Get Even More Visitors To Your Blog, Upgrade To A Business Listing >>

ਵਿਦੇਸ਼ ਜਾਣ ਦੇ ਲਾਲਚ ‘ਚ ਭੈਣ ਨੇ ਕਰਵਾਇਆ ਸਕੇ ਭਰਾ ਨਾਲ ਵਿਆਹ, ਜਾਣੋ ਪੂਰਾ ਮਾਮਲਾ

Bathinda Brother Sister Marriage: ਬਠਿੰਡਾ:ਅੱਜ ਦੇ ਸਮੇਂ ਵਿੱਚ ਹੈ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਧੀਆ ਬਣਾਉਣ ਦੇ ਲਈ ਵਿਦੇਸ਼ ਜਾਣ ਦੀ ਚਾਹਨਾ ਰੱਖਦਾ ਹੈ। ਇਸੇ ਚੱਕਰ ਦੇ ਵਿੱਚ ਲੋਕ ਕੁਝ ਗਲਤ ਕੰਮ ਵੀ ਕਰ ਬੈਠਦੇ ਹਨ ਜਿਸ ਵਿੱਚ ਲੋਕ ਆਪਣੀ ਸਕੀ ਭੈਣ ਨਾਲ ਵੀ ਵਿਆਹ ਕਰਵਾਉਣ ਤੋਂ ਵੀ ਗੁਰੇਜ ਨਹੀਂ ਕਰਦੇ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਵਿੱਚ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਬਠਿੰਡਾ ਦੇ ਇੱਕ ਪਿੰਡ ਬਾਲਿਆਂਵਾਲੀ ਵਿੱਚ ਇੱਕ ਕੁੜੀ ਨੇ ਵਿਦੇਸ਼ ਜਾਣ ਲਈ ਆਪਣੇ ਹੀ ਸਗੇ ਭਰੇ ਦੇ ਨਾਲ ਗੁਰੁਘਰ ਵਿੱਚ ਜਾ ਕੇ ਵਿਆਹ ਕਰਵਾ ਲਿਆ। ਇਸਦੇ ਬਾਅਦ ਉਹ ਆਪਣੀ ਹੀ ਮਾਸੀ ਦੀ ਕੁੜੀ ਦੇ ਪਾਸਪੋਰਟ ਉੱਤੇ ਆਪਣੀ ਫੋਟੋ ਲਗਾ ਕੇ ਆਸਟ੍ਰੇਲੀਆ ਪਹੁੰਚ ਗਈ। ਜਾਂਚ ਦੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ  ਇਹ ਉਸ ਕੁੜੀ ਦੇ ਪੂਰੇ ਪਰਿਵਾਰ ਦੀ ਇੱਕ ਸਾਜ਼ਿਸ਼ ਸੀ। 

Bathinda Brother Sister Marriage
Bathinda Brother Sister Marriage

ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਰਣਵੀਰ ਕੌਰ ਨੇ ਥਾਣਾ ਬਾਲਿਆਂਵਾਲੀ ਵਿੱਚ ਕੇਸ ਦਰਜ ਕਰਵਾਉਂਦੇ ਹੋਏ ਕਿਹਾ ਕਿ ਇਸ ਵਿੱਚ ਉਸਦੀ ਨਾਨੀ ਦਲੀਪ ਕੌਰ, ਮਾਸੀ ਜਸਵਿੰਦਰ ਕੌਰ , ਮਾਸੜ ਬੂਟਾ ਸਿੰਘ, ਮਾਸੀ ਦੇ ਮੁੰਡੇ ਮਨਦੀਪ ਸਿੰਘ ਤੇ ਜਗਰੂਪ ਸਿੰਘ, ਮਾਸੀ ਦੀ ਕੁੜੀ ਅਮਨਦੀਪ ਨੇ ਇੱਕ ਸਾਜਿਸ਼ ਦੇ ਤਹਿਤ ਉਸਦੇ ਪਾਸਪੋਰਟ ਉੱਤੇ ਅਮਨਦੀਪ ਦੀ ਫੋਟੋ ਲਗਾਕੇ ਉਸਨੂੰ ਆਸਟ੍ਰੇਲੀਆ ਭੇਜ ਦਿੱਤਾ। 

Bathinda Brother Sister Marriage
Bathinda Brother Sister Marriage

ਸ਼ਿਕਾਇਤ ਕਰਤਾ ਨੇ ਪੂਰਾ ਮਾਮਲਾ ਦੱਸਦਿਆਂ ਕਿਹਾ ਕਿ ਵਿਦੇਸ਼ ਜਾਣ ਦੇ ਲਈ ਅਮਨਦੀਪ ਕੌਰ ਨੇ ਆਪਣੇ ਸਗੇ ਭਰਾ ਮਨਦੀਪ ਸਿੰਘ ਦੇ ਨਾਲ ਗੁਰੂ ਘਰ ਵਿੱਚ ਫਰਜੀ ਵਿਆਹ ਕਰਵਾਇਆ ਹੈ। ਜਿਸ ਵਿੱਚ ਅਮਨਦੀਪ ਕੌਰ ਦਾ ਸਾਰਾ ਪਰਿਵਾਰ ਮਿਲਿਆ ਹੋਇਆ ਹੈ। ਇਸ ਮਾਮਲੇ ਵਿੱਚ ਉਸਦੇ ਅਨੁਸਾਰ ਉਸਦੀ ਨਾਨੀ ਦਲੀਪ ਕੌਰ ਨੇ ਵੀ ਗਲਤ ਬਿਆਨ ਦਿੱਤੇ ਹਨ। ਉਸਨੇ ਉਨ੍ਹਾਂ ਤੇ ਇਲਜ਼ਾਮ ਲਗਾਇਆ ਹੈ ਕਿ ਉਸਦੀ ਮਾਸੀ ਜਸਵਿੰਦਰ ਕੌਰ ਨੇ ਉਸਨੂੰ ਧੋਖੇ ਵਿੱਚ ਰੱਖ ਕੇ ਉਸਨੂੰ ਬਿਨਾਂ ਪੁੱਛੇ ਆਪਣੇ ਬੈਂਕ ਖਾਤੇ ਵਿੱਚ ਹਿੱਸੇਦਾਰ ਬਣਾ ਲਿਆ ਅਤੇ ਬੈਂਕ ਦੇ ਰਿਕਾਰਡ ਵਿੱਚ ਆਪਣੀ ਕੁੜੀ ਅਮਨਦੀਪ ਦੀ ਫੋਟੋ ਲਗਾ ਦਿੱਤੀ। 

Bathinda Brother Sister Marriage
Bathinda Brother Sister Marriage

ਪੁਲਿਸ ਨੇ ਇਸ ਮਾਮਲੇ ਵਿੱਚ ਕਿਹਾ ਕਿ ਜਾਅਲੀ ਕਾਗਜ਼ਾਂ ਦੇ ਸਹਾਰੇ ਅਮਨਦੀਪ ਆਪਣੇ ਭਰਾ ਕੋਲ ਆਸਟ੍ਰੇਲੀਆ ਚਲੀ ਗਈ ਜੋ ਉੱਥੇ ਇੱਕ ਕੰਪਨੀ ਵਿੱਚ ਵਿੱਚ ਨੌਕਰੀ ਕਰਦਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਧਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਠਿੰਡਾ ਨਿਵਾਸੀ ਰਣਵੀਰ ਕੌਰ ਨੇ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰਣਵੀਰ ਕੌਰ ਦੀ ਸ਼ਿਕਾਇਤ ਤੋਂ  ਬਾਅਦ ਹੀ ਅਸੀਂ ਸਗੇ ਭਰਾ-ਭੈਣ ਸਹਿਤ ਪੂਰੇ ਪਰਿਵਾਰ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੀ ਜਾਰੀ ਹੈ ਤੇ ਮੁਲਜ਼ਮਾਂ ਤੇ ਪੂਰੀ ਬਣਦੀ ਕਾਰਵਾਈ ਕੀਤੀ ਜਾਵੇਗੀ।

Bathinda Brother Sister Marriage

The post ਵਿਦੇਸ਼ ਜਾਣ ਦੇ ਲਾਲਚ ‘ਚ ਭੈਣ ਨੇ ਕਰਵਾਇਆ ਸਕੇ ਭਰਾ ਨਾਲ ਵਿਆਹ, ਜਾਣੋ ਪੂਰਾ ਮਾਮਲਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਦੇਸ਼ ਜਾਣ ਦੇ ਲਾਲਚ ‘ਚ ਭੈਣ ਨੇ ਕਰਵਾਇਆ ਸਕੇ ਭਰਾ ਨਾਲ ਵਿਆਹ, ਜਾਣੋ ਪੂਰਾ ਮਾਮਲਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×