Get Even More Visitors To Your Blog, Upgrade To A Business Listing >>

ਰੋਕਣ ਦੇ ਬਾਵਜੂਦ ਵੀ ਲੜਕੀ ਨੇ ਟ੍ਰੇਨ ਅੱਗੇ ਆ ਕੇ ਕੀਤੀ ਖ਼ੁਦਕੁਸ਼ੀ

Girl Committed Suicide: ਜਲੰਧਰ: ਮਹਾਂਨਗਰ ਵਿੱਚ ਪਿਛਲੇ ਇੱਕ ਮਹੀਨੇ ਦੇ ਦੌਰਾਨ ਇੱਕ ਦਰਜਨ ਤੋਂ ਜਿਆਦਾ ਲੋਕਾਂ ਨੇ ਵੱਖ-ਵੱਖ ਕਾਰਨਾਂ ਦੇ ਚਲਦੇ ਖ਼ੁਦਕੁਸ਼ੀ ਕਰ ਲਈ । ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਖ਼ੁਦਕੁਸ਼ੀ ਵਰਗਾ ਕਦਮ ਚੁੱਕਦਾ ਹੈ, ਤਾਂ ਉਹ ਆਪਣੀ ਮਨੋਦਸ਼ਾ ਦੇ ਬਾਰੇ ਵਿੱਚ ਕੁੱਝ ਨਾ ਕੁੱਝ ਸੰਕੇਤ ਜਰੂਰ ਦਿੰਦਾ ਹੈ। ਅਜਿਹਾ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ ਵਿੱਚ ਸ਼ਨੀਵਾਰ ਸਵੇਰੇ ਇੱਕ ਲੜਕੀ ਨੇ ਮਾਲ-ਗੱਡੀ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

Girl Committed Suicide
Girl Committed Suicide

ਇਸ ਘਟਨਾ ਦਾ ਪਤਾ ਚਲਦੇ ਹੀ ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਜਾਂਚ ਕਰ ਰਹੀ ਰੇਲਵੇ ਟੀਮ ਹੁਣ ਇਸ ਗੱਲ ਦਾ ਪਤਾ ਲਗਾਉਣ ਵਿੱਚ ਲੱਗੀ ਹੈ ਕਿ ਇਹ ਇੱਕ ਹਾਦਸਾ ਹੈ ਜਾਂ ਖ਼ੁਦਕੁਸ਼ੀ, ਪਰ ਦੂਜੇ ਪਾਸੇ ਮੌਕੇ ਦੇ ਗਵਾਹਾਂ ਦਾ ਕਹਿਣਾ ਹੈ ਕਿ ਕੁੜੀ ਨੇ ਜਾਨ-ਬੁੱਝਕੇ ਟ੍ਰੇਨ ਦੇ ਅੱਗੇ ਛਾਲ ਮਾਰੀ ਹੈ। ਇਸ ਮਾਮਲੇ ਵਿੱਚ ਗਵਾਹ ਬਣੇ ਲੋਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਸਨੇ ਗੱਡੀ ਅੱਗੇ ਛਾਲ ਮਾਰੀ ਤਾਂ ਗੱਡੀ ਦੇ ਡਰਾਇਵਰ ਨੇ ਬ੍ਰੇਕ ਵੀ ਲਗਾਈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

Girl Committed Suicide
Girl Committed Suicide

ਮ੍ਰਿਤਕ ਕੁੜੀ ਦੀ ਪਹਿਚਾਣ 22 ਸਾਲ ਦੀ ਈਸ਼ਾ ਸਚਦੇਵਾ ਜੋ ਕਿ ਨਿਊ ਸੀਤਲ ਨਗਰ ਦੀ ਰਹਿਣ ਵਾਲੀ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸ਼ਨੀਵਾਰ ਸਵੇਰੇ 9 ਵੱਜ ਕੇ 10 ਮਿੰਟ ਤੇ ਇਹ ਲੜਕੀ ਟ੍ਰੇਨ ਦੇ ਅੱਗੇ ਆ ਗਈ । ਲੋਕਾਂ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਉਨ੍ਹਾਂ ਨੇ ਉਸਨੂੰ ਟ੍ਰੈਕ ਤੋਂ ਦੂਰ ਹੱਟ ਜਾਣ ਲਈ ਵੀ ਕਿਹਾ ਸੀ ਪਰ ਉਹ ਨਹੀਂ ਮੰਨੀ। ਜਿਸ ਕਾਰਨ ਇਸ ਲੜਕੀ ਦੀ ਟ੍ਰੇਨ ਦੇ ਥੱਲੇ ਆਉਣ ਨਾਲ ਮੌਤ ਹੋ ਗਈ।

Girl Committed Suicide
Girl Committed Suicide

ਚਸ਼ਮਦੀਦ ਲੋਕਾਂ ਨੇ ਇਸ ਵਿੱਚ ਦੱਸਿਆ ਕਿ ਟ੍ਰੇਨ ਦੀ ਸਪੀਡ ਵੀ ਕੁੱਝ ਜ਼ਿਆਦਾ ਨਹੀਂ ਸੀ । ਜਿਸਦੇ ਬਾਵਜੂਦ ਟ੍ਰੇਨ ਦੇ ਡਰਾਇਵਰ ਨੇ ਗੱਡੀ ਨੂੰ ਰੋਕਿਆ ਤਾਂ 12 ਬੋਗੀਆਂ ਲੜਕੀ ਦੇ ਉੱਤੋਂ ਲੰਘ ਚੁੱਕੀਆਂ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੜਕੀ ਦੀ ਲਾਸ਼ 20 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਟ੍ਰੇਨ ਦੇ ਹੇਠਾਂ ਪਟਰੀਆਂ ਵਿੱਚ ਹੀ ਪਈ ਰਹੀ। ਐਮਬੂਲੈਂਸ ਦੇ ਆਉਂਦਿਆਂ ਹੀ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇਡਾਕਟਰਾਂ ਨੇ ਉਸ ਲੜਕੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

Girl Committed Suicide
Girl Committed Suicide

ਦੂਜੇ ਪਾਸੇ ਇਸ ਘਟਨਾ ਬਾਰੇ ਐੱਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਸ਼ੀਤਲ ਨਗਰ ਦੇ ਕੋਲੋਂ ਗੁਜਰਦੇ ਰੇਲਵੇ ਟ੍ਰੈਕ ਇੱਕ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਟ੍ਰੇਨ ਦੇ ਹੇਠਾਂ ਆ ਜਾਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਇਸ ਘਟਨਾ ਦੀ ਜਾਣਕਾਰੀ ਉਸਦੇ ਪਰਿਵਾਰ ਵਾਲਿਆਂ ਨੂੰ ਵੀ ਦੇ ਦਿੱਤੀ ਗਈ ਹੈ। ਇਸ ਵਿੱਚ ਉਨ੍ਹਾਂ ਨੇ ਪੂਰੀ ਤਰਾਂ ਜਾਂਚ ਕਰਨ ਦੀ ਗੱਲ ਕਹਿ ਕੇ ਮਾਮਲੇ ਦੇ ਬਾਰੇ ਪਤਾ ਲਗਾਉਣ ਦੇ ਲਈ ਕਿਹਾ।

Girl Committed Suicide
Girl Committed Suicide

The post ਰੋਕਣ ਦੇ ਬਾਵਜੂਦ ਵੀ ਲੜਕੀ ਨੇ ਟ੍ਰੇਨ ਅੱਗੇ ਆ ਕੇ ਕੀਤੀ ਖ਼ੁਦਕੁਸ਼ੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਰੋਕਣ ਦੇ ਬਾਵਜੂਦ ਵੀ ਲੜਕੀ ਨੇ ਟ੍ਰੇਨ ਅੱਗੇ ਆ ਕੇ ਕੀਤੀ ਖ਼ੁਦਕੁਸ਼ੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×