Get Even More Visitors To Your Blog, Upgrade To A Business Listing >>

ਮਿਸ਼ਨ 2019: ਕੇਜਰੀਵਾਲ ਦੀ ਪੰਜਾਬ ‘ਚ ਲਲਕਾਰ, ਅੱਜ ਬਰਨਾਲਾ ‘ਚ ਕਰਨਗੇ ਰੈਲੀ

Kejriwal rally punjab ਬਰਨਾਲਾ:  2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ।  ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਜਿਸਦੇ ਚਲਦੇ ਹੁਣ ਆਮ ਆਦਮੀ ਪਾਰਟੀ ਵੀ ਲੋਕਸਭਾ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੀ ਹੈ ਤੇ ਇਸਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਜਾਵੇਗੀ। ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਰਨਾਲਾ ਰੈਲੀ ‘ਚ ਰੈਲੀ ਕਰਨ ਜਾ ਰਹੇ ਹਨ। 

Kejriwal rally punjab
Kejriwal rally punjab


ਇਸ ਰੈਲੀ ਨੂੰ ਲੈ ਕੇ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਉਤਸ਼ਾਹਤ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਰੈਲੀ ਝਾੜੂ ਦੀਆਂ ਤਿੱਖੀਆਂ ਤੀਲਾਂ ਨਾਲ ਵਿਰੋਧੀਆਂ ਦੀਆਂ ਅੱਖਾਂ ਵਿਚ ਰੜਕਾਂ ਪਾਵੇਗੀ ਮਾਨ ਨੇ ਕਿਹਾ ਕਿ ਇਹ ਰੈਲੀ ਅਕਾਲੀ ਦਲ ਅਤੇ ਕਾਂਗਰਸ ਤੋਂ ਅੱਕੇ ਲੋਕਾਂ ਲਈ ਉਮੀਦ ਦੀ ਕਿਰਨ ਲੈ ਕੇ ਆਵੇਗੀ।ਉਨ੍ਹਾਂ ਦਾਅਵਾ ਕੀਤਾ ਕਿ ਇਸ ਰੈਲੀ ‘ਚ ਘੱਟੋ-ਘੱਟ 50 ਹਜ਼ਾਰ ਦੇ ਕਰੀਬ ਲੋਕ ਆਪਣੀ ਮਰਜ਼ੀ ਨਾਲ ਆਉਣਗੇ ਅਤੇ ਰੈਲੀ ਲਈ ਕਿਸੇ ਨੂੰ ਦਿਹਾੜੀ ਜਾਂ ਹੋਰ ਲਾਲਚ ਦੇ ਕੇ ਨਹੀਂ ਲਿਆਂਦਾ ਜਾ ਰਿਹਾ।ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਭਲਾਈ ਦੀ ਆਸ ਨਾਲ ਹੋਣ ਵਾਲਾ ਇਹ ਇਕੱਠ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦੇਵੇਗਾ। 

Kejriwal rally punjab
Kejriwal rally punjab


ਕੇਜਰੀਵਾਲ ਇਸ ਰੈਲੀ ‘ਚ ਪੰਜਾਬ ਦੀ ਕੈਪਟਨ ਸਰਕਾਰ ਦੇ ਕੰਮਾਂ ‘ਤੇ ਤਿੱਖੇ ਹਮਲੇ ਕਰਨ ਦੇ ਨਾਲ-ਨਾਲ ਆਪਣੇ ਦਿੱਲੀ ਮਾਡਲ ਦਾ ਗੁਣਗਾਣ ਕਰਕੇ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੂੰ ਨਿਸ਼ਾਨੇ ‘ਤੇ ਲੈ ਸਕਦੇ ਹਨ। ਉਹ ਬਿਜਲੀ ਅਤੇ ਪਾਣੀ ਦੇ ਮੁੱਦੇ ‘ਤੇ ਕੈਪਟਨ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨ ਦਾ ਯਤਨ ਕਰ ਸਕਦੇ ਹਨ। ਆਪ ਦੇ ਕੌਮੀ ਕਨਵੀਨਰ ਸਾਲ 2017 ‘ਚ ਸੂਬੇ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ 20 ਜਨਵਰੀ ਨੂੰ ਕਿਸੇ ਸਿਆਸੀ ਪ੍ਰੋਗਰਾਮ ‘ਚ ਆ ਰਹੇ ਹਨ। 

Kejriwal rally punjab
Kejriwal rally punjab


ਜ਼ਿਕਰਯੋਗ ਹੈ ਕਿ ਆਪ ਪਾਰਟੀ ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ, ਜਿਨ੍ਹਾਂ ‘ਚ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ (ਜਗਦੇਵਕਲਾਂ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਸ਼ਾਮਲ ਹਨ। ਕੇਜਰੀਵਾਲ ਦਾ ਇਹ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕਿ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪਿਛਲੇ ਦਿਨੀਂ ਹੀ ਆਪ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਕੇ ਆਪ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।

The post ਮਿਸ਼ਨ 2019: ਕੇਜਰੀਵਾਲ ਦੀ ਪੰਜਾਬ ‘ਚ ਲਲਕਾਰ, ਅੱਜ ਬਰਨਾਲਾ ‘ਚ ਕਰਨਗੇ ਰੈਲੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਮਿਸ਼ਨ 2019: ਕੇਜਰੀਵਾਲ ਦੀ ਪੰਜਾਬ ‘ਚ ਲਲਕਾਰ, ਅੱਜ ਬਰਨਾਲਾ ‘ਚ ਕਰਨਗੇ ਰੈਲੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×