Get Even More Visitors To Your Blog, Upgrade To A Business Listing >>

ਅੱਜ ਦੇ ਦਿਨ 1888 ‘ਚ ਸੁਤੰਤਰਤਾ ਸੰਗ੍ਰਾਮੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਸਾਊਦੀ ਅਰਬ ‘ਚ ਜਨਮ ਹੋਇਆ ਸੀ।

11 ਨਵੰਬਰ 1888 ‘ਚ ਸੁਤੰਤਰਤਾ ਸੰਗ੍ਰਾਮੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਸਾਊਦੀ ਅਰਬ ‘ਚ ਜਨਮ ਹੋਇਆ ਸੀ।ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ ਸੀ। ਉਹ ਮਹਾਤਮਾ ਗਾਂਧੀ ਦੇ ਸਿਧਾਂਤਾਂ ਦਾ ਸਮਰਥਕ ਸੀ। ਉਸ ਨੇ ਹਿੰਦੂ-ਮੁਸਲਮਾਨ ਏਕਤਾ ਲਈ ਕਾਰਜ ਕੀਤਾ, ਅਤੇ ਉਹ ਵੱਖ ਮੁਸਲਮਾਨ ਰਾਸ਼ਟਰ (ਪਾਕਿਸਤਾਨ) ਦੇ ਸਿਧਾਂਤ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਨੇਤਾਵਾਂ ‘ਚੋਂ ਇੱਕ ਸੀ। Maulana Abul Kalam Azad1992 ਵਿੱਚ ਉਸਦਾ ਮਰਨ ਮਗਰੋਂ ਭਾਰਤ ਰਤਨ ਨਾਲ ਸਨਮਾਨ ਕੀਤਾ ਗਿਆ। ਖਿਲਾਫਤ ਅੰਦੋਲਨ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਸੀ। 1923 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਬਣਿਆ। ਆਜ਼ਾਦੀ ਦੇ ਬਾਅਦ ਉਹ ਭਾਰਤ ਦਾ ਸੰਸਦ ਮੈਂਬਰ ਚੁਣਿਆ ਗਿਆ ਅਤੇ ਉਹ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਬਣਿਆ। Maulana Abul Kalam Azadਉਸ ਨੇ ਇੱਕ ਪੱਤਰਕਾਰ ਦੇ ਤੌਰ ਤੇ ਆਪਣੇ ਕੰਮ ਨਾਲ ਆਪਣਾ ਨਾਮ ਬਣਾਇਆ। ਉਸਨੇ ਜੁਲਾਈ 1912 ਵਿੱਚ ਕਲਕੱਤਾ ਤੋਂ ਉਰਦੂ ਸਪਤਾਹਿਕ ਅਲ-ਹਲਾਲ ਸ਼ੁਰੂ ਕੀਤਾ। ਉਹ ਆਪਣੀਆਂ ਲਿਖਤਾਂ ਵਿੱਚ ਬ੍ਰਿਟਿਸ਼ ਰਾਜ ਦੀ ਆਲੋਚਨਾ ਅਤੇ ਭਾਰਤੀ ਰਾਸ਼ਟਰਵਾਦ ਦੇ ਕਾਜ਼ ਦੀ ਵਕਾਲਤ ਕਰਦਾ ਸੀ। Maulana Abul Kalam Azad ਉਸ ਨੇ ਆਜ਼ਾਦੀ ਅੰਦੋਲਨ ਤੋਂ ਫਾਸਲਾ ਰੱਖਣ ਦੀ ਅਲੀਗੜ ਲੀਹ ਦੀ ਵਿਰੋਧਤਾ ਕੀਤੀ। 1914’ਚ ਯੂਰਪ ਵਿੱਚ ਜੰਗ ਛਿੜ ਜਾਣ ਤੇ ਉਸ ਦੇ ਰਸਾਲੇ ਤੇ ਪਬੰਦੀ ਲਗ ਗਈ ਤੇ ਉਸ ਨੂੰ ਬੰਗਾਲ ਤੋ ਬਾਹਰ ਕੱਢ ਦਿਤਾ ਗਿਆ। ਬੰਬਈ,ਪੰਜਾਬ,ਦਿੱਲੀ ਅਤੇ ਸਯੁਕਤ ਰਾਜਾਂ ਦੀਆਂ ਸਰਕਾਰਾਂ ਨੇ ਵੀ ਉਹਨਾਂ ਦੇ ਪਰਵੇਸ਼ ਤੇ ਪਾਬੰਦੀ ਲਗਾ ਦਿੱਤੀ ਇਸ ਲਈ ਉਹ ਬਿਹਾਰ ਚਲੇ ਗਿਆ। Maulana Abul Kalam Azadਪਹਿਲੀ ਜਨਵਰੀ 1920 ਤੱਕ ਉਹ ਰਾਂਚੀ ਵਿੱਚ ਨਜਰਬੰਦ ਰਿਹਾ। ਇਸ ਦੌਰਾਨ ਉਹ ਖਿਲਾਫ਼ਤ ਅੰਦੋਲਨ ਦਾ ਨੇਤਾ ਬਣ ਗਿਆ ਅਤੇ ਇਸੇ ਦੌਰਾਨ ਮਹਾਤਮਾ ਗਾਂਧੀ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਆਇਆ ਅਤੇ ਅਹਿੰਸਕ ਸਿਵਲਨਾਫੁਰਮਾਨੀ ਦੇ ਗਾਂਧੀ ਦੇ ਵਿਚਾਰਾਂ ਦਾ ਜੋਸ਼ੀਲਾ ਸਮਰਥਕ ਬਣ ਗਿਆ ਹੈ, ਅਤੇ 1919 ਰੋਲਟ ਐਕਟ ਦੇ ਵਿਰੋਧ ਵਿਚ ਨਾਮਿਲਵਰਤਨ ਲਹਿਰ ਨੂੰ ਸੰਗਠਿਤ ਕਰਨ ਦਾ ਕੰਮ ਕੀਤਾ। ਕਲਕੱਤਾ ਸੈਸ਼ਨ 1920 ਵਿੱਚ ਉਹ ਆਲ-ਇੰਡੀਆ ਖਿਲਾਫਤ ਕਮੇਟੀ ਦਾ ਪਰਧਾਨ ਚੁਣਿਆ ਗਿਆ ਅਤੇ 1924 ਵਿੱਚ ਦਿੱਲੀ ਵਿਖੇ ਯੂਨਿਟੀ ਕਾਨਫਰੰਸ ਦਾ ਵੀ ਪਰਧਾਨ ਚੁਣਿਆ ਗਿਆ। 1928 ਵਿੱਚ ਉਹਨਾਂ ਨੇ ਨੇਸ਼ਨਲਿਸ੍ਟ ਮੁਸਲਿਮਜ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1923 ਤੇ ਫਿਰ 1940 ਵਿੱਚ ਅਤੇ ਫਿਰ 1946 ਉਸ ਨੂੰ ਨੈਸ਼ਨਲ ਕਾਂਗਰਸ ਦਾ ਪਰਧਾਨ ਚੁਣਿਆ ਗਿਆ। Maulana Abul Kalam Azadਮੌਲਾਨਾ ਨੇ ਲੜਕਪਣ ਵਿੱਚ ਹੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਆਜ਼ਾਦ ਤਖ਼ੱਲਸ ਰੱਖ ਲਿਆ ਸੀ। ਪਰ ਬਾਅਦ ਵਿੱਚ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋਣ ਉਪਰੰਤ ਉਨ੍ਹਾਂ ਦੀਆਂ ਮਸਰੂਫ਼ੀਆਂ ਇਸ ਕਦਰ ਵਧ ਗਈਆਂ ਕਿ ਸ਼ਾਇਰੀ ਲਈ ਵਕਤ ਨਹੀਂ ਮਿਲਿਆ ਲੇਕਿਨ ਤਖ਼ੱਲਸ ਉਸ ਦੇ ਨਾਮ ਦਾ ਅਨਿੱਖੜ ਅੰਗ ਜ਼ਰੂਰ ਬਣ ਗਿਆ। ਮੌਲਾਨਾ ਦੀ ਆਤਮਕਥਾ “ਆਜ਼ਾਦ ਕੀ ਕਹਾਣੀ, ਆਜ਼ਾਦ ਕੀ ਜ਼ਬਾਨੀ” ਵਿੱਚ ਵੀ ਉਸਦੇ ਕੁਝ ਸ਼ੇਅਰ ਸ਼ਾਮਿਲ ਹਨ।

The post ਅੱਜ ਦੇ ਦਿਨ 1888 ‘ਚ ਸੁਤੰਤਰਤਾ ਸੰਗ੍ਰਾਮੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਸਾਊਦੀ ਅਰਬ ‘ਚ ਜਨਮ ਹੋਇਆ ਸੀ। appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ ਦੇ ਦਿਨ 1888 ‘ਚ ਸੁਤੰਤਰਤਾ ਸੰਗ੍ਰਾਮੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਸਾਊਦੀ ਅਰਬ ‘ਚ ਜਨਮ ਹੋਇਆ ਸੀ।

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×