Get Even More Visitors To Your Blog, Upgrade To A Business Listing >>

Selfexamine: ਇਹ ਹਨ ਬ੍ਰੈਸਟ ਕੈਂਸਰ ਦੇ ਕਾਰਨ ਅਤੇ ਇਲਾਜ

Selfexamine: ਬਦਲਦਾ ਲਾਈਫ ਸਟਾਈਲ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ ਉਹਨਾਂ ਵਿੱਚੋਂ ਇੱਕ ਹੈ ਔਰਤਾਂ ‘ਚ ਬ੍ਰੈਸਟ ਕੈਂਸਰ । ਇਕ ਅਧਿਐਨ ਅਨੁਸਾਰ ਅੱਜ ਦੇ ਸਮੇਂ ‘ਚ ਘੱਟ ਤੋਂ ਘੱਟ 73 % ਮਹਿਲਾਵਾਂ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਬਿਮਾਰੀ ਦੀ ਵਜ੍ਹਾ ਆਮ ਤੋਰ ‘ਤੇ ਔਰਤਾਂ ਨੂੰ ਠੀਕ ਜਾਣਕਾਰੀ ਨਾ ਹੋਣਾ ਹੈ। ਖਾਣ-ਪੀਣ ਦੌਰਾਨ ਅਸੀਂ ਆਪਣੇ ਸ਼ਰੀਰ ਕਈ ਤਰ੍ਹਾਂ ਦੇ ਕੈਮੀਕਲਾਂ ਦਾ ਸੇਵਨ ਕਰਦੇ ਹਾਂ, ਜੋ ਕਿ ਬ੍ਰੈਸਟ ਕੈਂਸਰ ਦਾ ਖਤਰਾ ਪੈਦਾ ਕਰ ਸਕਦੇ ਹਨ।

ਤੁਹਾਡੀ ਜਾਣਕਾਰੀ ਲਈ – ਬ੍ਰੈਸਟ ਕੈਂਸਰ ਦੇ ਕਾਰਨ, ਲੱਛਣ ਅਤੇ ਇਸ ਦੇ ਕੁਝ ਘਰੇਲੂ ਉਪਾਅ ਜਿਸ ਨਾਲ ਇਸ ਬੀਮਾਰੀ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ।

ਬ੍ਰੈਸਟ ਕੈਂਸਰ ਦੇ ਕਾਰਨ…
-ਵੱਧਦੀ ਉਮਰ
– ਮੋਟਾਪਾ
– ਸ਼ਰਾਬ ਦਾ ਜ਼ਿਆਦਾ ਇਸਤੇਮਾਲ
– ਜ਼ਿਆਦਾ ਉਮਰ ‘ਚ ਪਿਹਲੇ ਬੱਚੇ ਦਾ ਜਨਮ
– ਖਾਨਦਾਨੀ ਬੀਮਾਰੀ

ਬ੍ਰੈਸਟ ਕੈਂਸਰ ਦੇ ਲੱਛਣ…
– ਬ੍ਰੈਸਟ ਜਾਂ ਬਾਂਹ ਦੇ ਥੱਲੇ ਗੰਠਾਂ ਹੋਣਾ
– ਬ੍ਰੈਸਟ ‘ਚ ਸੋਜ
– ਆਕਾਰ ‘ਚ ਤਬਦੀਲੀ
– ਦਰਦ ਹੋਣਾ

SelfexamineSelfexamine

ਕੁੱਝ ਘਰੇਲੂ ਇਲਾਜ…
1. ਗ੍ਰੀਨ-ਟੀ
ਦਿਨ ‘ਚ 3 ਵਾਰ ਗ੍ਰੀਨ-ਟੀ ਦਾ ਸੇਵਨ ਕਰਨ ਨਾਲ ਸਰੀਰ ‘ਚ ਕੈਂਸਰ ਸੈੱਲਾਂ ਦੇ ਬਣਨ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ।
2. ਹਲਦੀ
ਹਲਦੀ ਦਾ ਸੇਵਨ ਸਰੀਰ ‘ਚੋਂ ਕੈਂਸਰ ਦੇ ਸੈੱਲਾਂ ਨੂੰ ਖਤਮ ਕਰਦਾ ਹੈ। ਇਸ ਨਾਲ ਸਰੀਰ ‘ਚ ਪੈਦਾ ਗੰਦਗੀ ਬਾਹਰ ਨਿਕਲ ਜਾਂਦੀ ਹੈ।
3. ਕਾਲੀ ਮਿਰਚ
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਕਾਲੀ ਮਿਰਚ ਦਾ ਰੋਜ਼ਾਨਾ ਸੇਵਨ ਕਰਨ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
4. ਲਸਣ
ਕੱਚੇ ਲਸਣ ਜਾਂ ਸ਼ਹਿਦ ਨਾਲ ਇਸ ਦਾ ਸੇਵਨ ਕਰਨ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ।
5. ਕਾਲੀ ਚਾਹ
ਕਾਲੀ ਚਾਹ ‘ਚ ਐਪਿ ਗੈਲੋ ਕੈਟੇਚਿਨ ਗੈਲੇਟ ਨਾਮ ਦਾ ਰਸਾਇਣ ਹੁੰਦਾ ਹੈ, ਜੋ ਕਿ ਬ੍ਰੈਸਟ ‘ਚ ਟਿਊਮਰ ਦੀ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਦਿਨ ‘ਚ 2-3 ਬਾਰ ਇਸ ਦਾ ਸੇਵਨ ਕਰਨ ਨਾਲ ਬ੍ਰੈਸਟ ਕੈਂਸਰ ਦਾ ਖਤਰੇ ਨੂੰ ਘੱਟ ਕਰ ਦਿੰਦਾ ਹੈ।

SelfexamineSelfexamine

ਦਸ ਦੇਈਏ ਕਿ ਹਾਰਮੋਨਲ ਥੈਰੇਪੀ ਵਰਤੀ ਜਾਣ ਵਾਲੀ ਇੱਕ ਗੋਲੀ ‘ਕੈਮਾਕਸਗਨ’ ਬ੍ਰੈਸਟ ਕੈਂਸਰ ਨੂੰ ਜੜ੍ਹ ਤੋਂ ਖਤਮ ਕਰ ਸਕਦੀ ਹੈ। ਦਿੱਲੀ ਸਥਿਤ ਇੰਦਰਪ੍ਰਥ ਅਪੋਲੋ ਹਸਪਤਾਲ ਦੇ ਸਰਜੀਕਲ ਆਨਕਾਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਸਰੀਨ ਜਾਣਕਾਰੀ ਦੇਂਦਿਆਂ ਦਸਿਆ ਕਿ ਦੇਸ਼ ‘ਚ ਹੌਲੀ-ਹੌਲੀ ਵਧਣ ਵਾਲੇ ਬ੍ਰੈਸਟ ਕੈਂਸਰ ਦੇ 70 ਫੀਸਦੀ ਮਾਮਲਿਆਂ ‘ਚੋਂ 35 ਫੀਸਦੀ ਸ਼ੁਰੂਆਤੀ ਪੜਾਅ ‘ਚ ਆਉਂਦੇ ਹਨ, ਜਦਕਿ ਵਿਦੇਸ਼ਾਂ ‘ਚ ਇਹ ਅੰਕੜਾ 70 ਫੀਸਦੀ ਹੈ। ਇਨ੍ਹਾਂ 35 ਫੀਸਦੀ ਔਰਤਾਂ ਲਈ ਇੱਕ ਨਵਾਂ ਪ੍ਰੀਖਣ ਸ਼ੁਰੂ ਕੀਤਾ ਗਿਆ ਹੈ ਅਤੇ ਜੇ ਉਹ ਇਹ ਟੈਸਟ ਕਰਵਾਉਣ ਤਾਂ ਉਨ੍ਹਾਂ ਨੂੰ ਕੀਮੋਥੈਰੇਪੀ ਦੀ ਬਿਲਕੁਲ ਲੋੜ ਨਹੀਂ ਪਵੇਗੀ।

The post Selfexamine: ਇਹ ਹਨ ਬ੍ਰੈਸਟ ਕੈਂਸਰ ਦੇ ਕਾਰਨ ਅਤੇ ਇਲਾਜ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

Selfexamine: ਇਹ ਹਨ ਬ੍ਰੈਸਟ ਕੈਂਸਰ ਦੇ ਕਾਰਨ ਅਤੇ ਇਲਾਜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×