Farmer Committed Suicide: ਮਾਨਸਾ ਵਿੱਚ ਇੱਕ ਕਿਸਾਨ ਨੇ ਕਰਜ ਦੇ ਚਲਦਿਆਂ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮਾਨਸਾ ਦੇ ਇੱਕ ਪਿੰਡ ਮਾਨ ਬੀਬੜਿਆ ਦੇ 60 ਸਾਲ ਦੇ ਕਿਸਾਨ ਅਵਤਾਰ ਸਿੰਘ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੇ ਉੱਤੇ ਪੰਜ ਲੱਖ ਰੁਪਏ ਦਾ ਕਰਜ ਸੀ ਅਤੇ ਉਸਦੇ ਕੋਲ ਸਿਰਫ 2 ਕਨਾਲ ਜ਼ਮੀਨ ਹੈ। ਕਿਸਾਨ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਧੀ ਨੂੰ ਕਰਜਦਾਰ ਛੱਡ ਗਿਆ ਹੈ।

ਅੱਜ ਦੇ ਸਮੇਂ ਦੇ ਕਿਸਾਨਾਂ ਦੇ ਵੱਲੋਂ ਬਹੁਤ ਸਾਰੀਆਂ ਖੁਦਕੁਸ਼ੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਵਿੱਚ ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਇੱਕ ਪਿੰਡ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਜਿੱਥੇ ਕਰਜ਼ੇ ਦੇ ਕਾਰਨ ਖੁਦਕੁਸ਼ੀ ਦੇ ਰਸਤੇ ਉੱਤੇ ਚਲਦਿਆਂ ਇੱਕ ਕਿਸਾਨ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਮਾਮਲੇ ਵਿੱਚ ਮਾਨਸਾ ਜਿਲ੍ਹੇ ਦੇ ਪਿੰਡ ਮਾਨ ਬੀਬੜਿਆ ਦੇ 60 ਸਾਲ ਦੇ ਕਿਸਾਨ ਅਵਤਾਰ ਸਿੰਘ ਨੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮ੍ਰਿਤਕ ਕਿਸਾਨ ਦੇ ਉੱਤੇ 5 ਲੱਖ ਰੁਪਏ ਦਾ ਕਰਜ ਸੀ, ਜਦੋਂ ਕਿ ਉਸਦੇ ਕੋਲ ਸਿਰਫ ਦੋ ਕਨਾਲ ਜ਼ਮੀਨ ਹੈ।

ਇਸ ਮਾਮਲੇ ਵਿੱਚ ਪਰਿਵਾਰਿਕ ਮੈਬਰਾਂ ਅਤੇ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਦਾ ਵਿਆਹ ਕੀਤਾ ਸੀ। ਇਸੇ ਚੁੱਕੇ ਹੋਏ ਕਰਜ਼ੇ ਦੇ ਕਾਰਨ ਉਸਦੇ ਉੱਤੇ ਕਰਜ ਦਾ ਬੋਝ ਹੋਰ ਵੀ ਜ਼ਿਆਦਾ ਵੱਧ ਗਿਆ। ਇਸ ਕਿਸਾਨ ਦੇ ਕੋਲ ਜ਼ਮੀਨ ਦੇ ਪਾਸਿਓਂ ਸਿਰਫ 2 ਕਨਾਲਾਂ ਹਨ, ਜਿਨ੍ਹਾਂ ਨਾਲ ਘਰ ਦਾ ਗੁਜਾਰਾ ਚਲਣਾ ਵੀ ਬਹੁਤ ਔਖਾ ਹੈ। ਇਸੇ ਕਰ ਕੇ ਉਹ ਵਿਆਕੁਲ ਰਹਿਣ ਲਗਾ ਅਤੇ ਇਸ ਪਰੇਸ਼ਾਨੀ ਦੇ ਕਾਰਨ ਉਸਨੇ ਰੇਲ ਗੱਡੀ ਦੇ ਅੱਗੇ ਕੁੱਦਕੇ ਖੁਦਕੁਸ਼ੀ ਕਰ ਲਈ।

ਉਸਦੇ ਪਿੱਛੇ ਸਿਰਫ ਇੱਕ ਪੁੱਤਰ ਅਤੇ ਪਤਨੀ ਹੈ ਜਿਸਨੂੰ ਉਹ ਕਰਜ਼ਦਾਰ ਛੱਡ ਗਿਆ ਹੈ। ਕਿਸਾਨ ਨੇਤਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਉਚਿਤ ਮੁਆਵਜਾ ਦੇਵੇ ਅਤੇ ਉਨ੍ਹਾਂ ਦਾ ਪੂਰਾ ਕਰਜ ਮਾਫ ਕਰ ਦਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ ਮਾਫ ਕਰਨ ਦੇ ਦਾਅਵੇ ਕਰਦੀ ਹੈ ,ਪਰ ਕਰਜ਼ੇ ਮਾਫ ਨਹੀਂ ਕਰਦੀ।

ਇਸ ਘਟਨਾ ਦਾ ਪਤਾ ਚਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਕਿਹਾ ਕਿ ਉਨ੍ਹਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਰੇਲਵੇ ਚੌਂਕੀ ਦੇ ਏਐੱਸਆਈ ਰਾਜਵਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਕਿਸਾਨ ਦੇ ਬੇਟੇ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।

The post ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜ਼ਿੰਦਗੀ…. appeared first on Current Punjabi News | Latest Punjabi News Online : DailyPost.
This post first appeared on Punjab Archives - Latest Punjab News, Current Punjabi News, please read the originial post: here