Get Even More Visitors To Your Blog, Upgrade To A Business Listing >>

ਮਹਿਲਾ ਨੂੰ ਹਿਮਾਚਲ ਘੁਮਾਉਣ ਦੇ ਬਹਾਨੇ ਦੋਸਤਾਂ ਨਾਲ ਮਿਲ ਕੇ ਕੀਤਾ ਬਲਾਤਕਾਰ

Jalandhar 10 month old girl: ਜਲੰਧਰ :ਦਿਨੋਂ – ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ । ਦਿਨੋਂ-ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ।ਲੋਕਾਂ ਦੀ ਹੈਵਾਨੀਅਤ ਇੱਥੋਂ ਤੱਕ ਵੱਧ ਗਈ ਹੈ ਕਿ ਉਹ ਰਿਸ਼ਤਿਆਂ ਨੂੰ ਸ਼ਰਮਿੰਦਾ ਕਰ ਦਿੰਦੇ ਹਨ ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ । ਜਲੰਧਰ ‘ਚ 38 ਸਾਲ ਦੀ ਇੱਕ ਮਹਿਲਾ ਨਾਲ ਉਸਦੇ ਗੁਆਂਢੀ ਨੌਜਵਾਨ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਕੁਕਰਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Jalandhar 10 month old girlJalandhar 10 month old girl

ਦੱਸ ਦੇਈਏ ਕਿ ਉਹ ਮਹਿਲਾ ਨੂੰ ਘੁੱਮਣ ਦੇ ਬਹਾਨੇ ਹਿਮਾਚਲ ਪ੍ਰਦੇਸ਼ ਲੈ ਗਿਆ ਸੀ। ਫਿਲਹਾਲ ਮਹਿਲਾ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਮਹਿਲਾ ਦਾ ਮੈਡੀਕਲ ਚੈੱਕਅਪ ਵੀ ਕਰਾਇਆ ਗਿਆ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਮਹਿਲਾ ਨੇ ਇੱਕ ਸਤੰਬਰ ਨੂੰ ਡੀਸੀਪੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁੱਝ ਦਿਨ ਪਹਿਲਾਂ ਉਸਦਾ ਗੁਆਂਢੀ ਉਸਨੂੰ ਘੁਮਾਉਣ ਲਈ ਹਿਮਾਚਲ ਪ੍ਰਦੇਸ਼ ਲੈ ਗਿਆ ਸੀ। ਉੱਥੇ ਇੱਕ ਹੋਟਲ ‘ਚ ਉਸਦੇ ਨਾਲ ਬਲਾਤਕਾਰ ਕੀਤਾ ਗਿਆ। ਇੰਨਾ ਹੀ ਨਹੀਂ ਦੋਸ਼ੀ ਦੇ ਦੋਸਤ ਵੀ ਉੱਥੇ ਆ ਗਏ ਸਨ।

Jalandhar 10 month old girlJalandhar 10 month old girl

ਉਨ੍ਹਾਂ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਉਹ ਡਰ ਗਈ ਸੀ।ਦੋਸ਼ੀ ਉਸਨੂੰ ਹਰਿਦੁਆਰ ਲੈ ਗਏ ਸਨ। ਇੱਥੇ ਛੱਡ ਕੇ ਭੱਜ ਗਏ। ਪੀੜਿਤਾ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਇਸ ਬਾਰੇ ਵਿੱਚ ACP ਦਲਬੀਰ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਗੁਆਂਢੀ ਜੈ ਰਾਮ ਅਤੇ ਉਸਦੇ ਦੋਸਤਾਂ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜੈ ਰਾਮ ਦੇ ਹਿਰਾਸਤ ‘ਚ ਲੈਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਉਸਦੇ ਦੋਸਤ ਕੌਣ ਹਨ।

Jalandhar 10 month old girl

The post ਮਹਿਲਾ ਨੂੰ ਹਿਮਾਚਲ ਘੁਮਾਉਣ ਦੇ ਬਹਾਨੇ ਦੋਸਤਾਂ ਨਾਲ ਮਿਲ ਕੇ ਕੀਤਾ ਬਲਾਤਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਹਿਲਾ ਨੂੰ ਹਿਮਾਚਲ ਘੁਮਾਉਣ ਦੇ ਬਹਾਨੇ ਦੋਸਤਾਂ ਨਾਲ ਮਿਲ ਕੇ ਕੀਤਾ ਬਲਾਤਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×