Get Even More Visitors To Your Blog, Upgrade To A Business Listing >>

ਜਦੋਂ ਅਦਾਕਾਰਾ ਰੇਖਾ ਨੂੰ ਮਾਰਨ ਲਈ ਇਸ ਸਿਤਾਰੇ ਦੀ ਮਾਂ ਨੇ ਲਾਹ ਲਈ ਸੀ ਆਪਣੀ ਜੁੱਤੀ

Rekha Vinod Mehra: ਵਿਨੋਦ ਮਹਿਰਾ ਬਾਲੀਵੁਡ ਇੰਡਸਟਰੀ ਦੇ ਬਹੁਤ ਹੀ ਮੰਨੇ – ਪ੍ਰਮੰਨੇ ਅਦਾਕਾਰ ਸਨ। ਉਹਨਾਂ ਦੀ ਅਦਾਕਾਰੀ ਦੀ ਸਰਾਹਨਾ ਅੱਜ ਵੀ ਇੰਡਸਟਰੀ ‘ਚ ਕੀਤੀ ਜਾਂਦੀ ਹੈ। 13 ਫਰਵਰੀ 1945 ’ਚ ਅੰਮ੍ਰਿਤਸਰ ‘ਚ ਪੈਦਾ ਹੋਏ ਵਿਨੋਦ ਮਹਿਰਾ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦੇ ਜ਼ਰੀਏ ਆਪਣੀ ਖਾਸ ਪਹਿਚਾਣ ਬਣਾਈ। ਵਿਨੋਦ ਮਹਿਰਾ ਆਪਣੇ ਜ਼ਮਾਨੇ ਦੇ ਪ੍ਰਸਿੱਧ ਅਦਾਕਾਰ ਸਨ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ। ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ। ਉਹ ਇਸ ਦੁਨੀਆ ਨੂੰ ਬਹੁਤ ਹੀ ਜਲਦੀ ਅਲਵਿਦਾ ਕਹਿ ਗਏ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 45 ਸਾਲ ਦੀ ਸੀ।

ਮੀਡੀਆ ਰਿਪੋਰਟਸ ਰੇਖਾ ਨਾਲ ਉਨ੍ਹਾਂ ਦੇ ਵਿਆਹ ਦਾ ਦਾਅਵਾ ਕਰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ 1958 ‘ਚ ਉਹ ਫਿਲਮ ‘ਰਾਗਿਨੀ’ ‘ਚ ਇੱਕ ਚਾਈਲਡ ਆਰਟਿਸਟ ਦੇ ਰੂਪ ‘ਚ ਪਹਿਲੀ ਵਾਰ ਫਿਲਮਾਂ ‘ਚ ਨਜ਼ਰ ਆਏ ਸਨ। ਇਸ ਤੋਂ ਬਾਅਦ 1971 ‘ਚ ਉਹ ਫਿਲਮ ‘ਰੀਤਾ’ ‘ਚ ਲੀਡ ਰੋਲ ‘ਚ ਨਜ਼ਰ ਆਏ ਸਨ। ਇਸ ਫਿਲਮ ‘ਚ ਉਨ੍ਹਾਂ ਦੀ ਅਦਾਕਾਰਾ ਤਨੁਜਾ ਸੀ। ਆਪਣੇ ਸਟਾਇਲ ਅਤੇ ਆਪਣੀ ਖੂਬਸੂਰਤ ਕਾਰਨ ਵਿਨੋਦ ਮਹਿਰਾ ਅਦਾਕਾਰਾਂ ‘ਚ ਕਾਫੀ ਹਰਮਨ ਪਿਆਰੇ ਸਨ ਅਤੇ ਹਰ ਅਦਾਕਾਰਾ ਉਨ੍ਹਾਂ ਦੇ ਨੇੜੇ ਆਉਣਾ ਚਾਹੁੰਦੀ ਸੀ।

Rekha Vinod Mehra

ਰਿਪੋਰਟ ਮੁਤਾਬਿਕ ਵਿਨੋਦ ਮਹਿਰਾ ਨੇ ਤਿੰਨ ਵਿਆਹ ਕੀਤੇ ਸਨ ਪਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਖੁਸ਼ਹਾਲ ਨਹੀਂ ਸੀ। ਉਨ੍ਹਾਂ ਨੇ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਕੀਤਾ। ਵਿਆਹ ਤੋਂ ਬਾਅਦ ਵਿਨੋਦ ਮਹਿਰਾ ਨੂੰ ਹਾਰਟ ਅਟੈਕ ਆ ਗਿਆ ਸੀ ਅਤੇ ਇਹ ਵਿਆਹ ਉਦੋਂ ਹੀ ਖਤਮ ਹੋ ਗਿਆ। ਜਦੋਂ ਵਿਨੋਦ ਮਹਿਰਾ ਠੀਕ ਹੋਏ ਤਾਂ ਉਨ੍ਹਾਂ ਨੇ ਮੁੜ ਤੋਂ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹਾਲਾਂਕਿ ਉਨ੍ਹਾਂ ਨੇ ਮੀਨਾ ਤੋਂ ਤਲਾਕ ਨਹੀਂ ਲਿਆ ਸੀ ਪਰ ਇਹ ਵਿਆਹ ਵੀ ਸਿਰੇ ਨਹੀਂ ਚੜ੍ਹਿਆ ਅਤੇ ਬਾਅਦ ‘ਚ ਬਿੰਦਿਆ ਨੇ ਵੀ ਡਾਇਰੈਕਟਰ ਜੇਪੀ ਦੱਤਾ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਵਿਨੋਦ ਮਹਿਰਾ ਇਕਲਾਪੇ ਦੀ ਜ਼ਿੰਦਗੀ ਜੀਅ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀਆਂ ਨਜ਼ਦੀਕੀਆਂ ਰੇਖਾ ਨਾਲ ਹੋ ਗਈਆਂ। ਇਸ ਦੌਰਾਨ ਦੋਨਾਂ ਦੇ ਵਿਆਹ ਦੀਆਂ ਗੱਲਾਂ ਵੀ ਸਾਹਮਣੇ ਆਈਆਂ।

Rekha Vinod MehraRekha Vinod Mehra

ਹਾਲਾਂਕਿ ਰੇਖਾ ਨੇ 2004 ‘ਚ ਇੱਕ ਟਾਕ ਸ਼ੋਅ ਦੌਰਾਨ ਵਿਨੋਦ ਮਹਿਰਾ ਨਾਲ ਵਿਆਹ ਦੀ ਗੱਲ ਤੋਂ ਇਨਕਾਰ ਕੀਤਾ ਪਰ ਪੱਤਰਕਾਰ ਯਾਸੀਨ ਉਸਮਾਨ ਦੀ ਕਿਤਾਬ ‘ਰੇਖਾ ਦਾ ਅਨਟੋਲਡ ਸਟੋਰੀ’ ‘ਚ ਇੱਕ ਘਟਨਾ ਦਾ ਜ਼ਿਕਰ ਹੈ। ਦੱਸਿਆ ਜਾਦਾ ਹੈ ਕਿ ਜਦੋਂ ਰੇਖਾ ਅਤੇ ਵਿਨੋਦ ਮਹਿਰਾ ਕਲਕੱਤਾ ‘ਚ ਵਿਆਹ ਕਰਵਾ ਕੇ ਮੁੰਬਈ ਪਹੁੰਚੇ ਸਨ। ਦੋਵੇਂ ਜਿਉਂ ਹੀ ਘਰ ਪਹੁੰਚੇ ਤਾਂ ਵਿਨੋਦ ਮਹਿਰਾ ਦੀ ਮਾਂ ਗੁੱਸੇ ‘ਚ ਭੜਕ ਗਈ। ਰੇਖਾ ਨੇ ਆਪਣੀ ਸੱਸ ਦਾ ਅਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਅੱਗੇ ਝੁਕੀ ਤਾਂ ਉਹ ਪਿੱਛੇ ਹਟ ਗਈ ਅਤੇ ਰੇਖਾ ਨੂੰ ਮਾਰਨ ਲਈ ਆਪਣੀ ਚੱਪਲ ਤੱਕ ਕੱਢ ਲਈ ਸੀ। ਦੋਨਾਂ ਦੇ ਸਬੰਧਾਂ ਦੀਆਂ ਚਰਚਾ ਅਕਸਰ ਮੀਡੀਆ ‘ਚ ਹੁੰਦੀ ਰਹਿੰਦੀ ਸੀ।

The post ਜਦੋਂ ਅਦਾਕਾਰਾ ਰੇਖਾ ਨੂੰ ਮਾਰਨ ਲਈ ਇਸ ਸਿਤਾਰੇ ਦੀ ਮਾਂ ਨੇ ਲਾਹ ਲਈ ਸੀ ਆਪਣੀ ਜੁੱਤੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਦੋਂ ਅਦਾਕਾਰਾ ਰੇਖਾ ਨੂੰ ਮਾਰਨ ਲਈ ਇਸ ਸਿਤਾਰੇ ਦੀ ਮਾਂ ਨੇ ਲਾਹ ਲਈ ਸੀ ਆਪਣੀ ਜੁੱਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×