Get Even More Visitors To Your Blog, Upgrade To A Business Listing >>

ਵਿਜੀਲੈਂਸ ਟੀਮ ਨੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Vigilance Exposed Gang: ਜਲੰਧਰ ਵਿੱਚ ਪੰਜਾਬ ਪੁਲਿਸ ਦੀ ਵਿਜੀਲੈਂਸ ਟੀਮ ਨੇ ਇੱਕ ਹਵਲਦਾਰ ਨੂੰ ਉਸਦੀਆਂ ਦੋ ਸਾਥਣਾਂ ਸਮੇਤ ਪੰਜਾਹ ਹਜਾਰ ਰੁਪਏ ਦੀ ਬਲੈਕਮੇਲ ਰਾਸ਼ੀ ਨਾਲ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਜਲੰਧਰ ਦੇ ਸੂਰੀਆ ਇਨਕਲੇਵ ਇਲਾਕੇ ਵਿੱਚ ਇਕ ਅਜਿਹਾ ਗੈਂਗ ਚਲਾ ਰਹੇ ਸੀ, ਜਿਸ ਵਿੱਚ ਇੱਕ ਔਰਤ ਕਿਸੇ ਸਰਕਾਰੀ ਮੁਲਾਜ਼ਮ ਨਾਲ ਪਹਿਲਾਂ ਦੋਸਤੀ ਕਰ ਕੇ ਉਸਨੂੰ ਆਪਣੇ ਜਾਲ ਵਿੱਚ ਫਸਾਉਂਦੀ ਸੀ ਤੇ ਫਿਰ ਉਸੇ ਜਗ੍ਹਾ ਮੁਲਜ਼ਮ ਪੁਲਿਸ ਵਾਲਾ ਆ ਕੇ ਉਸ ਸਰਕਾਰੀ ਮੁਲਾਜ਼ਮ ਨੂੰ ਉਸ ਤੇ ਰੰਗਰਲੀਆਂ ਮਨਾਉਣ ਦੀ ਐੱਫ.ਆਈ.ਆਰ ਦਰਜ ਕਰਵਾਉਣ ਦੀ ਗੱਲ ਕਹਿ ਕੇ ਬਲੈਕਮੇਲ ਕਰਦਾ ਸੀ। ਇਸ ਮਾਮਲੇ ਵਿੱਚ ਪੁਲਿਸ ਫਿਲਹਾਲ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।

Vigilance Exposed Gang
Vigilance Exposed Gang

ਇਸ ਮਾਮਲੇ ਦੇ ਵਿੱਚ ਵਿਜੀਲੈਂਸ ਵਿਭਾਗ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਵੀਡੀਓ ਨੂੰ ਜਾਰੀ ਕਰਦੇ ਹੋਏ ਵਿਜੀਲੈਂਸ ਵਿਭਾਗ ਨੇ ਬਲੈਕਮੇਲ ਲੋਕਾਂ ਨੂੰ ਆਪਣੇ ਨਾਲ ਸੰਪਰਕ ਕਰਨ ਨੂੰ ਵੀ ਕਿਹਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਦੇ ਐੱਸ.ਐੱਸ.ਪੀ ਦਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਔਰਤਾਂ ਅਤੇ ਇੱਕ ਹਵਲਦਾਰ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਵਿੱਚ ਪ੍ਰੇਸ ਕਾਨਫ਼ਰੰਸ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜਲੰਧਰ ਦੇ ਸੂਰਿਆ ਇਨਕਲੇਵ ਵਿੱਚ ਚੱਲ ਰਹੇ ਅਜਿਹੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਜੋ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਾਅਦ ਵਿੱਚ ਉਸਨੂੰ ਬਲੈਕਮੇਲ ਕਰਦੇ ਸਨ।

Vigilance Exposed Gang
Vigilance Exposed Gang

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜਲੰਧਰ ਦੇ ਇੱਕ ਸਰਕਾਰੀ ਮੁਲਾਜ਼ਮ ਨੇ ਸ਼ਿਕਾਇਤ ਕੀਤੀ ਸੀ ਕੇ ਸੂਰਿਆ ਇਨਕਲੇਵ ਇਲਾਕੇ ਦੀ ਇਕ ਔਰਤ ਨੇ ਪਹਿਲਾਂ ਉਸਨੂੰ ਫੇਸਬੁਕ ਜਰੀਏ ਆਪਣੇ ਜਾਲ ਵਿਚ ਫਸਾਇਆ ਅਤੇ ਬਾਅਦ ਵਿੱਚ ਜਦੋਂ ਉਕਤ ਮੁਲਾਜ਼ਮ ਉਸਨੂੰ ਮਿਲਣ ਦੇ ਲਈ ਜਦੋਂ ਉਸਦੇ ਘਰ ਗਿਆ ਤਾਂ ਉੱਥੇ ਪਹਿਲਾਂ ਤੋਂ ਹੀ ਇੱਕ ਹੋਰ ਔਰਤ ਮੋਜੂਦ ਸੀ.ਉਸ ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਉੱਥੇ ਉਨ੍ਹਾਂ ਔਰਤਾਂ ਦੇ ਨਾਲ ਬੈਠਾ ਹੋਇਆ ਸੀ ਤਾਂ ਉਸ ਵੇਲੇ ਉੱਥੇ ਇੱਕ ਪੁਲਿਸ ਮੁਲਾਜ਼ਮ ਵੀ ਆ ਗਿਆ। ਪੁਲਿਸ ਮੁਲਾਜ਼ਮ ਨੇ ਆਉਂਦੇ ਹੀ ਸ਼ਿਕਾਇਤ ਕਰਤਾ ਨੂੰ ਇਹ ਕਹਿ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਤੇ ਰੰਗਰਲੀਆਂ ਮਨਾਉਣ ਦਾ ਮਾਮਲਾ ਦਰਜ ਕਰਕੇ ਉਸ ਨੂੰ ਅੰਦਰ ਕਰਵਾ ਦੇਵੇਗਾ।

Vigilance Exposed Gang
Vigilance Exposed Gang

ਉਸਨੇ ਦੱਸਿਆ ਕਿ ਉਹ ਮੁਲਾਜ਼ਮ ਉਨ੍ਹਾਂ ਔਰਤਾਂ ਨਾਲ ਮਿਲਿਆ ਹੋਇਆ ਸੀ। ਉਸਨੇ ਮਾਮਲਾ ਦਰਜ ਨਾ ਕਰਵਾਉਣ ਦੇ ਲਈ ਸ਼ਿਕਾਇਤ ਕਰਤਾ ਦੇ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ। ਜਿਸਦੇ ਚਲਦੇ ਸ਼ਿਕਾਇਤ ਕਰਤਾ ਨੇ ਉਸਨੂੰ ਪੰਜਾਹ ਹਜ਼ਾਰ ਦੇ ਦੋ ਚੈੱਕ ਦੇ ਦਿੱਤੇ। ਇਸ ਮਾਮਲੇ ਦੇ ਵਿੱਚ ਐੱਸ.ਐੱਸ.ਪੀ ਨੇ ਕਿਹਾ ਕਿ ਇਸ ਸਾਰੀ ਗੱਲ ਦੀ ਜਾਣਕਾਰੀ ਮਿਲਦੇ ਹੀ ਉਹਨਾਂ ਨੇ ਤੁਰੰਤ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਇਸ ਮਾਮਲੇ ਦੀ ਜਾਂਚ ਦੇ ਦੌਰਾਨ ਉਨ੍ਹਾਂ ਦੀ ਟੀਮ ਨੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

Vigilance Exposed Gang
Vigilance Exposed Gang

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਜਿੱਥੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜਿਨ੍ਹਾਂ ਲੋਕਾਂ ਨੂੰ ਇਹ ਪਹਿਲਾਂ ਬਲੈਕਮੇਲ ਕਰ ਚੁੱਕੇ ਹਨ, ਉਹ ਵੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦੇ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਇਨ੍ਹਾਂ ਬਾਰੇ ਸ਼ਿਕਾਇਤ ਕਰਨਗੇ ਉਨ੍ਹਾਂ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

Vigilance Exposed Gang
Vigilance Exposed Gang

The post ਵਿਜੀਲੈਂਸ ਟੀਮ ਨੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਿਜੀਲੈਂਸ ਟੀਮ ਨੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×