Get Even More Visitors To Your Blog, Upgrade To A Business Listing >>

ਨਾਨਾ ਪਾਟੇਕਰ ਦੇ ਬੇਟੇ ਨੇ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਕਹੀ ਅਜਿਹੀ ਗੱਲ

Tanushree Dutta case: ਸਾਬਕਾ ਮਿਸ ਇੰਡੀਆ ਰਹਿ ਚੁੱਕੀ ਤਨੁਸ਼੍ਰੀ ਦੱਤਾ ਅਤੇ ਅਦਾਕਾਰ ਨਾਨਾ ਪਾਟੇਕਰ ਦਾ ਵਿਵਾਦ ਅੱਗ ਦੀ ਤਰ੍ਹਾਂ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ। ਮੀਟੂ ਕੈਂਪਨ ਦੇ ਤਹਿਤ ਤਨੁਸ਼੍ਰੀ ਨੇ ਆਪਣੇ ਨਾਲ ਹੋਏ ਯੋਨ ਉਤਪੀੜਨ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਗੱਲ ਨੂੰ ਜਗਜਾਹਿਰ ਕੀਤਾ ਸੀ। ਤਨੁਸ਼੍ਰੀ ਨੇ ਨਾਨਾ ਪਾਟੇਕਰ ਉੱਤੇ ਸੈਕਸੂਅਲ ਹਰਾਸਮੈਂਟ ਦਾ ਇਲਜ਼ਾਮ ਲਗਾਇਆ ਹੈ। ਇਸ ਨੂੰ ਲੈ ਕੇ ਨਾਨਾ ਪਾਟੇਕਰ ਅੱਜ ਪ੍ਰੈੱਸ ਕਾਨਰੰਸ ਕਰ ਸਾਰੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਸਨ ਪਰ ਪ੍ਰੈਸ ਕਾਨਫਰੰਸ ਨੂੰ ਲੈ ਕੇ ਹੁਣ ਖਬਰ ਕੁੱਝ ਹੋਰ ਹੀ ਆ ਰਹੀ ਹੈ।

Tanushree Dutta caseTanushree Dutta case

ਜੀ ਹਾਂ, ਸੂਤਰਾਂ ਦੇ ਮੁਤਾਬਿਕ ਨਾਨਾ ਪਾਟੇਕਰ ਨੇ ਪ੍ਰੈਸ ਕਾਨਫਰੰਸ ਕੈਂਸਿਲ ਕਰ ਦਿੱਤੀ ਹੈ। ਕੁੱਝ ਦਿਨ ਪਹਿਲਾਂ ਉਹ ਜੈਸਲਮਰ ਵਿੱਚ ਫਿਲਮ ਹਾਊਸਫੁਲ 4 ਦੀ ਸ਼ੂਟਿੰਗ ਕਰ ਰਹੇ ਸਨ। ਤੁਹਾਨੂੰ ਦਸ ਦੇਈਏ ਪੁਲਿਸ ਦੀ ਕੜੀ ਸੁਰੱਖਿਆ ਦੇ ਵਿੱਚ ਨਾਨਾ ਪਾਟੇਕਰ ਨੇ ਇਸ ਫਿਲਮ ਦੀ ਸ਼ੂਟਿੰਗ ਦਾ ਸ਼ੈਡਿਊਲ ਪੂਰਾ ਕੀਤਾ ਹੈ। ਖਬਰ ਇਹ ਵੀ ਸੀ ਕਿ ਇਸ ਪ੍ਰੈਸ ਕਾਨਫ੍ਰੈਂਸ ਵਿੱਚ ਨਾਨਾ ਪਾਟੇਕਰ ਦੇ ਨਾਲ ਗਣੇਸ਼ਾਚਾਰਿਆ ਵੀ ਆਉਣ ਵਾਲੇ ਸਨ। ਦਸ ਦੇਈਏ ਕਿ ਨਾਨਾ ਪਾਟੇਕਰ ਦੇ ਬੇਟੇ ਮਲਹਾਰ ਨੇ ਪ੍ਰੈਸ ਨੂੰ ਮੈਸੇਜ ਭੇੇਜ ਕੇ ਕਹਿ ਦਿੱਤਾ ਕਿ ਸੋਮਵਾਰ ਨੂੰ ਕੋਈ ਪ੍ਰੈਸ ਕਾਂਫ੍ਰੈਂਸ ਨਹੀਂ ਹੋਣ ਜਾ ਰਹੀ ਹੈ।

Tanushree Dutta case

ਅੱਗੇ ਜੋ ਵੀ ਕਾਰਵਾਈ ਹੋਵੇਗੀ ਤੁਹਾਨੂੰ ਸੂਚਨਾ ਕਰ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਿਕ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰ ਦਿੱਤੀ ਹੈ। ਤਨੁਸ਼੍ਰੀ ਨੂੰ ਸਾਰਿਆਂ ਨੇ ਇਹ ਗੱਲ ਕਹੀ ਕਿ ਜੇਕਰ ਉਹ ਸੱਚ ਹੈ ਤਾਂ ਮੀਡੀਆ ਟਰਾਇਲ ਲੈਣ ਦੀ ਬਜਾਏ ਕਾਨੂੰਨੀ ਰਸਤਾ ਅਪਣਾਏ। ਧਿਆਨ ਯੋਗ ਹੈ ਕਿ ਤਨੁਸ਼੍ਰੀ ਤੋਂ ਬਾਅਦ ਹੁਣ ਕੰਗਨਾ ਰਣੌਤ ਨੇ ਵੀ ਆਪਣੇ ਨਾਲ ਹੋਏ ਕੁੱਝ ਅਜਿਹੇ ਹਾਦਸਿਆਂ ਨੂੰ ਲੈ ਕੇ ਗੱਲ ਕਹੀ ਹੈ।

Tanushree Dutta caseTanushree Dutta case

ਕੰਗਨਾ ਨੇ ਵਿਕਾਸ ਬਹਿਲ ਉੱਤੇ ਇਲਜ਼ਾਮ ਲਗਾਇਆ ਹੈ। ਉੱਥੇ ਹੀ ਮਸ਼ਹੂਰ ਸੰਗੀਤਕਾਰ ਕੈਲਾਸ਼ ਖੈਰ ਉੱਤੇ ਵੀ ਯੋਨ ਉਤਪੀੜਨ ਦਾ ਇਲਜ਼ਾਮ ਲੱਗ ਚੁੱਕਿਆ ਹੈ। ਤੁਹਾਨੂੰ ਦਸ ਦੇਈਏ ਕਿ ਅਕਸਰ ਹੀ ਮੀਡੀਆ ‘ਚ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅਕਸਰ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਨਾਲ ਹੋਣ ਵਾਲੀ ਇੱਕ – ਇੱਕ ਖਬਰ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

Tanushree Dutta case

The post ਨਾਨਾ ਪਾਟੇਕਰ ਦੇ ਬੇਟੇ ਨੇ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਕਹੀ ਅਜਿਹੀ ਗੱਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਾਨਾ ਪਾਟੇਕਰ ਦੇ ਬੇਟੇ ਨੇ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਕਹੀ ਅਜਿਹੀ ਗੱਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×