Get Even More Visitors To Your Blog, Upgrade To A Business Listing >>

ਹੇਮਕੁੰਟ ਸਾਹਿਬ ‘ਚ ਭਾਰੀ ਬਰਫਬਾਰੀ, ਵੇਖੋ ਧਰਤੀ ਦੇ ‘ਸਵਰਗ’ ਦੀਆਂ ਖੂਬਸੂਰਤ ਤਸਵੀਰਾਂ

Hemkunt Sahib Snowfall ਪਹਾੜਾਂ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ, ਉਥੇ ਹੀ ਉਤਰਾਖੰਡ ‘ਚ ਵੀ ਇਨ ਦਿਨੀਂ ਬਰਫਬਾਰੀ ਕਾਰਨ ਸੀਤਲਹਿਰ ਚਲ ਰਹੀ ਹੈ।  ਸੂਬੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਵੀ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਅੰਦਾਜ਼ੇ ਮੁਤਾਬਕ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਚਾਰ ਤੋਂ ਪੰਜ ਫੁੱਟ ਤਕ ਬਰਫ਼ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਢਾਈ ਫੁੱਟ ਤਕ ਬਰਫ਼ ਇਕੱਠੀ ਹੋ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਕਤੂਬਰ ਮਹੀਨੇ ‘ਚ ਸਾਲਾਨਾ ਯਾਤਰਾ ਦੀ ਸਮਾਪਤੀ ਮਗਰੋਂ ਕਿਵਾੜ ਬੰਦ ਕਰ ਦਿੱਤੇ ਗਏ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਖ ਆਸਨ ਵਾਲੇ ਸਥਾਨ ’ਤੇ ਸੁਸ਼ੋਭਿਤ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਮਗਰੋਂ ਨਵੰਬਰ ਤੇ ਦਸੰਬਰ ਮਹੀਨੇ ਵਿੱਚ ਗੁਰਦੁਆਰਾ ਗੋਬਿੰਦਧਾਮ ਦੇ ਕਿਵਾੜ ਵੀ ਬੰਦ ਕਰ ਦਿੱਤੇ ਗਏ ਸਨ।


Hemkunt Sahib Snowfall


ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰਸੱਟ ਹੇਠ ਆਉਂਦੇ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਖ਼ਰਾਬੀ ਚਲ ਰਹੀ ਹੈ, ਜਿਸ ਕਾਰਨ ਉਪਰਲੇ ਪਹਾੜੀ ਇਲਾਕਿਆਂ ‘ਚ ਭਾਰੀ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦਸਿਆ ਕਿ ਗੁਰਦੁਆਰਾ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤਕ ਛੇ ਕਿਲੋਮੀਟਰ ਰਸਤੇ ਵਾਲਾ ਇਲਾਕਾ ਬਰਫ ਪੈਣ ਨਾਲ ਚਿੱਟੀ ਚਾਦਰ ਵਾਂਗ ਢਕਿਆ ਗਿਆ ਹੈ। ਹਰ ਪਾਸੇ ਬਰਫ ਹੀ ਬਰਫ ਦਿਖਾਈ ਦਿੰਦੀ ਹੈ।ਉਨ੍ਹਾਂ ਦਸਿਆ ਕਿ ਅਜਿਹੀ ਸਥਿਤੀ ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਾ ਅਸੰਭਵ ਹੈ ਪਰ ਅਨੁਮਾਨ ਹੈ ਕਿ ਉਥੇ ਵੀ ਚਾਰ ਤੋਂ ਪੰਜ ਫੁਟ ਤਕ ਬਰਫ ਪੈ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਦੋ ਕਿਲੋਮੀਟਰ ਹੇਠਾਂ ਰਾਮ ਡੂੰਘੀ ਗਲੇਸ਼ੀਅਰ ਤਕ ਦੋ ਦੋ ਫੁਟ ਬਰਫ ਪੈ ਗਈ ਹੈ। ਜਦੋਂਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਵੀ ਪਈ ਬਰਫ਼ ਪਿਘਲਣ ਮਗਰੋਂ ਸਥਿਤੀ ਆਮ ਵਾਂਗ ਹੈ।


Hemkunt Sahib Snowfall


ਜਿਕਰਯੋਗ ਹੈ ਕਿ ਵੈਸਟਰਨ ਡਿਸਟ੍ਬੇਂਸ ਕਾਰਨ ਪਹਾੜੀ ਸੂਬਿਆਂ ‘ਚ ਲਗਪਗ ਪੂਰਾ ਹਫ਼ਤਾ ਬਰਫ਼ਵਾਰੀ ਜਾਰੀ ਰਹੇਗੀ। ਜਦਕਿ ਸਾਰੀ ਕਸ਼ਮੀਰ ਘਾਟੀ ‘ਚ ਬਰਫੀਲੇ ਤੂਫਾਨ ਨਾਲ 1 ਤੋਂ 2 ਫੁੱਟ ਤੀਕ ਬਰਫਬਾਰੀ ਪੈਣ ਦੀ ਉਮੀਦ ਹੈ। ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹਿਣ ਵਾਲੇ ਡਲਹੌਜ਼ੀ, ਮਨਾਲੀ, ਕਾਲਪਾ ਤੇ ਸ਼ਿਮਲਾ ਵਿਖੇ ਵੀ ਚੰਗੀ ਬਰਫਬਾਰੀ ਦੀ ਉਮੀਦ ਹੈ।  ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ਪਠਾਨਕੋਟ, ਕਾਂਗੜਾ, ਪਾਲਮਪੁਰ, ਧੂਨੇੜਾ, ਕਸੌਲੀ-ਸੋਲਾਨ ਜਿੱਥੇ ਆਮ ਤੌਰ ‘ਤੇ ਬਰਫ ਨਹੀਂ ਪੈਂਦੀ ‘ਚ ਵੀ ਬਰਫਬਾਰੀ ਹੋਣ ਦੀ ਉਮੀਦ ਹੈ।


Hemkunt Sahib Snowfall

The post ਹੇਮਕੁੰਟ ਸਾਹਿਬ ‘ਚ ਭਾਰੀ ਬਰਫਬਾਰੀ, ਵੇਖੋ ਧਰਤੀ ਦੇ ‘ਸਵਰਗ’ ਦੀਆਂ ਖੂਬਸੂਰਤ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹੇਮਕੁੰਟ ਸਾਹਿਬ ‘ਚ ਭਾਰੀ ਬਰਫਬਾਰੀ, ਵੇਖੋ ਧਰਤੀ ਦੇ ‘ਸਵਰਗ’ ਦੀਆਂ ਖੂਬਸੂਰਤ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×