Get Even More Visitors To Your Blog, Upgrade To A Business Listing >>

ਸ਼ਾਹਿਦ ਤੋਂ ਬਾਅਦ ਹੁਣ ਅਕਸ਼ੇ ਦੇਣ ਵਾਲੇ ਹਨ ‘Good News’, ਕਰੀਨਾ ਵੀ ਇਸ ਰੇਸ ‘ਚ ਸ਼ਾਮਿਲ

Akshay Kumar: ਐਕਸ਼ਨ ਹੀਰੋ ਤੋਂ ਕਾਮੇਡੀ ਅਦਾਕਾਰ ਵਿੱਚ ਬਦਲੇ ਹੋਏ ਖਿਲਾੜੀ ਅਕਸ਼ੇ ਕੁਾਮਰ 9 ਸਤੰਬਰ ਨੂੰ ਆਪਣਾ 51ਵਾਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਅਜਿਹੇ ਵਿੱਚ ਗੱਲ ਕਰਾਂਗੇ ਉਨ੍ਹਾਂ ਨਾਲ ਜੁੜੀ ਇਸ ਖਾਸ ਖਬਰ ਦੀ ਪਰ ਇਸ ਤੋਂ ਪਹਿਲਾਂ ਦੱਸ ਦੇਈਏ ਕਿ ਅਦਾਕਾਰ ਸ਼ਾਹਿਦ ਕਪੂਰ 5 ਸਤੰਬਰ ਦੀ ਰਾਤ ਇੱਕ ਵਾਰ ਫਿਰ ਪਾਪਾ ਬਣੇ ਹਨ।ਸ਼ਾਹਿਦ ਦੀ ਪਤਨੀ ਮੀਰਾ ਨੇ ਇਸ ਵਾਰ ਬੇਟੇ ਨੂੰ ਜਨਮ ਦਿੱਤਾ ਹੈ। ਹੁਣ ਗੱਲ ਕਰਦੇ ਹਾਂ ਅਕਸ਼ੇ ਕੁਮਾਰ ਦੀ ਜੋ ਬਹਤੁ ਜਲਦ ਗੁਡ ਨਿਊਜ਼ ਦੇਣ ਵਾਲੇ ਹਨ।

Akshay KumarAkshay Kumar

ਗੁਡ ਨਿਊਜ਼ ਦੇਣ ਦੀ ਰੇਸ ਵਿੱਚ ਅਦਾਕਾਰਾ ਕਰੀਨਾ ਕਪੂਰ ਵੀ ਸ਼ਾਮਿਲ ਹੈ। ਦਰਅਸਲ, ਗੱਲ ਹੈ ਕਿ ਕਰੀਨਾ ਆਪਣੀ ਅਪਕਮਿੰਗ ਫਿਲਮ ‘ਗੁਡ ਨਿਊਜ਼’ ਵਿੱਚ ਨਜ਼ਰ ਆਉਣ ਵਾਲੇ ਹਨ ਅਤੇ ਇਸ ਵਿੱਚ ਉਨ੍ਹਾਂ ਦੇ ਨਾਲ ਅਕਸ਼ੇ ਕੁਮਾਰ ਲੀਡ ਰੋਲ ਵਿੱਚ ਹੋਣਗੇ।ਚਲੋ ਗੱਲ ਕਰਦੇ ਹਾਂ ਇਸ ਫਿਲਮ ਦੇ ਬਾਰੇ ਵਿੱਚ।ਪਹਿਲੀ ਗੱਲ ਇਹ ਹੈ ਕਿ ਕਰੀਨਾ ਅਤੇ ਅਕਸ਼ੇ ਦੀ ਹਿੱਟ ਜੋੜੀ ਨੂੰ ਫਿਲਮ ਵਿੱਚ ਕਰਨ ਜੌਹਰ ਪੇਸ਼ ਕਰਨ ਜਾ ਰਹੇ ਹਨ।ਦੂਜੇ ਖਾਸ ਗੱਲ ਹੈ ਕਿ ਤਾਂ ਫਿਲਮ ਹੰਪਟੀ ਸ਼ਰਮਾ ਕੀ ਦੁਲਹਨੀਆ ਅਤੇ ਬਦਰੀਨਾਥ ਕੀ ਦੁਲਹਨੀਆ ਦੇ ਅਸਿਸਟੈਂਟ ਡਾਇਰੈਕਟਰ ਰਾਜ ਮਹਿਤਾ ਆਪਣੀ ਇਸ ਪਹਿਲੀ ਫਿਲਮ ਦੇ ਨਾਲ ਡਾਇਰੈਕਸ਼ਨ ਵਿੱਚ ਹੱਥ ਅਜਮਾਉਣ ਜਾ ਰਹੇ ਹਨ।

Akshay Kumar

ਤੀਜੀ ਖਾਸ ਗੱਲ ਹੈ ਕਿ ਇਸ ਫਿਲਮ ਵਿੱਚ ਕਰੀਨਾ ਅਤੇ ਅਕਸ਼ੇ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ।ਇਸ ਤੋਂ ਪਹਿਲਾਂ ਇਹ ਜੋੜੀ ਫਿਲਮ ਅਜਨਬੀ (2001), ਐਤਰਾਜ 2004 , ਕਮਬਖਤ ਇਸ਼ਕ (2010) ਅਤੇ ਗੱਬਰ ਇਜ ਬੈਕ (2015) ਵਿੱਚ ਦੇਖੀ ਜਾ ਚੁੱਕੀ ਹੈ।ਇਸ ਵਿੱਚ ਚੌਥੀ ਖਾਸ ਗੱਲ ਹੈ ਕਿ ਫਿਲਮ ਵਿੱਚ ਪਿਆਰ ਕਾ ਪੰਚਨਾਮਾ ਦੇ ਲੀਡ ਅਦਾਕਾਰ ਕਾਰਤਿਕ ਆਰਿਅਨ , ਦਿਲਜੀਤ ਦੋਸਾਂਝ ਅਤੇ ਕਾਇਰਾ ਆਡਵਾਨੀ ਵੀ ਨਜ਼ਰ ਆਉਣਗੇ। ਪੰਜਵੀ ਅਤੇ ਆਖਿਰੀ ਖਾਸ ਗੱਲ ਹੈ ਕਿ ਫਿਲਮ ਸੈਰੋਗੇਸੀ ਵੱਡੇ ਮੁੱਧੇ ਤੇ ਆਧਾਰਿਤ ਹੋਵੇਗੀ।

Akshay KumarAkshay Kumar

ਦੱਸ ਦੇਈਏ ਕਿ ਬਾਲੀਵੁਡ ਦੇ ਖਿਡਾਰੀ ਅਕਸ਼ੇ ਕੁਮਾਰ 9 ਸਤੰਬਰ ਨੂੰ 51 ਸਾਲ ਦੇ ਹੋ ਗਏ ਹਨ।ਇਸ ਖਾਸ ਮੌਕੇ ਨੂੰ ਸੇਲੀਬ੍ਰੇਟ ਕਰਨ ਦੇ ਲਈ ਸ਼ਨੀਵਾਰ ਰਾਤ ਬੌਬੀ ਦਿਓਲ ਅਕਸ਼ੇ ਕੁਮਾਰ ਨੂੰ ਜਨਮਦਿਨ ਦੀ ਐਡਵਾਂਸ ਵਧਾਏ ਦੇਣ ਉਨ੍ਹਾਂ ਦੇ ਘਰ ਪਹੁੰਚੇ। ਟਵਿੰਕਲ ਖੰਨਾ ਨੇ ਟਵਿੱਟਰ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।ਜਿਸ ਵਿੱਚ ਬੌਬੀ ਦਿਓਲ ਨਾਲ ਉਨ੍ਹਾਂ ਦੀ ਪਤਨੀ ਅਤੇ ਅਕਸ਼ੇ ਕੁਮਾਰ ਦੇ ਖਾਸ ਦੋਸਤ ਨਜ਼ਰ ਆਏ।ਟਵਿੰਕਲ ਨੇ ਲਿਖਿਆ , ਕਈ ਵਾਰ ਤੁਸੀਂ ਚੀਜਾਂ ਨੂੰ ਪਲਾਨ ਨਹੀਂ ਕਰਦੇ , ਉਹ ਆਪਣੇ ਆਪ ਹੋ ਜਾਂਦੀਆਂ ਹਨ, ਹੈਪੀ ਬਰਥਡੇ ਮਾਈ ਲਵਲੀ ਮਿਸਟਰ ਕੇ।ਟਵਿੰਕਲ ਖੰਨਾ ਨੇ ਖਾਸ ਅੰਦਾਜ਼ ਵਿੱਚ ਅਕਸ਼ੇ ਕੁਮਾਰ ਨੂੰ ਬਰਥਡੇ ਦੀ ਖਾਸ ਵਧਾਈ ਦਿੱਤੀ। ਇਸ ਖਾਸ ਮੌਕੇ ਤੇ ਅਦਾਕਾਰਾ ਬਲੈਕ ਗਾਊਨ ਵਿੱਚ ਨਜ਼ਰ ਆਈ।

Akshay Kumar

The post ਸ਼ਾਹਿਦ ਤੋਂ ਬਾਅਦ ਹੁਣ ਅਕਸ਼ੇ ਦੇਣ ਵਾਲੇ ਹਨ ‘Good News’, ਕਰੀਨਾ ਵੀ ਇਸ ਰੇਸ ‘ਚ ਸ਼ਾਮਿਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸ਼ਾਹਿਦ ਤੋਂ ਬਾਅਦ ਹੁਣ ਅਕਸ਼ੇ ਦੇਣ ਵਾਲੇ ਹਨ ‘Good News’, ਕਰੀਨਾ ਵੀ ਇਸ ਰੇਸ ‘ਚ ਸ਼ਾਮਿਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×