Get Even More Visitors To Your Blog, Upgrade To A Business Listing >>

ਜਾਣੋ ਕਿਉਂ ਖਾਣੀਆਂ ਚਾਹੀਦੀਆਂ ਹਨ ਖੁੰਭਾਂ…?

Mushroom benefits: ਕਹਿੰਦੇ ਹਨ ਕਿ ਖੁੰਭਾਂ (ਮਸ਼ਰੂਮ ) ਵਿੱਚ ਕਈ ਸਿਹਤ ਸਬੰਧੀ ਫਾਇਦੇ ਹੁੰਦੇ ਹਨ ਅਤੇ ਇਹ ਖਾਣ ਵਿੱਚ ਵੀ ਬਹੁਤ ਸਵਾਦੀ ਹੁੰਦੀ ਹੈ। ਤੁਸੀ ਇਸਦੀ ਸੁੱਕੀ ਜਾਂ ਰਸੇ ਵਾਲੀ ਸਬਜ਼ੀ ਬਣਾਕੇ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ। ਖੁੰਭਾਂ ਵਿੱਚ ਅਜਿਹੇ ਐਂਜਾਈਮ ਅਤੇ ਰੇਸ਼ੇ ਪਾਏ ਜਾਂਦੇ ਹਨ ਜੋ ਸਾਡੇ ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।

healthMushroom benefits

ਇਸ ਨਾਲ ਦਿਲ ਦੀਆਂ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ। ਇਸਦੇ ਇਲਾਵਾ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਕਾਬੂ ਵਿੱਚ ਰੱਖਦਾ ਹੈ। ਇਸ ਵਿੱਚ ਮੌਜੂਦ ਅਮੀਨੋ ਐਸਿਡ, ਵਿਟਾਮਿਨ ਵਰਗੇ ਪੌਸ਼ਟਿਕ ਤੱਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਸਾਡੇ ਸਰੀਰ ਲਈ ਖੁੰਭਾਂ ਕਿਸ ਤਰ੍ਹਾਂ ਤੋਂ ਫਾਇਦੇਮੰਦ ਹੋ ਸਕਦੀਆਂ ਹਨ।

health
ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁੰਭਾਂ ਪ੍ਰੈਂਗਨੈਂਸੀ, ਬਚਪਨ, ਜਵਾਨੀ ਅਤੇ ਬੁਢਾਪਾ ਸਾਰੇ ਸਮੇਂ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਪ੍ਰੋਟੀਨ, ਫੈਟ ਅਤੇ ਕਾਰਬੋਹਾਈਡਰੇਟ ਕੁਪੋਸ਼ਣ ਤੋਂ ਬਚਾੳੇਂਦੇ ਹਨ। ਖੁੰਭਾਂ ਮੋਟਾਪਾ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।

health
ਖੁੰਭਾਂ ਵਿੱਚ ਮੌਜੂਦ ਲੀਨ ਪ੍ਰੋਟੀਨ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਮੋਟਾਪਾ ਘੱਟ ਕਰਨ ਵਾਲਿਆਂ ਨੂੰ ਪ੍ਰੋਟੀਨ ਡਾਈਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸਦੇ ਇਲਾਵਾ ਖੁੰਭਾਂ ਖਾਣ ਨਾਲ ਮੈਟਾਬਲੀਜ਼ਮ ਵੀ ਮਜਬੂਤ ਹੁੰਦਾ ਹੈ। ਖੁੰਭਾਂ ਵਿੱਚ ਵਿਟਾਮਿਨ ਬੀ ਪਾਇਆ ਜਾਂਦਾ ਹੈ ਜੋ ਖਾਣ ਨੂੰ ਗਲੂਕੋਜ਼ ਵਿੱਚ ਬਦਲ ਕੇ ਐਨਰਜੀ ਪੈਦਾ ਕਰਦਾ ਹੈ।

health
ਇਸ ਵਿੱਚ ਮੌਜੂਦ ਵਿਟਾਮਿਨ ਬੀ2 ਅਤੇ ਬੀ3 ਵੀ ਮੈਟਾਬਲੀਜ਼ਮ ਨੂੰ ਮਜਬੂਤ ਬਣਾਉਂਦੇ ਹਨ। ਇਹ ਕੈਂਸਰ ਦੇ ਇਲਾਜ ਲਈ ਵੀ ਅਸਰਦਾਰ ਹੈ। ਖੁੰਭਾਂ ਦਾ ਸੇਵਨ ਸਾਨੂੰ ਪ੍ਰੋਸਟੇਟ ਅਤੇ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ। ਇਸ ਵਿੱਚ ਮੌਜੂਦ ਬੀਟਾ ਗਲੂਕਨ ਅਤੇ ਕੰਜੁਗੇਟ Linoleic ਐਸਿਡ ਸਰੀਰ ਵਿੱਚ ਇੱਕ Anticarcinogen ਪ੍ਰਭਾਵ ਛੱਡਦੇ ਹਨ। ਸਟੱਡੀ ਤੋਂ ਪਤਾ ਚੱਲਿਆ ਹੈ ਕਿ ਖੁੰਭਾਂ ਵਿੱਚ ਮੌਜੂਦ ਤੱਤ, ਕੈਂਸਰ ਦੇ ਪ੍ਰਭਾਵ ਨੂੰ ਵੀ ਘੱਟ ਕਰਦੇ ਹਨ।

health

ਢਿੱਡ ਦੀਆਂ ਸਮੱਸਿਆਵਾਂ ਕਰੇ ਦੂਰ — ਤਾਜ਼ੀਆਂ ਖੁੰਭਾਂ ਵਿੱਚ ਸਮਰੱਥ ਮਾਤਰਾ ਵਿੱਚ ਰੇਸ਼ੇ (ਲਗਭਗ 1 ਫ਼ੀਸਦੀ) ਅਤੇ ਕਾਰਬੋਹਾਈਡ੍ਰੇਟ ਤੱਤ ਹੁੰਦੇ ਹਨ, ਇਸ ਦਾ ਸੇਵਨ ਕਰਨ ਨਾਲ ਕਬਜ਼ ਅਤੇ ਹੋਰ ਢਿੱਡ ਦੀਆਂ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

health

ਹੀਮੋਗਲੋਬਿਨ ਰੱਖੇ ਠੀਕ — ਖੁੰਭਾਂ ਦਾ ਸੇਵਨ ਖੂਨ ਵਿੱਚ ਹੀਮੋਗਲੋਬਿਨ ਦੇ ਪੱਧਰ ਨੂੰ ਬਣਾਏ ਰੱਖਦਾ ਹੈ। ਇਸ ਦੇ ਇਲਾਵਾ ਇਸ ਵਿੱਚ ਕੀਮਤੀ ਫੋਲਿਕ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਕੇਵਲ ਮਾਸਾਹਾਰੀ ਖਾਦ ਪਦਾਰਥਾਂ ਵਿੱਚ ਹੁੰਦਾ ਹੈ।

healthMushroom benefits

ਵਿਟਾਮਿਨ ਨਾਲ ਭਰਪੂਰ ਹੈ ਖੁੰਭਾਂ — ਖੁੰਭਾਂ ਦੀ ਸਬਜ਼ੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਅਤੇ ਭਲਾ ਹੋ ਵੀ ਕਿਉਂ ਨਾ, ਇਹ ਸਿਹਤਮੰਦ ਅਤੇ ਮੈਡੀਸਨ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹੈ। ਇਸ ਵਿੱਚ ਐਮੀਨੋ ਐਸਿਡ, ਮਿਨਰਲ, ਵਿਟਾਮਿਨ ਵਰਗੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

health

The post ਜਾਣੋ ਕਿਉਂ ਖਾਣੀਆਂ ਚਾਹੀਦੀਆਂ ਹਨ ਖੁੰਭਾਂ…? appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਾਣੋ ਕਿਉਂ ਖਾਣੀਆਂ ਚਾਹੀਦੀਆਂ ਹਨ ਖੁੰਭਾਂ…?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×