Get Even More Visitors To Your Blog, Upgrade To A Business Listing >>

ਪੰਜਾਬ ‘ਚ ਇਕ ਹਫਤਾ ਮੌਸਮ ਖਰਾਬ ਰਹਿਣ ਦੀ ਸੰਭਾਵਨਾ, ਪਹਾੜਾਂ ਤੇ ਹੋਵੇਗੀ ਜ਼ਬਰਦਸਤ ਬਰਫਬਾਰੀ

punjab weather ਅਜਨਾਲਾ: ਪਹਾੜਾਂ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸਦੇ ਚਲਦੇ ਮੈਦਾਨੀ ਇਲਾਕਿਆਂ ‘ਚ ਠੰਡ ਦਾ ਕਹਿਰ ਜਾਰੀ ਹੈ। ਪੰਜਾਬ-ਹਰਿਆਣਾ ‘ਚ ਸੀਤਲਹਿਰ ਚਲ ਰਹੀ ਹੈ। ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਤਕੜਾ ਵੈਸਟਰਨ ਡਿਸਟ੍ਬੇਂਸ ਈਰਾਨ-ਅਫਗਾਨ ਲਾਗੇ ਬਣਿਆ ਹੋਇਆ, ਜੋ ਕਿ ਜਲਦ ਪਾਕਿ ਨੂੰ ਪਾਰ ਕਰਦਾ ਹੋਇਆ ਪੰਜਾਬ ਸਣੇ ਸਮੁੱਚੇ ਉੱਤਰ ਭਾਰਤ ਨੂੰ ਆਪਣੀ ਚਪੇਟ ਚ ਲੈ ਲਵੇਗਾ। ਐਤਵਾਰ ਤੋਂ ਹੀ ਲਹਿੰਦੇ ਵੱਲੋਂ ਬੱਦਲਵਾਈ ਪੰਜਾਬ ਦੇ ਅਸਮਾਨ ਨੂੰ ਢਕਣਾ ਸ਼ੁਰੂ ਕਰ ਦੇਵੇਗੀ। ਐਤਵਾਰ ਦੇਰ ਸ਼ਾਮ ਤੋਂ ਹਵਾਂਵਾਂ ‘ਚ ਤਬਦੀਲੀ ਨਾਲ ਹੀ ਸੂਬੇ ਦੇ ਸਰਹੱਦੀ ਖਿੱਤਿਆਂ ਚ ਬਰਸਾਤ ਹੋਵੇਗੀ, ਜੋ ਕਿ ਸੋਮਵਾਰ ਤੱਕ ਸਮੁੱਚੇ ਸੂਬੇ ‘ਚ ਫੈਲ ਜਾਵੇਗੀ।

punjab weather
punjab weather

 21-22 ਜਨਵਰੀ ਨੂੰ ਸਾਰੇ ਜਿਲਿਆਂ ‘ਚ ਗਰਜ-ਚਮਕ/ਤੇਜ਼ ਹਵਾਂਵਾਂ ਨਾਲ ਦਰਮਿਆਨੇ ਮੀਂਹ ਦੀ ਉਮੀਦ ਹੈ, ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਜਲੰਧਰ, ਲੁਧਿਆਣਾ, ਰੋਪੜ, ਨਵਾਂਸ਼ਹਿਰ, ਸੰਗਰੂਰ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਪਟਿਆਲਾ ‘ਚ  ਭਾਰੀ ਮੀਂਹ ਪਵੇਗਾ। ਜਿਸਦੇ ਚਲਦੇ ਸੂਬੇ ‘ਚ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ।  ਬੁੱਧਵਾਰ ਨੂੰ ਮੀਂਹ ਚ ਕਮੀ ਆਵੇਗੀ, ਪਰ ਅੱਗੋਂ ਸੰਘਣੀ ਧੁੰਦ ਦੀ ਉਮੀਦ ਨਾਲ ਕੋਲਡ ਡੇ ਦੀ ਸਥਿਤੀ ਜਾਰੀ ਰਹਿ ਸਕਦੀ ਹੈ। 

punjab weather
punjab weather

ਨਾ ਸਿਰਫ ਪੰਜਾਬ ਬਲਕਿ ਹਰਿਆਣਾ, ਦਿੱਲੀ, ਯੂਪੀ ਤੇ ਨਾਲ ਲੱਗਦੇ ਰਾਜਸਥਾਨ ‘ਚ ਵੀ ਸੀਤਲਹਿਰ ਚੱਲੇਗੀ। ਦਿੱਲੀ, ਹਰਿਆਣਾ, ਯੂਪੀ ‘ਚ ਜ਼ਬਰਦਸਤ ਗੜੇਮਾਰੀ ਦੀ ਉਮੀਦ ਹੈ। ਪੰਜਾਬ ‘ਚ ਵੀ ਗੜੇਮਾਰੀ ਤੋਂ ਇਨਕਾਰ ਨਹੀਂ ਪਰ ਗੜਿਆਂ ਦਾ ਆਕਾਰ ਛੋਟਾ ਰਹੇਗਾ। ਜਿਕਰਯੋਗ ਹੈ ਕਿ 25-26 ਜਨਵਰੀ ਨੂੰ ਵੀ ਫਿਰ ਭਾਰੀ ਮੀਂਹ ਦੀ ਉਮੀਦ ਹੈ। 

punjab weather

punjab weather

ਪੱਛਮੀ ਡਿਸਟਰਬੰਸ ਦੇ ਐਕਟਿਵ ਰਹਿਣ ਨਾਲ ਤਿੰਨੇ ਪਹਾੜੀ ਸੂਬਿਆਂ ‘ਚ ਲਗਪਗ ਪੂਰਾ ਹਫ਼ਤਾ ਬਰਫ਼ਵਾਰੀ ਜਾਰੀ ਰਹੇਗੀ। ਜਦਕਿ ਸਾਰੀ ਕਸ਼ਮੀਰ ਘਾਟੀ ‘ਚ ਬਰਫੀਲੇ ਤੂਫਾਨ ਨਾਲ 1 ਤੋਂ 2 ਫੁੱਟ ਤੀਕ ਬਰਫਬਾਰੀ ਪੈਣ ਦੀ ਉਮੀਦ ਹੈ। ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹਿਣ ਵਾਲੇ ਡਲਹੌਜ਼ੀ, ਮਨਾਲੀ, ਕਾਲਪਾ ਤੇ ਸ਼ਿਮਲਾ ਵਿਖੇ ਵੀ ਚੰਗੀ ਬਰਫਬਾਰੀ ਦੀ ਉਮੀਦ ਹੈ।  ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ਪਠਾਨਕੋਟ, ਕਾਂਗੜਾ, ਪਾਲਮਪੁਰ, ਧੂਨੇੜਾ, ਕਸੌਲੀ-ਸੋਲਾਨ ਜਿੱਥੇ ਆਮ ਤੌਰ ‘ਤੇ ਬਰਫ ਨਹੀਂ ਪੈਂਦੀ ‘ਚ ਵੀ ਬਰਫਬਾਰੀ ਹੋਣ ਦੀ ਉਮੀਦ ਹੈ।

The post ਪੰਜਾਬ ‘ਚ ਇਕ ਹਫਤਾ ਮੌਸਮ ਖਰਾਬ ਰਹਿਣ ਦੀ ਸੰਭਾਵਨਾ, ਪਹਾੜਾਂ ਤੇ ਹੋਵੇਗੀ ਜ਼ਬਰਦਸਤ ਬਰਫਬਾਰੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ‘ਚ ਇਕ ਹਫਤਾ ਮੌਸਮ ਖਰਾਬ ਰਹਿਣ ਦੀ ਸੰਭਾਵਨਾ, ਪਹਾੜਾਂ ਤੇ ਹੋਵੇਗੀ ਜ਼ਬਰਦਸਤ ਬਰਫਬਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×