Get Even More Visitors To Your Blog, Upgrade To A Business Listing >>

ਅਕਸ਼ੇ ਕੁਮਾਰ ਦੇ ਹੱਕ ‘ਚ ਬੋਲੇ ਪੰਜਾਬ ਦੇ ਮਸ਼ਹੂਰ ਸਿਤਾਰੇ

Akshay Kumar Punjabi Celebs Support : ਅਕਸ਼ੇ ਕੁਮਾਰ ਨੂੰ ਬਾਲੀਵੁਡ ਇੰਡਸਟਰੀ ‘ਚ ਖਿਲਾੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅਕਸ਼ੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਹ ਬਹੁਤ ਹੀ ਫਿੱਟ ਕਲਾਕਾਰ ਹਨ।

Akshay Kumar Punjabi Celebs support

Akshay Kumar punjabi celebs support

ਤਿੰਨ ਸਾਲ ਪਹਿਲਾਂ ਪੰਜਾਬ ਦੇ ਫਰੀਦਕੋਟ ਸਥਿਤ ਬਰਗਾੜੀ ਵਿੱਚ ਸਿੱਖਾਂ ਦੇ ਪਵਿੱਤਰ ਗ੍ਰੰਥ ਦੇ ਬੇਇੱਜ਼ਤੀ ਦੇ ਮਾਮਲੇ ਵਿੱਚ ਪੰਜਾਬ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ( ਐੱਸਆਈਟੀ ) ਵੱਲੋਂ ਅਕਸ਼ੇ ਕੁਮਾਰ ਨੂੰ ਭੇਜੇ ਗਏ ਸਮਨ ਦੇ ਇੱਕ ਦਿਨ ਬਾਅਦ ਅੱਜ ਖਿਲਾੜੀ ਕੁਮਾਰ ਨੇ ਇਸ ਮਾਮਲੇ ਵਿੱਚ ਚੁੱਪੀ ਤੋੜਦੇ ਹੋਏ ਅਜਿਹੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈl

Akshay Kumar punjabi celebs support

ਜਾਣਕਾਰੀ ਮੁਤਾਬਿਕ ਪਾਲੀਵੁਡ ਇੰਡਸਟਰੀ ਦੇ ਸਿਤਾਰੇ ਗਿੱਪੀ ਗਰੇਵਾਲ, ਰੈਪਰ ਬਾਦਸ਼ਾਹ ਤੇ ਗੁਰੂ ਰੰਧਾਵਾ ਵਰਗੇ ਪੰਜਾਬੀ ਗਾਇਕ ਤੇ ਫਿਲਮ ਅਦਾਕਾਰ ਬਾਲੀਵੁਡ ਦੇ ਅਦਾਕਾਰ ਅਕਸ਼ੇ ਕੁਮਾਰ ਦੇ ਹੱਕ ‘ਚ ਬੋਲੇ ਹਨ। ਟਵਿੱਟਰ, ਫੇਸਬੁੱਕ ਅਤੇ ਸੋਸ਼ਲ ਮੀਡੀਆ ‘ਤੇ ਅਕਸ਼ੇ ਦੇ ਹੱਕ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਖੜ੍ਹੇ ਵਿਖਾਈ ਦੇ ਰਹੇ ਹਨ।

Akshay Kumar punjabi celebs support

ਤਿੰਨ ਸਾਲ ਪੁਰਾਣੇ ਬੇਅਦਬੀ ਕਾਂਡ ਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ‘ਵਿਸ਼ੇਸ਼ ਜਾਂਚ ਟੀਮ` (SIT – Special Investgigation Team) ਵੱਲੋਂ ਅਕਸ਼ੇ ਕੁਮਾਰ ਨੂੰ ਆਉਂਦੀ 21 ਨਵੰਬਰ ਨੂੰ ਅੰਮ੍ਰਿਤਸਰ ‘ਚ ਪੇਸ਼ ਹੋਣ ਦੇ ਸੰਮਨ ਭੇਜੇ ਗਏ ਹਨ।

Akshay Kumar punjabi celebs support

ਪੰਜਾਬੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਕਸ਼ੇ ਕੁਮਾਰ ਨਾਲ ਪੰਜਾਬੀ ਫਿਲਮ ‘ਭਾਜੀ ਇਨ ਪ੍ਰਾਬਲਮ` ‘ਚ ਕੰਮ ਵੀ ਕਰ ਚੁੱਕੇ ਹਨ। ਗਿੱਪੀ ਗਰੇਵਾਲ ਨੇ ਟਵਿੱਟਰ ‘ਤੇ ਉਹਨਾਂ ਦੇ ਹੱਕ ‘ਚ ਬੋਲਦੇ ਹੋਏ ਲਿਖਿਆ ਹੈ ਕਿ – ‘ਸਾਨੂੰ ਤੁਹਾਡੇ ‘ਤੇ ਪੂਰਾ ਭਰੋਸਾ ਹੈ ਭਾਜੀ। ਤੁਸੀਂ ਸਦਾ ਸਾਡਾ ਮਾਣ ਵਧਾਇਆ ਹੈ।

Akshay Kumar punjabi celebs support

ਇਸੇ ਹੀ ਤਰ੍ਹਾਂ ਪੰਜਾਬ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਅਕਸ਼ੇ ਕੁਮਾਰ ਪੰਜਾਬੀਆਂ ਦੇ ਝੰਡਾ-ਬਰਦਾਰ ਹਨ। ‘ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੇ ਤੁਹਾਡੇ ਨਾਲ ਖੜ੍ਹੇ ਹਾਂ।’ ਪੰਜਾਬੀ ਇੰਡਸਟਰੀ ਦੇ ਕਈ ਹਿੱਟ ਗੀਤ ਦੇ ਚੁੱਕੇ ਗੁਰੂ ਰੰਧਾਵਾ ਨੇ ਅਕਸ਼ੇ ਕੁਮਾਰ ਦੇ ਟਵੀਟ ਨੂੰ ਦੁਹਰਾਉਂਦਿਆਂ ਲਿਖਿਆ ਹੈ,‘ਭਾਜੀ ਤੁਹਾਨੂੰ ਪਿਆਰ ਕਰਦੇ ਹਾਂ। ਭਾਰਤ ਤੁਹਾਡੀ ਹਿਮਾਇਤ ‘ਤੇ ਹੈ। ਸਾਨੂੰ ਪਤਾ ਹੈ ਕਿ ਹਰੇਕ ਭਾਈਚਾਰੇ ਲਈ ਤੁਹਾਡਾ ਯੋਗਦਾਨ ਹੈ।

The post ਅਕਸ਼ੇ ਕੁਮਾਰ ਦੇ ਹੱਕ ‘ਚ ਬੋਲੇ ਪੰਜਾਬ ਦੇ ਮਸ਼ਹੂਰ ਸਿਤਾਰੇ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਕਸ਼ੇ ਕੁਮਾਰ ਦੇ ਹੱਕ ‘ਚ ਬੋਲੇ ਪੰਜਾਬ ਦੇ ਮਸ਼ਹੂਰ ਸਿਤਾਰੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×