Get Even More Visitors To Your Blog, Upgrade To A Business Listing >>

ਹੁਣ ਮੰਤਰੀਆਂ ਨੇ ਕੀਤਾ ਫਾਰਚੂਨਰ ਗੱਡੀਆਂ ਲੈਣ ਤੋਂ ਇਨਕਾਰ…..!

Ministers luxury vehicles: ਚੰਡੀਗੜ੍ਹ : ਅੱਜ ਦੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਮੰਤਰੀਆਂ ਨੂੰ ਵੱਖ-ਵੱਖ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਦੇ ਵੱਲੋਂ ਮੰਤਰੀਆਂ ਨੂੰ ਸ਼ੂਲੱਤਾਂ ਦੇ ਨਾਲ ਲਗਜਰੀ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਹਨ। ਉਥੇ ਹੀ ਇਸ ਵਾਰ ਮੰਤਰੀਆਂ ਨੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਗੱਡੀਆਂ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਮੰਤਰੀਆਂ ਨੂੰ ਨਵੀਆਂ ਫਾਰਚੂਨਰ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ , ਪਰ ਇਨ੍ਹਾਂ ਗੱਡੀਆਂ ਨੂੰ ਲੈਣ ਤੋਂ ਮੰਤਰੀਆਂ ਨੇ ਇਨਕਾਰ ਕਰ ਦਿੱਤਾ ਹੈ।

Ministers luxury vehicles
Ministers luxury vehicles

ਗੱਡੀਆਂ ਨਾ ਲੈਣ ਦੀ ਵਜ੍ਹਾਦੱਸਦੇ ਹੋਏ ਇਨ੍ਹਾਂ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ ਐੱਸ. ਯੂ. ਵੀ. ਹਨ ,ਜੇਕਰ ਉਨ੍ਹਾਂ ਨੂੰ ਫਰ ਵੀ ਗੱਡੀਆਂ ਲੈਣ ਦੀ ਲੋੜ ਪਵੇਗੀ ਤਾਂ ਉਹ ਲੋਨ ਚੁੱਕ ਕੇ ਆਸਾਨੀ ਨਾਲ ਗੱਡੀਆਂ ਖਰੀਦ ਸਕਦੇ ਹਨ। ਇਸ ਵਾਰ ਸਰਕਾਰ ਦੇ ਵੱਲੋਂ ਕੁੱਲ 17 ਮੰਤਰੀਆਂ ਨੂੰ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ , ਪਰ ਇਨ੍ਹਾਂ ਵਿਚੋਂ ਸਿਰਫ 11 ਮੰਤਰੀਆਂ ਨੇ ਹੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਫਾਰਚੂਨਰ ਗੱਡੀਆਂ ਲੈਣ ਵਿੱਚ ਦਿਲਚਸਪੀ ਦਿਖਾਈ ਹੈ। ਇਨ੍ਹਾਂ ਮੰਤਰੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ, ਰਾਣਾ ਗੁਰਮੀਤ ਸੋਢੀ,ਰਜ਼ੀਆ ਸੁਲਤਾਨਾ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਸਾਧੂ ਸਿੰਘ ਧਰਮਸੋਤ ਸ਼ਾਮਲ ਹਨ।

Ministers luxury vehicles
Ministers luxury vehicles

ਇਸ ਮਾਮਲੇ ਵਿੱਚ ਮੰਤਰੀ ਅਰੁਣਾ ਚੌਧਰੀ ਨੇ ਫਾਰਚੂਨਰ ਨਾ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਨੋਵਾ, ਕ੍ਰਿਸਟਾ ਖਰੀਦਣ ਲਈ ਕਰਜ਼ਾ ਲਿਆ ਸੀ, ਇਸ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਫਾਰਚੂਨਰ ਗੱਡੀ ਦੀ ਕੋਈ ਲੋੜ ਨਹੀਂ ਹੈ। ਦੂਜੇ ਪਾਸੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਵੀ ਕਿਹਾ ਹੈ ਕਿ ਸਰਕਾਰ ਦੀਆਂ ਕੈਮਰੀ ਗੱਡੀਆਂ ਛੋਟੀਆ ਅਤੇ ਸਹੂਲਤ ਮੁਤਾਬਕ ਨਹੀਂ ਹਨ। ਇਸ ਲਈ ਉਨ੍ਹਾਂ ਨੇ ਵੀ ਐੱਸ. ਯੂ. ਵੀ. ਗੱਡੀ ਕਰਜ਼ਾ ਚੁੱਕ ਕੇ ਖਰੀਦ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਗੱਡੀ ਦੀ ਕਿਸ਼ਤ ਸਰਕਾਰ ਵਲੋਂ ਦਿੱਤੇ ਜਾਂਦੇ ਤੇਲ ਦੇ ਖਰਚੇ ਨਾਲ ਹੀ ਕੱਢ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੀ ਫਾਰਚੂਨਰ ਦੀ ਕੋਈ ਲੋੜ ਨਹੀਂ ਹੈ।

Ministers luxury vehicles
Ministers luxury vehicles

ਤੁਹਾਨੂੰ ਇੱਥੇ ਦੱਸ ਦੇਈਏ ਕਿ ਪੰਜਾਬ ਦੇ ਕੁੱਲ 81 ਫੀਸਦੀ ਵਿਧਾਇਕਾਂ ਵਲੋਂ ਕਰੋੜਪਤੀ ਹੋਣ ਦੇ ਨਾਲ ਐੱਸ. ਯੂ. ਵੀ. ਅਤੇ ਲੈਂਡ ਰੋਵਰ ਵਰਗੀਆਂ ਹਾਈਐਂਡ ਗੱਡੀਆਂ ਹਨ। ਇਸ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਰਕਾਰ ਦਾ ਖਜ਼ਾਨਾ ਬਚਾਉਂਦੇ ਹੋਏ ਨਵੇਂ ਲਗਜ਼ਰੀ ਵਾਹਨ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ।

Ministers luxury vehicles
Ministers luxury vehicles

The post ਹੁਣ ਮੰਤਰੀਆਂ ਨੇ ਕੀਤਾ ਫਾਰਚੂਨਰ ਗੱਡੀਆਂ ਲੈਣ ਤੋਂ ਇਨਕਾਰ…..! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਮੰਤਰੀਆਂ ਨੇ ਕੀਤਾ ਫਾਰਚੂਨਰ ਗੱਡੀਆਂ ਲੈਣ ਤੋਂ ਇਨਕਾਰ…..!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×