Get Even More Visitors To Your Blog, Upgrade To A Business Listing >>

ਚੋਰਾਂ ਦੀ ਰਡਾਰ ‘ਤੇ ਐੱਨ.ਆਰ.ਆਈ ਦਾ ਘਰ….

Raikot NRI House Loot: ਰਾਏਕੋਟ: ਰਾਏਕੋਟ ਸ਼ਹਿਰ ਵਿਚ ਪੁਲਿਸ ਦੀ ਨਿਕੰਮੀ ਕਾਰਜਗੁਜਾਰੀ ਕਾਰਨ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਬੀਤੀ ਰਾਤ ਚੋਰਾਂ ਨੇ ਰਾਏਕੋਟ ਸ਼ਹਿਰ ਦੇ ਭੀੜੇ ਅਤੇ ਪੋਸ਼ ਇਲਾਕੇ ਵਿੱਚ ਸਥਿਤ ਇੱਕ ਕਾਰੋਬਾਰੀ ਅਤੇ ਐੱਨ.ਆਰ.ਆਈ. ਦੇ ਮਕਾਨ ਨੂੰ ਨਿਸ਼ਾਨਾ ਬਣਾਉਂਦਿਆ ਲੱਖਾਂ ਰੁਪਏ ਦੀ ਨਗਦੀ, ਭਾਰੀ ਮਾਤਰਾ ਵਿੱਚ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਕਰੰਸੀ ਚੁਰਾ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਦੇ ਲੋਕ ਬੀਤੀ ਰਾਤ ਆਪਣੇ ਕਿਸੇ ਰਿਸ਼ਤੇਦਾਰ ਦੇ ਮਰਗ ਦੇ ਭੋਗ ‘ਤੇ ਬੁਢਲਾਡੇ ਗਏ ਹੋਏ ਸਨ। 


Raikot NRI House Loot

ਬੀਤੀ ਰਾਤ ਰਾਏਕੋਟ ਸ਼ਹਿਰ ਦੇ ਭੀੜੇ ਬਜ਼ਾਰ ਅਤੇ ਸੰਘਣੀ ਅਬਾਦੀ ਵਿੱਚ ਰਹਿੰਦੇ ਕਾਰੋਬਾਰੀ ਤੇ ਐੱਨ.ਆਰ.ਆਈ. ਰਜੇਸ਼ ਜੈਨ ਪੁੱਤਰ ਬਜਰੰਗ ਦਾਸ ਜੈਨ, ਜੋ ਆਪਣੀ ਪਤਨੀ ਨਾਲ ਬੁਢਲਾਡੇ ਕਿਸੇ ਰਿਸ਼ਤੇਦਾਰ ਦੇ ਮਰਗ ਦੇ ਭੋਗ ‘ਤੇ ਗਿਆ ਹੋਇਆ ਸੀ, ਦੇ ਘਰ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਕੁਝ ਅਣਪਛਾਤੇ ਚੋਰ ਘਰ ਵਿੱਚ ਦਾਖਲ ਹੋ ਗਏ। ਜਿਨਾਂ ਨੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਘਰ ਦੀ ਤਸੱਲੀ ਨਾਲ ਫੋਲਾ-ਫਰਾਲੀ ਕੀਤੀ। ਵੱਖ-ਵੱਖ ਅਲਮਾਰੀਆਂ ਵਿੱਚ ਪਏ 23 ਤੋਲੇ ਸੋਨੇ, 750 ਗ੍ਰਾਮ ਚਾਂਦੀ ਅਤੇ 6 ਲੱਖ ਦੇ ਕਰੀਬ ਨਗਦੀ ਸਮੇਤ ਵੱਖ-ਵੱਖ ਦੇਸ਼ਾਂ ਦੀ 1300 ਰੁਪਏ ਦੀ ਕਰੰਸੀ ਚੋਰੀ ਕਰਕੇ ਲੈ ਗਏ।

Raikot NRI House Loot

Raikot NRI House Loot

ਇਸ ਚੋਰੀ ਦੀ ਵਾਰਦਾਤ ਦਾ ਅੱਜ ਸਵੇਰੇ 7.30 ਵਜੇ ਦੇ ਕਰੀਬ ਉਸ ਸਮੇਂ ਪਤਾ ਲੱਗਿਆ, ਜਦੋਂ ਨੌਕਰਾਣੀ ਘਰ ਦਾ ਕੰਮ ਕਰਨ ਲਈ ਆਈ. ਉਸ ਨੇ ਕਮਰਿਆਂ ਵਿੱਚ ਖਿਲਰਿਆ ਸਮਾਨ ਦੇਖ ਦੇ ਰੌਲਾ ਪਾ ਦਿੱਤਾ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਜਿਨ੍ਹਾਂ ਨੇ ਮਕਾਨ ਮਾਲਕ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ. ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ‘ਤੇ ਪੁੱਜੇ ਅਤੇ ਉਨ੍ਹਾਂ ਨੇ ਬਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ।

Raikot NRI House Loot

Raikot NRI House Loot

ਇੱਥੇ ਜਿਕਰਯੋਗ ਹੈ ਕਿ ਇਸ ਪੋਸ਼ ਇਲਾਕੇ ਵਿੱਚ ਕਿਧਰੇ ਵੀ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਜਦਕਿ ਪੁਲਿਸ ਪੈਟਰੌਲਿੰਗ ਪਾਰਟੀਆਂ ਸ਼ਹਿਰ ਦੇ ਚੌਣਵੇ ਇਲਾਕਿਆਂ ਵਿੱਚ ਚੱਕਰ ਮਾਰ ਕੇ ਡੰਗ ਟਪਾਉਂਦੀਆਂ ਹਨ। ਆਏ ਦਿਨੀ ਰਾਏਕੋਟ ਸ਼ਹਿਰ ਵਿੱਚ ਵਧਦੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ  ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। 

The post ਚੋਰਾਂ ਦੀ ਰਡਾਰ ‘ਤੇ ਐੱਨ.ਆਰ.ਆਈ ਦਾ ਘਰ…. appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਚੋਰਾਂ ਦੀ ਰਡਾਰ ‘ਤੇ ਐੱਨ.ਆਰ.ਆਈ ਦਾ ਘਰ….

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×