Get Even More Visitors To Your Blog, Upgrade To A Business Listing >>

20 ਦਿਨਾਂ ਦੀ ਬੱਚੀ ਨਾਲ ਕੋਈ ਕਿਵੇਂ ਕਰ ਸਕਦਾ ਹੈ ਅਜਿਹਾ ਕੰਮ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ

20-Day-Old Child: ਸ਼ਾਹਜਹਾਂਪੁਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਤੇ ਰੱਬ ਦਾ ਹੱਥ ਹੁੰਦਾ ਹੈ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਅਜਿਹਾ ਹੀ ਕੁਝ ਹੋਇਆ ਹੈ ਇਕ 20 ਦਿਨਾਂ ਦੀ ਬੱਚੀ ਨਾਲ। ਇਹ ਮਾਮਲਾ ਇਹਨਾਂ ਸ਼ਰਮਸਾਰ ਕਰਨ ਵਾਲਾ ਹੈ ਪੜ੍ਹਦੇ ਸਾਰ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਤੁਸੀਂ ਵੀ ਸੋਚ ‘ਚ ਪੈ ਜਾਵੋਗੇ ਕਿ ਕੋਈ 20 ਦਿਨ ਦੀ ਬੱਚੀ ਨਾਲ ਅਜਿਹਾ ਕੰਮ ਕਿੱਦਾਂ ਕਰ ਸਕਦਾ ਹੈ। ਮਾਮਲਾ ਯੂ.ਪੀ. ਦੇ ਸ਼ਾਹਜਹਾਂਪੁਰ ਦਾ ਹੈ।

20-Day-Old Child
20-Day-Old Child

ਜਿੱਥੇ 20 ਦਿਨਾਂ ਦੀ ਨਵਜਾਤ ਬੱਚੀ ਨੂੰ ਜ਼ਿੰਦਾ ਹੀ ਟੋਏ ‘ਚ ਦਫਨ ਕਰ ਦਿੱਤਾ ਗਿਆ ਸੀ। ਜਦੋ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬੱਚੀ ਨੂੰ ਬਾਹਰ ਕੱਢ ਕੇ ਹਸਪਤਾਲ ਲੈ ਗਏ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਇਸ ਨੂੰ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਬੱਚੀ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਬੱਚੀ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵਜਾਤ ਬੱਚੀ ਨਾਲ ਆਖਰ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ।

20-Day-Old Child
20-Day-Old Child

ਦੂਜੇ ਪਾਸੇ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਔਰਤ ਨੂੰ ਇਸੇ ਜਗ੍ਹਾ ‘ਤੇ ਬੱਚੀ ਨਾਲ ਦੇਖਿਆ ਸੀ। ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਜਲਦੀ ਨਜਿੱਠਿਆ ਜਾਵੇਗਾ।

20-Day-Old Child
20-Day-Old Child

ਇਹ ਵੀ ਪੜ੍ਹੋ: ਹੋਸ਼ਿਆਰਪੂਰ ਦੇ ਮੁਹੱਲਾ ਟਿੱਬਾ ਸਾਹਿਬ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 32 ਸਾਲਾਂ ਵਿਅਕਤੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਬਾਇਕ ਜੈਕਟ ਤੇ ਹੋਰ ਸਮਾਨ ਵੀ ਉਥੇ ਹੀ ਪਏ ਮਿਲੇ ਹਨ। ਲਾਸ਼ ਨੂੰ ਸਭ ਤੋਂ ਪਹਿਲਾਂ ਕੁਝ ਲਕੜੀਆਂ ਇਕੱਠਾ ਕਰਨ ਵਾਲੀ ਔਰਤਾਂ ਨੇ ਵੇਖਿਆ। ਜਿਸ ਤੋਂ ਬਾਅਦ ਉਹਨਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਰੱਖ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਰਾਜਪ੍ਰੀਤ ਸਿੰਘ ਦੇ ਰੂਪ ‘ਚ ਹੋਈ ਹੈ।

20-Day-Old Child
20-Day-Old Child

The post 20 ਦਿਨਾਂ ਦੀ ਬੱਚੀ ਨਾਲ ਕੋਈ ਕਿਵੇਂ ਕਰ ਸਕਦਾ ਹੈ ਅਜਿਹਾ ਕੰਮ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

20 ਦਿਨਾਂ ਦੀ ਬੱਚੀ ਨਾਲ ਕੋਈ ਕਿਵੇਂ ਕਰ ਸਕਦਾ ਹੈ ਅਜਿਹਾ ਕੰਮ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×