Get Even More Visitors To Your Blog, Upgrade To A Business Listing >>

ਅਕਾਲੀ ਦਲ ਵੱਲੋਂ ਅਬੋਹਰ ‘ਚ ਪੋਲ ਖੋਲ ਰੈਲੀ

SAD pol khol rally: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ‘ਚ ਵਿਰੋਧੀ ਤਾਕਤਾਂ ਨੂੰ ਠੋਕਵਾਂ ਜਵਾਬ ਦੇਣ ਲਈ ਅੱਜ 9 ਸਤੰਬਰ ਨੂੰ ਅਬੋਹਰ ‘ਚ ਪੋਲ ਖੋਲ ਰੈਲੀ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਬੀਤੇ ਕਈ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਅਕਾਲੀ ਦਲ ‘ਤੇ ਵਾਰ ਕੀਤਾ ਸੀ ਕਿ ਅਕਾਲੀ ਦਲ ਨੂੰ ਲੋਕ ਪਿੰਡਾਂ ‘ਚ ਨਹੀਂ ਵੜਨ ਦੇਣਗੇ। ਜਿਸ ਤੋਂ ਬਾਅਦ ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ ‘ਚ ਜਾਖੜ ਦੇ ਪਿੰਡ ‘ਚ ਵੀ ਰੈਲੀ ਕੀਤੀ ਗਈ ਸੀ ਜਿਸ ‘ਚ ਲੋਕਾਂ ਦਾ ਭਾਰੀ ਇਕੱਠ ਹੋਇਆ ਸੀ ਅਤੇ ਜਾਖੜ ਨੂੰ ਅਕਾਲੀ ਦਲ ਨੇ ਰੈਲੀ ਰਾਹੀਂ ਆਪਣਾ ਜਵਾਬ ਦਿੱਤਾ ਸੀ।

SAD pol khol rallySAD pol khol rally

ਇਸ ਤੋਂ ਬਿਨਾ ਅੱਜ ਅਕਾਲੀ ਦਲ ਵੱਲੋਂ ਅਬੋਹਰ ‘ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਵੰਗਾਰ ‘ਤੇ ਅਬੋਹਰ ‘ਚ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਅਕਾਲੀ ਦਲ ਦੇ ਵੱਡੇ ਆਗੂ ਸ਼ਾਮਿਲ ਹੋਣਗੇ। ਇਸ ਤੋਂ ਬਿਨਾਂ ਇਸ ਰੈਲੀ ‘ਚ ਵੱਡੀ ਗਿਣਤੀ ‘ਚ ਆਮ ਲੋਕ ਪਹੁੰਚ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 19 ਸਤੰਬਰ ਨੂੰ ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਮੌਜੂਦਾ ਸਰਕਾਰ ਵੱਲੋਂ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਨਾਮਜ਼ਦਗੀਆਂ ਨਹੀਂ ਕਰਨ ਦਿੱਤੀਆਂ ਗਈਆਂ ਸਨ।

SAD pol khol rallySAD pol khol rally

ਜਿਸ ਦੇ ਵਿਰੋਧ ‘ਚ ਬੀਤੇ ਦਿਨ ਅਕਾਲੀ ਦਲ ਦਾ ਵਫ਼ਦ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਦੀ ਅਗਵਾਈ ‘ਚ ਵੱਲੋਂ ਬੀਤੇ ਦਿਨ ਚੋਣ ਕਮਿਸ਼ਨ ਅਫ਼ਸਰ ਨੂੰ ਮਿਲਿਆ ਸੀ ਅਤੇ ਕਾਂਗਰਸੀ ਗੁੰਡਿਆਂ ਦੁਆਰਾ ਅਕਾਲੀ-ਭਾਜਪਾ ਵਰਕਰਾਂ ਨੂੰ ਡਰਾਏ-ਧਮਕਾਏ ਜਾਣ ਕਰਕੇ ਪੰਜ ਬਲਾਕਾਂ ਜ਼ੀਰਾ, ਮੱਖੂ, ਗੁਰੂਹਰਸਹਾਇ, ਡੇਰਾ ਬਾਬਾ ਨਾਨਕ ਅਤੇ ਪੱਟੀ ਵਿਚ ਅਕਾਲੀ-ਭਾਜਪਾ ਦਾ ਕੋਈ ਵੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਨ ਦੇ ਵਿਰੋਧ ‘ਚ ਇਹਨਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

SAD pol khol rally

The post ਅਕਾਲੀ ਦਲ ਵੱਲੋਂ ਅਬੋਹਰ ‘ਚ ਪੋਲ ਖੋਲ ਰੈਲੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਕਾਲੀ ਦਲ ਵੱਲੋਂ ਅਬੋਹਰ ‘ਚ ਪੋਲ ਖੋਲ ਰੈਲੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×