Simi Chahal instagram pics: ਸਿੰਮੀ ਚਾਹਲ ਪਾਲੀਵੁਡ ਦੀ ਸਭ ਤੋਂ ਘੱਟ ਉਮਰ ‘ਚ ਪ੍ਰਸਿੱਧੀ ਹਾਸਿਲ ਕਰਨ ਵਾਲੀਆਂ ਅਦਾਕਾਰਾਂ ‘ਚੋਂ ਇੱਕ ਹੈ।
Simi Chahal instagram pics

ਸਿੰਮੀ ਚਾਹਲ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ।

ਸਿੰਮੀ ਚਾਹਲ ਨੇ ਥੋੜ੍ਹੇ ਹੀ ਸਮੇਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਕਾਮਯਾਬੀ ਦਾ ਸਿਹਰਾ ਆਪਣੇ ਸਿਰ ਬੰਨਿਆ ਹੈ।

ਇਹ ਸਭ ਉਹਨਾਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ। ਸਿੰਮੀ ਚਾਹਲ ਅਦਾਕਾਰੀ ਦੇ ਤਾਂ ਵੱਟ ਕੱਢ ਦਿੰਦੀ ਹੈ।

ਜਿਸ ਦੇ ਕਰਕੇ ਸਿੰਮੀ ਦੇ ਫੈਨਜ਼ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਸਿੰਮੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।

ਨਾਲ ਹੀ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਵਾਰ ਉਹਨਾਂ ਨੇ ਆਪਣੀ ਲੁੱਕ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ ਕਿ, ‘ 80 ਦੇ ਸਮੇਂ ਨੂੰ ਵਾਪਿਸ ਲਿਆਉਂਦਾ’।

ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਸਿੰਮੀ ਨੇ 80 ਦੇ ਦਹਾਕੇ ‘ਚ ਚਲਦੇ ਫੈਸ਼ਨ ਦੇ ਕੱਪੜੇ ਪਾ ਕੇ ਤਸਵੀਰਾਂ ਖਿੱਚਵਾਈਆਂ ਹਨ।

ਇਹਨਾਂ ਤਸਵੀਰਾਂ ‘ਚ ਉਹਨਾਂ ਨੇ 80 ਦੇ ਸਮੇਂ ਦੀ ਹਲਕੇ ਨੀਲੇ ਰੰਗ ਦੀਆਂ ਲਾਈਨਾਂ ਵਾਲੀ ਜੀਨ ਪਾਈ ਹੋਈ ਹੈ ਤੇ ਨਾਲ ਬਲਿਊ ਰੰਗ ਦੀ ਡੈਨਿਮ ਸ਼ਰਟ ਪਾਈ ਹੋਈ ਹੈ ਤੇ ਨਾਲ ਦੋ ਗੁੱਤਾਂ ਕੀਤੀਆਂ ਹੋਈਆਂ ਹਨ।

80 ਵਾਲੇ ਲੁੱਕ ‘ਚ ਸਿੰਮੀ ਬਹੁਤ ਸੋਹਣੀ ਲੱਗ ਰਹੀ ਹੈ।

ਉਹਨਾਂ ਦੇ ਚੁਲਬੁਲੇਪਨ ਦੀਆਂ ਜਿੰਨੀਆਂ ਤਾਰਿਫਾਂ ਕੀਤੀਆਂ ਜਾਣ ਉਨੀਆਂ ਹੀ ਘੱਟ ਹਨ।

The post 80 ਦੇ ਦਹਾਕੇ ਦੀ ਲੁਕ ‘ਚ ਸਿੰਮੀ ਚਾਹਲ ਨੇ ਕਰਵਾਇਆ ਫੋਟੋਸ਼ੂਟ, ਵੇਖੋ ਤਸਵੀਰਾਂ appeared first on Current Punjabi News | Latest Punjabi News Online : DailyPost.
This post first appeared on Punjab Archives - Latest Punjab News, Current Punjabi News, please read the originial post: here