Get Even More Visitors To Your Blog, Upgrade To A Business Listing >>

ਸਤਸੰਗ ਲੈ ਜਾਣ ਦੇ ਬਹਾਨੇ ਮਹਿਲਾ ਨਾਲ ਕੀਤਾ ਬਲਾਤਕਾਰ

Haryana woman rape: ਪਟਿਆਲਾ : ਹਰਿਆਣਾ ਦੀ ਇੱਕ ਮਹਿਲਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਕਈ ਦਿਨ ਪੁਰਾਨਾ ਹੈ , ਪਰ ਹੁਣ ਹਰਿਆਣਾ ਪੁਲਿਸ ਨੇ ਪੀੜਿਤਾ ਦੀ ਸ਼ਿਕਾਇਤ ਦਰਜ ਕਰਦੇ ਹੋਏ ਮਾਮਲਾ ਇੱਥੇ ਪਟਿਆਲਾ ਰੈਫ਼ਰ ਕੀਤਾ ਹੈ। ਪੀੜਿਤਾ ਦਾ ਇਲਜ਼ਾਮ ਹੈ ਕਿ ਉਹ ਸਤਸੰਗ ਲਈ ਇੱਥੇ ਜਿਲ੍ਹੇ ਦੇ ਪਿੰਡ ਰੋਹਾਨ ਵਿੱਚ ਆਈ ਸੀ। ਉਸੀ ਦੌਰਾਨ ਇੱਕ ਸਤਸੰਗੀ ਨੇ ਆਪਣੇ ਸਾਥੀ ਦੇ ਨਾਲ ਮਿਲਕੇ ਨਸ਼ਾ ਪਿਲਾਕੇ ਉਸਦੇ ਨਾਲ ਬਲਾਤਕਾਰ ਕੀਤਾ। ਫਿਰ ਇੱਕ ਵਾਕਫ਼ ਨੂੰ ਅਤੇ ਇਸ ਘਟਨਾ ਬਾਰੇ ਦੱਸਿਆ ਤਾਂ ਉਸਨੇ ਵੀ ਉਸਦੀ ਮਜਬੂਰੀ ਦਾ ਨਾਜਾਇਜ ਫਾਇਦਾ ਚੁੱਕ ਕੇ ਉਸਦੇ ਨਾਲ ਬਲਾਤਕਾਰ ਕੀਤਾ।

Haryana woman rapeHaryana woman rape

ਮਾਮਲੇ ਦੀ ਜਾਂਚ ਜਾਰੀ ਹੈ । ਜਦੋ ਪੀੜਿਤ ਤੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਪੀੜਿਤ ਮਹਿਲਾ ਨੇ ਦੱਸਿਆ ਉਹ ਹਰਿਆਣੇ ਦੇ ਪਾਨੀਪਤ ਦੀ ਰਹਿਣ ਵਾਲੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸਨੇ ਦੱਸਿਆ ਕਿ 27 ਅਗਸਤ ਨੂੰ ਉਹ ਪੰਜਾਬ ਦੇ ਰੋਹਾਨ ਪਿੰਡ ਵਿੱਚ ਸਤਸੰਗ ਲਈ ਗਈ ਸੀ। ਉਸਨੇ ਇਹ ਗੱਲ ਪਤੀ ਨੂੰ ਵੀ ਦੱਸੀ ਸੀ । ਉਸਦੀ ਆਪਣੇ ਸਤਸੰਗੀ ਭਰਾ ਸੁਖਪਾਲ ਨਾਲ ਫੋਨ ‘ਤੇ ਗੱਲ ਹੋਈ ਕਿ ਉਹ ਮੈਨੂੰ ਸਤਸੰਗ ‘ਚ ਲੈ ਜਾਣਗੇ। ਉਹ ਪਾਨੀਪਤ ਤੋਂ ਕੈਥਲ ਲਈ ਬਸ ‘ਚ ਬੈਠ ਗਈ। ਕੈਥਲ ਪੁੱਜਣ ‘ਤੇ ਸੁਖਪਾਲ ਦਾ ਭਰਾ ਮੋਟਰਸਾਇਕਿਲ ‘ਤੇ ਉਸਨੂੰ ਲੈਣ ਆ ਗਿਆ। ਦੋਨੋਂ ਸੁਖਪਾਲ ਦੇ ਪਿੰਡ ਅਰਨੋ ਲਈ ਨਿਕਲੇ,ਪਰ ਉਹ ਉੱਥੇ ਨਹੀਂ ਲੈ ਕੇ ਗਿਆ ਸਗੋਂ ਪਾਤੜਾਂ ਦੇ ਪਿੰਡ ਸ਼ੁਤਰਾਣਾ ਲੈ ਆਇਆ । ਉਸਨੇ ਕਿਹਾ ਕਿ ਅਰਨੋ ਵਿੱਚ ਸੁਖਪਾਲ ਦੇ ਘਰ ਕੋਈ ਨਹੀਂ ਹੈ।

Haryana woman rape

ਸੁਖਪਾਲ ਦੀ ਮਾਂ ਵੀ ਕੀਤੇ ਗਈ ਹੈ । ਜਦੋਂ ਉੱਥੇ ਪਹੁੰਚੀ ਤਾਂ ਘਰ ਵਿੱਚ ਕੋਈ ਮਹਿਲਾ ਨਹੀਂ, ਸਗੋਂ ਸੁਖਪਾਲ ਦੇ ਦੋ ਭਰਾ ਮੌਜੂਦ ਸਨ । ਉਨ੍ਹਾਂ ਨੇ ਉਸਨੂੰ ਕੋਲਡ ਡਰਿੰਕ ਪੀਣ ਨੂੰ ਦਿੱਤਾ, ਜਿਸ ਨੂੰ ਪੀਂਦੇ ਹੀ ਉਹ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਸੁਖਪਾਲ ਨੇ ਆਪਣੀ ਮਾਸੀ ਦੇ ਮੁੰਡੇ ਨੂੰ ਉਸਨੂੰ ਪਟਿਆਲਾ ਬਸ ਸਟੈਂਡ ਤੋਂ ਪਾਨੀਪਤ ਦੀ ਬਸ ਵਿੱਚ ਬਿਠਾਉਣ ਨੂੰ ਕਿਹਾ । ਉਸਦੀ ਮਾਸੀ ਦਾ ਮੁੰਡਾ ਪਟਿਆਲਾ ਬਸ ਸਟੈਂਡ ਦੀ ਬਜਾਏ ਆਪਣੇ ਕਿਸੇ ਦੋਸਤ ਦੇ ਪੀਜੀ ਲੈ ਗਿਆ ਅਤੇ ਉੱਥੇ ਛੱਡਕੇ ਚਲਾ ਗਿਆ । ਪੀਜੀ ਵਿੱਚ ਅਮਿਤੋਸ਼ ਨਾਮਕ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ। ਅਗਲੇ ਦਿਨ ਸਵੇਰੇ ਛੇ ਵਜੇ ਦੋਸ਼ੀ ਨੇ ਉਸਨੂੰ ਬਸ ਸਟੈਂਡ ਛੱਡ ਦਿੱਤਾ।

Haryana woman rapeHaryana woman rape

ਅਗਲੇ ਦਿਨ ਉਹ ਸਵੇਰੇ ਪੰਜ ਵਜੇ ਦੀ ਟ੍ਰੇਨ ਤੋਂ ਪਾਨੀਪਤ ਪੁੱਜੇ। ਘਰ ਪਤੀ ਦੇ ਨਾ ਹੋਣ ਕਾਰਨ ਪੀੜਿਤਾ ਨੇ ਫੋਨ ਉੱਤੇ ਆਪਣੇ ਮਾਤਾ – ਪਿਤਾ ਨੂੰ ਹੱਦ ਬੀਤੀ ਸੁਣਾਈ । ਇਸ ਤੋਂ ਬਾਅਦ ਉਹ ਉਸਨੂੰ ਆਪਣੇ ਨਾਲ ਲੈ ਗਏ । ਅਗਲੇ ਦਿਨ ਪਤੀ ਵਾਪਸ ਪਰਤਿਆ ਤਾਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ । ਪੀੜਿਤਾ ਪਤੀ ਦੇ ਕਹਿਣ ‘ਤੇ 2 ਸਤੰਬਰ ਨੂੰ ਹਰਿਆਣੇ ਦੇ ਕੈਥਲ ਦੇ ਵੂਮੈਨ ਸੈੱਲ ਵਿੱਚ ਉਸਨੇ ਰਿਪੋਰਟ ਦਰਜ ਕਰਾਈ। ਇਸ ਤੋਂ ਬਾਅਦ ਮੁੱਖ ਦੋਸ਼ੀ ਦੇ ਪੰਜਾਬ ਦੇ ਪਾਤੜਾਂ ਦੇ ਪਿੰਡ ਅਰਨੋ ਦਾ ਨਿਵਾਸੀ ਹੋਣ ਕਾਰਨ ਕੈਥਲ ਪੁਲਿਸ ਨੇ ਜੀਰਾਂ ਨੰਬਰ FIR ਦਰਜ ਕਰ ਮਾਮਲਾ ਪਟਿਆਲੇ ਦੇ SSP ਨੂੰ ਭੇਜ ਦਿੱਤਾ ।

Haryana woman rape

The post ਸਤਸੰਗ ਲੈ ਜਾਣ ਦੇ ਬਹਾਨੇ ਮਹਿਲਾ ਨਾਲ ਕੀਤਾ ਬਲਾਤਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਤਸੰਗ ਲੈ ਜਾਣ ਦੇ ਬਹਾਨੇ ਮਹਿਲਾ ਨਾਲ ਕੀਤਾ ਬਲਾਤਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×