Get Even More Visitors To Your Blog, Upgrade To A Business Listing >>

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲੇ ਕਪਿਲ ਸ਼ਰਮਾ, ਇਸ ਗੱਲ ਦੀ ਕੀਤੀ ਖੂਬ ਤਾਰੀਫ

Kapil Sharma Narendra Modi: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ ਨੈਸ਼ਨਲ ਮਿਊਜ਼ਿਅਮ ਆਫ ਇੰਡੀਅਨ ਸਿਨੇਮਾ ਦਾ ਉਦਘਾਟਨ ਕੀਤਾ। ਇਸ ਸਮਾਰੋਹ ਵਿੱਚ ਫਿਲਮ ਅਤੇ ਟੀਵੀ ਇੰਡਸਟਰੀ ਦੇ ਨਾਲ ਜੁੜੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। 

Kapil Sharma Narendra Modi

View this post on Instagram

Respected pm Sh @narendramodi ji,it was nice meeting u n great knowing ur inspiring ideas and progressive views about our film industry and our nation. N sir I must say u have a great sense of humor too! regards 🙏

A post shared by Kapil Sharma (@kapilsharma) on

ਕਪਿਲ ਨੇ ਇਸ ਮੁਲਾਕਾਤ ਦੀ ਇੱਕ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ।ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਦੋਵੇਂ ਮੁਸਕਰਾਉਂਦੇ ਹੋਏ ਇੱਕ ਦੂਜੇ ਨਾਲ ਮਿਲਦੇ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਤਾਰਕ ਮਿਹਤਾ ਕਾ ਉਲਟਾ ਚਸ਼ਮਾ ਵਿੱਚ ਜੇਠਾਲਾਲ ਦਾ ਪਾਪੂਲਰ ਕਾਮਿਕ ਕੈਰੇਕਟਰ ਪਲੇਅ ਕਰਨ ਵਾਲੇ ਟੀਵੀ ਅਦਾਕਾਰ ਦਿਲੀਪ ਜੋਸ਼ੀ ਵੀ ਨਜ਼ਰ ਆ ਰਹੇ ਹਨ।

View this post on Instagram

Delighted to meet Honourable PM @narendramodi ji at the inauguration of “ National Museum Of Indian Cinema “ #modiji #nationalmuseumofindiancinema #honour #selfie #narendramodi #cinema #bollywood

A post shared by Sharad Kelkar (@sharadkelkar) on

ਤਸਵੀਰ ਦੇ ਨਾਲ ਕੈਪਸ਼ਨ ਵਿੱਚ ਕਪਿਲ ਨੇ ਲਿਖਿਆ ‘ਮਾਣਯੋਗ ਪ੍ਰਧਾਨਮੰਤਰੀ ਜੀ , ਤੁਹਾਡੇ ਨਾਲ ਮਿਲਨਾ ਵਧੀਆ ਰਿਹਾ।ਇਸ ਮੁਲਾਕਾਤ ਵਿੱਚ ਮੈਨੂੰ ਜਾਨਣ ਨੂੰ ਮਿਲਿਆ ਕਿ ਤੁਹਾਡੇ ਕੋਲ ਦੇਸ਼ ਦੇ ਵਾਧੇ ਲਈ ਕਿੰਨੇ ਸਾਰੇ ਇੰਸਪਾੲਰਿੰਗ ਆਈਡਿਆਜ ਹਨ ਨਾਲ ਹੀ ਤੁਸੀ ਸਾਡੀ ਫਿਲਮ ਇੰਡਸਟਰੀ ਦੇ ਵਾਧੇ ਦੇ ਲਈ ਵੀ ਕਈ ਪ੍ਰਕਾਰ ਦੇ ਨਜ਼ਰੀਆ ਰੱਖਦੇ ਹੋ। ਸਰ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਤੁਹਾਡੇ ਕੋਲ ਇੱਕ ਬੇਹਤਰੀਨ ਸੈਂਸ ਆਫ ਹਊਮਰ ਵੀ ਹਨ’।

View this post on Instagram

JAI HIND ! my dads fan moment !my dad is a big fan of the honorable PRIME MINISTER n today he met him ….🙏🏼🙏🏼🙏🏼🙏🏼🙏🏼

A post shared by Ek❤ (@ektaravikapoor) on

ਕਪਿਲ ਸ਼ਰਮਾ ਦੇ ਇਲਾਵਾ ਅਦਾਕਾਰ ਸ਼ਰਦ ਕੇਲਕਰ ਨੇ ਵੀ ਪੀ ਐਮ ਦੇ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ।ਉਨ੍ਹਾਂ ਨੇ ਲਿਖਿਆ ‘ ਪ੍ਰਧਾਨਮੰਤਰੀ ਨਾਲ ਮਿਲ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਟੀਵੀ ਕੁਵੀਨ ਰੇਕਤਾ ਕਪੂਰ ਨੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਦੇ ਪਿਤਾ ਜਿਤੇਂਦਰ, ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਨਜ਼ਰ ਆ ਰਹੇ ਹਨ।

Kapil Sharma Narendra Modi

ਏਕਤਾ ਕਪੂਰ ਨੇ ਲਿਖਿਆ ‘ ਜੈ ਹਿੰਦ, ਮੇਰੇ ਪਾਪਾ ਦੀ ਫੇਨ ਮੁਮੈਂਟ, ਮੇਰੇ ਪਿਤਾ , ਨਰਿੰਦਰ ਮੋਦੀ ਦੇ ਬਹੁਤ ਵੱਡੇ ਫੈਨ ਹਨ , ਅੱਜ ਉਨ੍ਹਾਂ ਨੂੰ ਮੋਦੀ ਦੇ ਨਾਲ ਮਿਲਣ ਦਾ ਮੌਕਾ ਮਿਲਿਆ।ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲੰਬੇ ਗੈਪ ਤੋਂ ਬਾਅਦ ਛੋਟੇ ਪਰਦੇ ਤੇ ਵਾਪਸੀ ਕੀਤੀ ਹੈ। 

Kapil Sharma Narendra Modi

ਆਪਣੇ ਪੁਰਾਣੇ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੰਸਕਰਣ ਦੇ ਨਾਲ ਉਹ ਦਰਸ਼ਕਾਂ ਨੂੰ ਇੱਕ ਵਾਰ ਫਿਰ ਹਸਾ ਰਹੇ ਹਨ। ਸ਼ੋਅ ਨੂੰ ਹੁਣ ਤੱਕ ਚੰਗੀ ਸਫਲਤਾ ਮਿਲੀ ਹੈ ਅਤੇ ਇਸ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ।ਦੱਸ ਦੇਈਏ ਕਿ ਸ਼ੋਅ ਦਾ ਪ੍ਰੋਡਕਸ਼ਨ ਸਲਮਾਨ ਖਾਨ ਨੇ ਕੀਤਾ ਹੈ। ਸਲਮਾਨ ਖਾਨ ਆਪਣੇ ਪਿਤਾ ਸਲੀਮ ਖਾਨ ਅਤੇ ਭਰਾਵਾਂ ਦੇ ਨਾਲ ਸ਼ੋਅ ਵਿੱਚ ਵੀ ਦਸਤਕ ਦੇ ਚੁੱਕੇ ਹਨ।

Kapil Sharma Narendra Modi

The post ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲੇ ਕਪਿਲ ਸ਼ਰਮਾ, ਇਸ ਗੱਲ ਦੀ ਕੀਤੀ ਖੂਬ ਤਾਰੀਫ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲੇ ਕਪਿਲ ਸ਼ਰਮਾ, ਇਸ ਗੱਲ ਦੀ ਕੀਤੀ ਖੂਬ ਤਾਰੀਫ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×