Get Even More Visitors To Your Blog, Upgrade To A Business Listing >>

ਸਭ ਨੂੰ ਹਸਾਉਣ ਵਾਲੇ ਕਾਦਰ ਖਾਨ ਨਹੀਂ ਰਹੇ , ਬਾਲੀਵੁਡ ਨੇ ਇੰਝ ਦਿੱਤੀ ਸ਼ਰਧਾਂਜਲੀ

Kader Khan Dies 81: ਦਮਦਾਰ ਆਵਾਜ਼, ਡਾਇਲੋਗ ਅਤੇ ਬੇਹਤਰੀਨ ਅਦਾਕਾਰੀ ਕਲਾ ਨਾਲ ਆਪਣੀ ਛਾਪ ਛੱਡਣ ਵਾਲੇ ਕਾਦਰ ਖਾਨ ਉਹ ਹੁਣ ਨਹੀਂ ਰਹੇ। ਉਨ੍ਹਾਂ ਦੇ ਵੱਡੇ ਬੇਟੇ ਸਰਫਰਾਜ ਖਾਨ ਨੇ ਦੇਹਾਂਤ ਦੀ ਪੁਸ਼ਟੀ ਕੀਤੀ, ਉਹ ਸਾਂਹ ਦੀ ਤਕਲੀਫ ਦੇ ਚਲਦੇ ਭਰਤੀ ਸਨ।

Kader Khan dies 81

Kader Khan dies 81

81 ਸਾਲ ਦੇ ਕਾਦਰ ਖਾਬ ਦੇ ਦੇਹਾਂਤ ਤੋਂ ਬਾਲੀਵੁਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਪਈ। ਸਿਤਾਰੇ ਉਨਹਾਂ ਦੇ ਚਲੇ ਜਾਣ ਤੋਂ ਸਦਮੇ ਵਿੱਚ ਹਨ। ਕਾਦਰ ਖਾਨ ਦੇ ਦੇਹਾਂਤ ਤੋਂ ਨਵੇਂ ਸਾਲ ਦਾ ਜਸ਼ਨ ਫਿੱਕਾ ਹੋ ਗਿਆ ਅਤੇ ਪੂਰਾ ਦੇਸ਼ ਸੋਗ ਵਿੱਚ ਹੈ। ਬਾਲੀਵੁਡ ਸਿਤਾਰਿਆਂ ਤੋਂ ਲੈ ਕੇ ਰਾਜਨੀਤਕ ਹਸਤੀਆਂ ਅਤੇ ਆਮ ਲੋਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਸ਼ਰਧਾਂਜਲੀ ਦਿੱਤੀ ਹੈ।

Kader Khan dies 81

Kader Khan dies 81

ਮੰਨੇ ਪ੍ਰੰਨੇ ਅਦਾਕਾਰ ਅਤੇ ਸਾਂਸਦ ਪਰੇਸ਼ ਰਾਵਲ ਨੇ ਕਾਦਰ ਖਾਨ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਆਪਣੇ ਸੰਵੇਦਨਾ ਜਾਹਿਰ ਕੀਤੀਆਂ ਹਨ। ਉੱਥੇ ਕੇਂਦਰੀ ਮੰਤਰੀ ਅਤੇ ਅਦਾਕਾਰਾ ਸਮ੍ਰਤੀ ਇਰਾਨੀ ਨੇ ਉਨ੍ਹਾਂ ਦੇ ਦੇਹਾਂਤ ਤੇ ਇਮੋਸ਼ਨਲ ਪੋਸਟ ਲਿਖਿਆ ਹੈ।

Kader Khan dies 81

ਉਨ੍ਹਾਂ ਨੇ ਲਿਖਿਆ ਹੈ ਕਿ ਜੇਕਰ ਤੁਸੀਂ 80-90 ਦੇ ਦਹਾਕੇ ਵਿੱਚ ਕਾਦਰ ਖਾਨ ਸਾਹਿਬ ਨੂੰ ਦੇਖਿਆ ਹੈ ਤਾਂ ਤੁਸੀਂ ਉਸ ਦੇ ਮੈਜਿਕ ਨੂੰ ਜਾਣਦੇ ਹੋਵੋਗੇ।ਮੈਂ ਕਾਦਰ ਖਾਨ ਸਾਹਿਬ ਨਾਲ ਕਦੇ ਨਹੀਂ ਮਿਲ ਪਾਈ ਪਰ ਜੇਕਰ ਮੁਲਾਕਾਤ ਹੁੰਦੀ ਤਾਂ ਜ਼ਰੂਰ ਕਹਿੰਦੀ ਕਿ ਧੰਨਵਾਦ ਹਸਾਉਣ ਦੇ ਲਈ।

Kader Khan dies 81

ਇਸ ਨਾਲ ਅਨੁਪਮ ਖੇਰ ਨੇ ਵੀਡੀਓ ਸ਼ੇਅਰ ਕਰ ਕਿਹਾ ਕਿ ਕਾਦਰ ਖਾਨ ਸਾਹਿਬ ਦੇ ਜਾਣ ਦਾ ਮੈਨੂੰ ਬਹੁਤ ਦੁੱਖ ਹੈ। ਮੈਂ ਉਨ੍ਹਾਂ ਦੇ ਨਾਲ ਕਈ ਫਿਲਮਾਂ ਕੀਤੀਆਂ , ਉਨ੍ਹਾਂ ਤੋਂ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਹੈ ਅਦਾਕਾਰੀ ਦੇ ਬਾਰੇ, ਮੰਚ ਦੇ ਬਾਰੇ ਵਿੱਚ , ਜਿੰਦਗੀ ਦੇ ਬਾਰੇ ਵਿੱਚ।ਅਮਿਤਾਭ ਬੱਚਨ ਨੇ ਉਨ੍ਹਾਂ ਦੇ ਦੇਹਾਂਤ ਤੇ ਟਵਿੱਟਰ ਦੇ ਜ਼ਰੀਏ ਸੋਗ ਜਤਾਇਆ ਹੈ। 

Kader Khan dies 81

ਅਮਿਤਾਭ ਨੇ ਲਿਖਿਆ ਇੱਕ ਦੁੱਖਦ ਨਿਰਾਸ਼ਾਜਨਕ ਸਮਾਚਾਰ। ਮੰਚ ਦੇ ਇੱਕ ਸ਼ਾਨਦਾਰ ਕਲਾਕਾਰ , ਅਦਭੁਤ ਪ੍ਰਤਿਭਾ ਦੇ ਧਨੀ, ਮੇਰੀ ਕਈ ਸਫਲ ਫਿਲਮਾਂ ਦੇ ਇੱਕ ਵਧੀਆ ਲੇਖਕ ਅਤੇ ਇੱਕ ਮੈਥਮੇਟੇਸ਼ਿਅਨ ਕਾਦਰ ਖਾਨ ਸਾਹਿਬ ਨਹੀਂ ਰਹੇ।

Kader Khan dies 81

ਅਦਾਕਾਰ ਅਨਿਲ ਕਪੂਰ ਨੇ ਕਾਦਰ ਖਾਨ ਦੇ ਦੇਹਾਂਤ ਨੂੰ ਬਾਲੀਵੁਡ ਦੇ ਲਈ ਪੂਰੀ ਨਾ ਹੋਣ ਵਾਲਾ ਨੁਕਸਾਨ ਦੱਸਿਆ ਹੇ। ਅਨਿਲ ਕਪੂਰ ਨੇ ਟਵੀਟ ਕੀਤਾ ਕਿ ਕਾਦਰ ਖਾਨ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ, ਉੱਥੇ ਵਰੁਣ ਧਵਨ ਨੇ ਉਸ ਨੂੰ ਪ੍ਰੇਰਨਾਸਰੋਤ ਦੱਸਦੇ ਹੋਏ ਸ਼ਰਧਾਂਜਲੀ ਦਿੱਤੀ।

2017 ਵਿੱਚ ਕਾਦਰ ਖਾਨ ਦੀ ਗੋਡਿਆਂ ਦੀ ਸਰਜਰੀ ਹੋਈ ਸੀ। ਉਹ ਜਿਆਦਾ ਦੇਰ ਤੱਕ ਚਲ ਨਹੀਂ ਪਾਉਂਦੇ ਸਨ , ਕਾਦਰ ਖਾਨ ਨੂੰ ਹਮੇਸ਼ਾ ਡਰ ਰਹਿੰਦਾ ਸੀ ਕਿ ਜੇਕਰ ਉਹ ਚਲਣਗੇ ਤਾਂ ਡਿੱਗ ਜਾਣਗੇ। ਕਾਫੀ ਸਮੇਂ ਤੋਂ ਲਗਾਤਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਰਹੀ ਸੀ।

ਹਾਲ ਹੀ ਵਿੱਚ ਉਨ੍ਹਾਂ ਨੂੰ ਕਨਾਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਾਲਸੀ ਡਿਸਆਰਡਰ ਦੇ ਕਾਰਨ ਉਨ੍ਹਾਂ ਦੇ ਦਿਮਾਗ ਕਰਨਾ ਬੰਦ ਕਰ ਦਿੱਤਾ ਸੀ।43 ਸਾਲ ਵਿੱਚ ਲਗਭਗ 300 ਫਿਲਮਾਂ ਵਿੱਚ ਅਦਾਕਾਰੀ ਅਤੇ 250 ਫਿਲਮਾਂ ਵਿੱਚ ਡਾਇਲੋਗ ਲਿਖਣ ਵਾਲੇ ਕਾਦਰ ਖਾਨ ਨੂੰ ਬਾਈਪੇਪ ਵੈਂਟੀਲੇਟਰ ਤੇ ਰੱਖਿਆ ਗਿਆ ਸੀ।

The post ਸਭ ਨੂੰ ਹਸਾਉਣ ਵਾਲੇ ਕਾਦਰ ਖਾਨ ਨਹੀਂ ਰਹੇ , ਬਾਲੀਵੁਡ ਨੇ ਇੰਝ ਦਿੱਤੀ ਸ਼ਰਧਾਂਜਲੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਭ ਨੂੰ ਹਸਾਉਣ ਵਾਲੇ ਕਾਦਰ ਖਾਨ ਨਹੀਂ ਰਹੇ , ਬਾਲੀਵੁਡ ਨੇ ਇੰਝ ਦਿੱਤੀ ਸ਼ਰਧਾਂਜਲੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×