Get Even More Visitors To Your Blog, Upgrade To A Business Listing >>

ਚੰਡੀਗੜ੍ਹ ਤੋਂ ਹਰਮੋਹਨ ਧਵਨ ਹੋਣਗੇ ਆਪ ਦੇ ਉਮੀਦਵਾਰ, ਭਗਵਾਨ ਮਾਨ ਨੇ ਕੀਤਾ ਐਲਾਨ

Aam Aadmi Party Barnala: ਬਰਨਾਲਾ: ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ‘ਚ ਕੀਤੀ ਜਾ ਰਹੀ ਰੈਲੀ ‘ਚ ਚੰਡੀਗੜ੍ਹ ਤੋਂ ਲੋਕ ਸਭਾ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਲੋਕ ਸਭਾ ਦੀਆਂ ਚੋਣਾਂ ਲਈ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ‘ਚ ਕੀਤੀ ਜਾ ਰਹੀ ਰੈਲੀ ‘ਚ ਚੰਡੀਗੜ੍ਹ ਤੋਂ ਲੋਕ ਸਭਾ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ।

Aam Aadmi Party Barnala
Aam Aadmi Party Barnala

ਜਿਕਰਯੋਗ ਹੈ ਕਿ ਹਰਮੋਹਨ ਧਵਨ ਕੁਝ ਦਿਨ ਪਹਿਲਾਂ ਹੀ ਆਪ ‘ਚ ਸ਼ਾਮਲ ਹੋਏ ਹਨ। ਹਰਮੋਹਨ ਧਵਨ ਦਾ ਕਿਸੇ ਵੇਲੇ ਚੰਡੀਗੜ੍ਹ ਵਿੱਚ ਦਬਦਬਾ ਹੁੰਦਾ ਸੀ। ਹਰਮੋਹਨ ਧਵਨ ਦਾ ਸ਼ਹਿਰ `ਚ ਆਪਣਾ ਵੋਟ ਬੈਂਕ ਹੈ। ਉਹ ਸ਼ਹਿਰ ਤੋਂ ਐਮਪੀ ਵੀ ਰਹਿ ਚੁੱਕੇ ਹਨ। ਸਰਕਾਰੀ ਮੈਡੀਕਲ ਕਾਲਜ-32 ਤੋਂ ਇਲਾਵਾ ਕਈ ਹੋਰ ਪ੍ਰੋਜੈਕਟ ਚੰਡੀਗੜ੍ਹ `ਚ ਧਵਨ ਦੇ ਯਤਨਾਂ ਨਾਲ ਬਣੇ ਹਨ। ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਧਵਨ ਦੇ ਆਪ ਵਿੱਚ ਜਾਣ ਨਾਲ ਕਈ ਭਾਜਪਾ ਆਗੂ ਵੀ ਹੁਣ ਟਿਕਟ ਮਿਲਣ ਦਾ ਸੁਪਨਾ ਵੇਖ ਸਕਦੇ ਹਨ।

Aam Aadmi Party Barnala
Aam Aadmi Party Barnala

ਇਸ ਦੌਰਾਨ ਮੰਚ ਨੂੰ ਸੰਬੋਧਨ ਕਰਦਿਆਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਦਲ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਉਹਨਾਂ ਨੇ ਰੈਲੀ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਹ ਸ਼ਰਾਬ ਛੱਡ ਚੁਕੇ ਹਨ।  ਇਕ ਜਨਵਰੀ ਤੋਂ ਉਹਨਾਂ ਨੇ ਪੂਰੀ ਤਰ੍ਹਾਂ ਸ਼ਰਾਬ ਛੱਡ ਦਿੱਤੀ ਹੈ।  ਜੇਕਰ ਉਨ੍ਹਾਂ ਦੇ ਵਿਰੋਧੀ ਪੁਰਾਣੀ ਵੀਡੀਓ ਦਿਖਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜਨਤਾ ਨੂੰ ਇੱਥੋਂ ਸਮਝ ਜਾਣਾ ਚਾਹੀਦਾ ਹੈ ਕਿ ਇਹ ਸਭ ਝੂਠ ਹੈ। ਇਸ ਦੌਰਾਨ ਉਹ ਆਪਣੀ ਮਾਂ ਨੂੰ ਸਟੇਜ ‘ਤੇ ਲੈ ਆਏ ਤੇ ਭਗਵੰਤ ਮਾਨ ਨੇ ਉਹਨਾਂ ਦੀ ਸਹੁੰ ਖਾ ਕੇ ਪ੍ਰਣ ਲਿਆ। 

Aam Aadmi Party Barnala

The post ਚੰਡੀਗੜ੍ਹ ਤੋਂ ਹਰਮੋਹਨ ਧਵਨ ਹੋਣਗੇ ਆਪ ਦੇ ਉਮੀਦਵਾਰ, ਭਗਵਾਨ ਮਾਨ ਨੇ ਕੀਤਾ ਐਲਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਚੰਡੀਗੜ੍ਹ ਤੋਂ ਹਰਮੋਹਨ ਧਵਨ ਹੋਣਗੇ ਆਪ ਦੇ ਉਮੀਦਵਾਰ, ਭਗਵਾਨ ਮਾਨ ਨੇ ਕੀਤਾ ਐਲਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×