Get Even More Visitors To Your Blog, Upgrade To A Business Listing >>

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਸਿਨੇਮਾ ਮਿਊਜ਼ੀਅਮ ਦਾ ਕੀਤਾ ਉਦਘਾਟਨ, ਵੇਖੋ ਤਸਵੀਰਾਂ

PM Modi inaugurates museum: ਪ੍ਰਧਾਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ ਦੇਸ਼ ਦੇ ਪਹਿਲੇ ਸਿਨੇਮਾ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਸ ਮਿਊਜ਼ਿਅਮ ਵਿੱਚ ਭਾਰਤੀ ਸਿਨੇਮਾ ਦੀ ਇੱਕ ਤਸਵੀਰ ਪੇਸ਼ ਕੀਤੀ ਗਈ ਹੈ। ਇਹ ਚਾਰ ਸਾਲਾਂ ਵਿੱਚ ਕਰੀਬ 140 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ।

PM Modi inaugurates museum

 PM Modi inaugurates museum

ਇਸ ਮਿਊਜ਼ੀਅਮ ਵਿੱਚ ਫਿਲਮ ਨਿਰਮਾਣ ਤਕਨੀਕ ਤੋਂ ਲੈ ਕੇ ਭਾਰਤੀ ਸਿਨੇਮਾ ਦੀ 100 ਸਾਲ ਦੀ ਯਾਤਰਾ ਦਿਖਾਈ ਗਈ ਹੈ।ਫਿਲਮਕਾਰ ਸ਼ਾਮ ਬੇਨੇਗਲ ਦੀ ਅਗੁਵਾਈ ਵਿੱਚ ਮਿਊਜ਼ੀਅਮ ਸਲਾਹਕਾਰ ਸਮਿਤੀ ਬਣਾਈ ਗਈ ਸੀ।ਜਿਸਦੇ ਮਾਰਗਦਰਸ਼ਨ ਵਿੱਚ ਇਸ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਨੂੰ ਤਿਆਰ ਕੀਤਾ ਗਿਆ।

 PM Modi inaugurates museum

ਦੇਸ਼ ਦਾ ਇਹ ਆਪਣੀ ਤਰ੍ਹਾਂ ਦਾ ਇਕਲੌਤਾ ਮਿਊਜ਼ੀਅਮ ਹੈ। ਇਹ ਦੋ ਇਮਾਰਤਾਂ ਨਵੀਨ ਮਿਊਜ਼ੀਅਮ ਭਵਨ ਅਤੇ 19ਵੀਂ ਸ਼ਤਾਬਦੀ ਦੇ ਇਤਿਹਾਸਿਕ ਮਹਿਲ ਗੁਲਸ਼ਲ ਮਹਿਲ ਵਿੱਚ ਸਥਿਤ ਹੈ।ਇਹ ਦੋਵੇਂ ਹੀ ਇਮਾਰਤਾਂ ਮੁੰਬਈ ਵਿੱਚ ਫਿਲਮ ਪ੍ਰਭਾਗ ਪਰਿਸਰ ਵਿੱਚ ਹਨ।

 PM Modi inaugurates museum

ਇਸ ਮਿਊਜ਼ੀਅਮ ਵਿੱਚ ਚਾਰ ਪ੍ਰਦਰਸ਼ਨੀ ਹਾਲ ਹੈ, ਜਿਸ ਦੀਆਂ ਕੁੱਝ ਖਾਸ ਚੀਜਾਂ ਹਨ।ਗਾਂਧੀ ਅਤੇ ਸਿਨੇਮਾ ਹਾਲ ਵਿੱਚ ਲਗੀ ਪ੍ਰਦਰਸ਼ਨੀ ਵਿੱਚ ਖਾਸ ਤੌਰ ਤੋਂ ਮਹਾਤਮਾ ਗਾਂਧੀ ਦੇ ਜੀਵਣ ਤੇ ਬਣੀ ਫਿਲਮਾਂ ਮੌਜੂਦ ਹਨ। ਇਸਦੇ ਜ਼ਰੀਏ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿਨੇਮਾ ਤੇ ਉਨ੍ਹਾਂ ਦੇ ਜੀਵਣ ਦਾ ਕੀ ਪ੍ਰਭਾਵ ਪਿਆ।

 PM Modi inaugurates museum

ਬਾਲ ਫਿਲਮ ਸਟੂਡਿਓ ਹਾਲ ਵਿੱਚ ਵਿਜ਼ਿਟਰ ਅਤੇ ਖਾਸ ਕਰ ਬੱਚਿਆਂ ਨੂੰ ਫਿਲਮ ਪ੍ਰੋਡਕਸ਼ਨ ਦੇ ਵਿਗਿਆਨ, ਤਕਨਾਲੋਜੀ ਅਤੇ ਕਲਾ ਨੂੰ ਜਾਨਣ ਦਾ ਮੌਕਾ ਮਿਲੇਗਾ।ਇਸ ਹਾਲ ਵਿੱਚ ਕੈਮਰਾ, ਲਾਈਟ , ਸ਼ੁਟਿੰਗ ਅਤੇ ਅਦਾਕਾਰੀ ਨਾਲ ਜੁੜੀਆਂ ਜਾਣਕਾਰੀਆਂ ਉਪਲਭਧ ਹੋਣਗੀਆਂ। ਤਕਨੋਲਜੀ, ਰਚਨਾਤਮਕਤਾ ਅਤੇ ਭਾਰਤੀ ਸਿਨੇਮਾ ਵੀ ਹੈ। ਇੱਥੇ ਭਾਰਤੀ ਫਿਲਮਕਾਰਾਂ ਦੁਆਰਾ ਤਕਨਾਲੋਜੀ ਦੇ ਇਸਤੇਮਾਲ ਦੀ ਜਾਣਕਾਰੀ ਮਿਲੇਗੀ। 

 PM Modi inaugurates museum

ਰਜਤ ਪਟਲ ਤੇ ਫਿਲਮਕਾਰਾਂ ਦੇ ਸਿਨੇਮਾਈ ਪ੍ਰਭਾਵ ਨੂੰ ਵੀ ਪੇਸ਼ ਕੀਤਾ ਗਿਆ ਹੈ।ਭਾਰਤੀ ਸਿਨੇਮਾ ਨਾਮ ਦੇ ਹਾਲ ਵਿੱਚ ਦੇਸ਼ ਭਰ ਦੇ ਸਿਨੇਮਾ ਸਭਿਆਚਾਰ ਨੂੰ ਦਿਖਾਇਆ ਗਿਆ ਹੈ। ਗੁਲਸ਼ਨ ਮਹਿਲ ਏਐਸਆਈ ਗ੍ਰੇਡ ਵਿਰਾਸਤੀ ਢਾਂਚਾ ਹੈ। ਇਸ ਨੂੰ ਐਨਐਮਆਈਸੀ ਪ੍ਰੋਜੈਕਟ ਦਾ ਹਿੱਸਾ ਮੰਨਿਆ ਗਿਆ ਹੈ। ਇੱਥੇ ਭਾਰਤੀ ਸਿਨੇਮਾ ਦੇ 100 ਸਾਲ ਤੋਂ ਵੱਧ ਦੀ ਯਾਤਰਾ ਦਿਖਾਈ ਗਈ ਹੈ।

 PM Modi inaugurates museum

ਇਸ ਨੂੰ 9 ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਸਿਨੇਮਾ ਦੀ ਉਪਜ, ਭਾਰਤ ਵਿੱਚ ਸਿਨੇਮਾ ਦਾ ਆਉਣਾ , ਭਾਰਤੀ ਮੂਕ ਫਿਲਮਾਂ , ਮਿਊਜਿਕ ਦੀ ਸ਼ੁਰੂੳਾਤ, ਸਟੂਡਿਓ ਯੁਗ, ਦੂਜੇ ਵਿਸ਼ਵ ਯੁੱਧ ਦਾ ਪ੍ਰਭਾਵ , ਰਚਨਾਤਮਕ ਜੀਵਿਤਤਾ , ਨਿਊ ਵੇਵ ਅਤੇ ਉਸ ਤੋਂ ਬਾਅਦ ਅਤੇ ਖੇਤਰੀ ਸਿਨੇਮਾ ਸ਼ਾਮਿਲ ਹੈ।

 PM Modi inaugurates museum

The post ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਸਿਨੇਮਾ ਮਿਊਜ਼ੀਅਮ ਦਾ ਕੀਤਾ ਉਦਘਾਟਨ, ਵੇਖੋ ਤਸਵੀਰਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਸਿਨੇਮਾ ਮਿਊਜ਼ੀਅਮ ਦਾ ਕੀਤਾ ਉਦਘਾਟਨ, ਵੇਖੋ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×