Get Even More Visitors To Your Blog, Upgrade To A Business Listing >>

ਬੱਚਿਆਂ ਦੇ ਜਿਨਸੀ ਸੋਸ਼ਣ ਅਤੇ ਬਲਾਤਕਾਰ ਦੇ ਦੋਸ਼ੀ ਪ੍ਰਿੰਸੀਪਲ ਨੂੰ 105 ਸਾਲ ਦੀ ਸਜ਼ਾ

School Principal Pakistan ਪਾਕਿਸਤਾਨ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਵਸ ਦੇ ਸ਼ਿਕਾਰੀ ਇੰਨੇ ਅੰਨ੍ਹੇ ਹੋ ਚੁੱਕੇ ਹਨ ਕਿ ਉਹ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ।ਅੱਜਕਲ੍ਹ ਕੁੜੀਆਂ ਕਿਸੇ ਵੀ ਜਗ੍ਹਾ ‘ਤੇ ਸੁਰੱਖਿਅਤ ਨਹੀਂ ਹਨ।School Principal Pakistan ਅਜਿਹਾ ਹੀ ਇੱਕ ਮਾਮਲਾ ਹੈ ਪਾਕਿਸਤਾਨ ਦੇ ਸਕੂਲ ਦਾ…ਇੱਥੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੂੰ ਮੰਗਲਵਾਰ ਨੂੰ ਇੱਕ ਮਕਾਮੀ ਅਦਾਲਤ ਨੇ ਸਕੂਲੀ ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਅਤੇ ਸਕੂਲ ‘ਚ ਲੱਗੇ ਗੁਪਤ ਕੈਮਰਿਆਂ ਨਾਲ ਉਹਨਾਂ ਦਾ ਵੀਡੀਓ ਬਣਾਉਣ ਲਈ 105 ਸਾਲ ਦੀ ਸਜ਼ਾ ਸੁਣਾਈ।School Principal Pakistan ਦੋਸ਼ੀ ਨੂੰ ਪੇਸ਼ਾਵਰ ਸ਼ਹਿਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਦਾ ਨਾਮ ਅੱਤਾਹਉਲਾ ਮਾਰਵਾਤ ਹੈ। ਪੁਲਿਸ ਨੇ ਅੱਤਾਹਉਲਾ ਮਾਰਵਾਤ ਦੇ ਖਿਲਾਫ ਇੱਕ ਵਿਦਿਆਰਥੀ ਦੀ ਸ਼ਿਕਾਇਤ ‘ਤੇ 14 ਜੁਲਾਈ 2017 ਨੂੰ ਇੱਕ ਮਾਮਲਾ ਦਰਜ ਕੀਤਾ ਸੀ। ਮਾਰਵਾਤ ਸਕੂਲ ਦਾ ਮਾਲਿਕ ਵੀ ਹੈ। ਪੇਸ਼ਾਵਰ ਦੀ ਇੱਕ ਸੈਸ਼ਨ ਅਦਾਲਤ ਨੇ ਪ੍ਰਿੰਸੀਪਲ ਨੂੰ ਬਾਲ ਉਤਪੀੜਨ, ਬਲਾਤਕਾਰ, ਬਲੈਕਮੇਲਿੰਗ ਤੇ ਨਾਜਾਇਜ਼ ਸਬੰਧਾਂ ਦੇ ਲਈ 105 ਸਾਲਾਂ ਦੀ ਸਜ਼ਾ ਸੁਣਾਈ।School Principal Pakistan ਅੱਤਾਹਉਲਾ ਮਾਰਵਾਤ ‘ਤੇ ਸਜ਼ਾ ਤੋਂ ਇਲਾਵਾ 14 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸਦੇ ਖਿਲਾਫ ਇੱਕ ਹੇਠਲੀ ਅਦਾਲਤ ਨੇ ਪਾਕਿਸਤਾਨ ਸਜ਼ਾ ਦੇ ਤਹਿਤ ਇਲਜ਼ਾਮ ਤੈਅ ਕੀਤੇ ਸਨ।ਦੋਸ਼ੀ ਨੇ ਪਿਛਲੇ ਸਾਲ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਨਿਆਂ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਾਇਆ ਸੀ ਜਿਸ ‘ਚ ਉਸਨੇ ਕਿਹਾ ਸੀ ਕਿ ਆਪਣੀ ਜਿਨਸੀ ਗਤੀਵਿਧੀਆਂ ਦਾ ਵੀਡੀਓ ਬਣਾਉਣਾ ਉਸਦਾ ਸ਼ੌਕ ਹੈ।School Principal Pakistan ਉਸਨੇ ਇਹ ਵੀ ਸਵੀਕਾਰ ਕੀਤਾ ਸੀ ਕਿ ਵੀਡੀਓ ਉਸਦੇ ਨਿਜੀ ਕੰਪਿਊਟਰ ਵਿੱਚ ਸਟੋਰ ਸਨ। ਪੁਲਿਸ ਨੇ ਕਈ ਮੈਮੋਰੀ ਕਾਰਡ ਅਤੇ ਯੂਐੱਸਬੀ ਬਰਾਮਦ ਕੀਤੇ ਸਨ।

The post ਬੱਚਿਆਂ ਦੇ ਜਿਨਸੀ ਸੋਸ਼ਣ ਅਤੇ ਬਲਾਤਕਾਰ ਦੇ ਦੋਸ਼ੀ ਪ੍ਰਿੰਸੀਪਲ ਨੂੰ 105 ਸਾਲ ਦੀ ਸਜ਼ਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬੱਚਿਆਂ ਦੇ ਜਿਨਸੀ ਸੋਸ਼ਣ ਅਤੇ ਬਲਾਤਕਾਰ ਦੇ ਦੋਸ਼ੀ ਪ੍ਰਿੰਸੀਪਲ ਨੂੰ 105 ਸਾਲ ਦੀ ਸਜ਼ਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×