਸ਼ੂ ਮਲਿਕ ਦੀ ਟੀਮ ਵੱਲੋਂ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਗੁਰਬਾਜ ਸਿੰਘ ਦੀ ਲਾਸ਼ ਮੋਟਰਸਾਈਕਲ ਸਮੇਤ ਰਾਜਸਥਾਨ ਫੀਡਰ ਨਹਿਰ ਵਿੱਚੋਂ ਲੱਭ ਲਈ। ਪੁਲਿਸ ਪਾਰਟੀ ਵੱਲੋਂ ਗੁਰਬਾਜ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਐਮਰਜੈਂਸੀ ਤੇ ਮੌਜੂਦ ਡਾ.ਨਿਤਿਸ਼ ਗੋਇਲ ਨੇ ਦੱਸਿਆ ਕਿ ਲਾਸ਼ ਨੂੰ ਫਿਰ ਹਾਲ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਘਰ ਵਾਲਿਆਂ ਦੇ ਕਹਿਣ ਅਨੁਸਾਰ ਇਸ ਦੀ ਲਾਸ਼ ਰਾਜਸਥਾਨ ਫੀਡਰ ਨਹਿਰ ਵਿੱਚੋਂ ਮਿਲੀ ਹੈ, ਪਰ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਚੱਲੇਗਾ। 

Missing Man Dead Body Found

ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਚਮਕੌਰ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਘਰ ਵਾਲਿਆਂ ਦੇ ਬਿਆਨ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਬਾਜ ਸਿੰਘ ਸ਼ਾਮੀ ਪੰਜ ਵਜੇ ਗੁਰਦੁਆਰਾ ਸਾਹਿਬ ਵਿੱਚੋਂ ਸੇਵਾ ਕਰਕੇ ਆ ਰਿਹਾ ਸੀ, ਉਸ ਤੋਂ ਬਾਅਦ ਇਹ ਅਚਾਨਕ ਗਾਇਬ ਹੋ ਗਿਆ। ਇਸ ਦੇ ਗਾਇਬ ਹੋਣ ਤੋਂ ਬਾਅਦ ਅਸੀਂ ਇਸ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਪਰ ਇਹ ਸਾਨੂ ਨਾ ਮਿਲਿਆ।

Missing Man Dead Body Found
Missing Man Dead Body Found

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਸ਼ਾਇਦ ਗੁਰਬਾਜ ਸਿੰਘ ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ਵਿੱਚ ਹੋਵੇਗਾ ਪਰ ਸਾਡੇ ਵੱਲੋਂ ਤਲਾਸ਼ ਕਰਨ ਤੇ ਉਹ ਸਾਨੂੰ ਕਿਤੇ ਵੀ ਨਹੀਂ ਮਿਲਿਆ। ਉਨ੍ਹਾਂ ਦੇਸੀ ਅਨੁਸਾਰ ਜਦੋ ਉਹ ਉਸਨੂੰ ਲੱਭਦੇ ਹੋਏ ਜਦੋਂ ਜੁੜਵਾਂ ਨਹਿਰਾਂ ਕੋਲ ਆਏ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਗੁਰਬਾਜ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਇਨ੍ਹਾਂ ਇਸ ਮਾਮਲੇ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਗੁਰਬਾਜ ਦਿਮਾਗੀ ਤੌਰ ਤੇ ਥੋੜ੍ਹਾ ਜਿਹਾ ਅਪਸੈੱਟ ਰਹਿੰਦਾ ਸੀ।

The post ਗੁਮਸ਼ੁਦਾ ਹੋਏ ਵਿਅਕਤੀ ਦੀ ਨਹਿਰ ‘ਚੋ ਮਿਲੀ ਲਾਸ਼ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਗੁਮਸ਼ੁਦਾ ਹੋਏ ਵਿਅਕਤੀ ਦੀ ਨਹਿਰ ‘ਚੋ ਮਿਲੀ ਲਾਸ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×