Get Even More Visitors To Your Blog, Upgrade To A Business Listing >>

ਅਮਿਤਾਬ ਚੌਧਰੀ ਹੋਣਗੇ AXIS ਬੈਂਕ ਦੇ ਨਵੇਂ CEO

Axis Bank Appoints Amitabh Chaudhry: ਐਕਸਿਸ ਬੈਂਕ ਨੇ ਅਮਿਤਾਭ ਚੌਧਰੀ ਨੂੰ ਤਿੰਨ ਸਾਲਾਂ ਲਈ ਆਪਣਾ ਪ੍ਰਬੰਧ ਨਿਦੇਸ਼ਕ ( MD) ਅਤੇ ਮੁੱਖ ਕਾਰਜਕਾਰੀ ਅਧਿਕਾਰੀ ( CEO) ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਇੱਕ ਜਨਵਰੀ 2019 ਤੋਂ ਸ਼ੁਰੂ ਹੋਵੇਗੀ। ਦੇਸ਼ ਦੇ ਤੀਸਰੇ ਸਭ ਤੋਂ ਵੱਡੇ ਨਿਜੀ ਬੈਂਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਚੌਧਰੀ ਇਸ ਸਮੇਂ HDFC ਸਟੈਂਡਰਡ ਲਾਇਫ ਇੰਸ਼ਯੋਰੇਂਸ ਕੰਪਨੀ ਦੇ MD ਅਤੇ CEO ਹਨ। ਉਹ ਸ਼ਿਖਾ ਸ਼ਰਮਾ ਦੀ ਜਗ੍ਹਾ ਲੈਣਗੇ, ਜੋ 31 ਦਸੰਬਰ 2018 ਨੂੰ ਆਪਣਾ ਅਹੁਦਾ ਛੱਡ ਰਹੀ ਹੈ । ਚੌਧਰੀ 2010 ਤੋਂ HDFC ਲਾਇਫ ਨਾਲ ਜੁੜੇ ਹਨ ।

Axis Bank appoints Amitabh Chaudhry

ਐਕਸਿਸ ਬੈਂਕ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ, ਬੈਂਕ ਦੇ ਨਿਦੇਸ਼ਕ ਮੰਡਲ ਨੇ ਸ਼ਨੀਵਾਰ ਨੂੰ ਆਜੋਜਿਤ ਬੈਠਕ ਵਿੱਚ ਅਮਿਤਾਭ ਚੌਧਰੀ ਨੂੰ MD ਅਤੇ CEO ਨਿਯੁਕਤ ਕਰਨ ਲਈ ਭਾਰਤੀ ਰਿਜਰਵ ਬੈਂਕ ਦੀ ਮਨਜ਼ੂਰੀ ਦਾ ਚਰਚਾ ਕੀਤਾ ਹੈ। ਇਹ ਨਿਯੁਕਤੀ ਇੱਕ ਜਨਵਰੀ 2019 ਤੋਂ 31 ਦਸੰਬਰ 2021 ਤੱਕ ਰਹੇਗੀ। ਚੌਧਰੀ ਨੇ ਕਿਹਾ , ਸੰਸਥਾਨ ਦਾ ਅਗਵਾਈ ਕਰਨ ਦਾ ਅਧਿਕਾਰ ਅਤੇ ਸਨਮਾਨ ਦੇਣ ਲਈ ਮੈਂ ਆਰਬੀਆਈ ਅਤੇ ਐਕਸਿਸ ਬੈਂਕ ਦੇ ਨਿਦੇਸ਼ਕ ਮੰਡਲ ਦਾ ਧੰਨਵਾਦ ਅਦਾ ਕਰਨਾ ਚਾਹੁੰਦਾ ਹਾਂ ।

Axis Bank appoints Amitabh Chaudhry

ਉਨ੍ਹਾਂ ਨੇ 1987 ‘ਚ ਬੈਂਕ ਆਫ ਅਮਰੀਕਾ ਤੋਂ ਆਪਣੇ ਕੈਰੀਅਰ ਕਾਰਪੋਰੇਟ ਬੈਂਕਿੰਗ ‘ਚ ਸ਼ੁਰੂ ਕੀਤਾ ਸੀ। ਫਿਰ ਉਹ CALYON ਬੈਂਕ ਦੇ ਮੈਨੇਜਿੰਗ ਡਾਇਰੈਕਟਰ ਦੇ ਰੂਪ ‘ਚ ਗਏ। ਉਥੋਂ ਉਹ ਸਾਊਥ ਈਸਟ ਏਸ਼ੀਅਨ ਇੰਨਵੈਸਟਮੈਂਟ ਬੈਂਕਿੰਗ ਅਤੇ ਤਕਨਾਲੋਜੀ ਇੰਵੈਸਟਮੈਂਟ ਬੈਂਕਿੰਗ ਨੂੰ ਹੈੱਡ ਕਰਦੇ ਸਨ।ਐਕਸਿਸ ਬੈਂਕ ਨੇ ਅਪ੍ਰੈਲ ਵਿੱਚ ਸ਼ਿਖਾ ਸ਼ਰਮਾ ਨੇ ਆਪਣੇ 3 ਸਾਲ ਦੇ ਕਾਰਜਕਾਲ ਨੂੰ ਘਟਾਕੇ 7 ਮਹੀਨੇ ਕਰਨ ਲਈ ਕਿਹਾ ਸੀ ਜਿਸ ਨੂੰ ਨਿਦੇਸ਼ਕ ਮੰਡਲ ਨੇ ਮੰਨ ਲਿਆ ਸੀ।

Axis Bank appoints Amitabh ChaudhryAxis Bank appoints Amitabh Chaudhry

ਦੱਸ ਦੇਈਏ ਕਿ ਬੀਤੇ ਦਿਨੀਂ ਖ਼ਬਰ ਆਈ ਸੀ ਕਿ ਐਚ. ਡੀ. ਐਫ. ਸੀ. ਬੈਂਕ ਦੇ ਵਾਇਸ ਪ੍ਰੈਸੀਡੈਂਟ ਸਿੱਧਾਰਥ ਸੰਘਵੀ ਮੁੰਬਈ ਦੇ ਕਮਲਾ ਮਿਲਸ ਸਥਿਤ ਆਪਣੇ ਦਫਤਰ ਤੋਂ ਸ਼ੱਕੀ ਹਾਲਾਤ ਵਿੱਚ ਪੰਜ ਸਤੰਬਰ ਤੋਂ ਲਾਪਤਾ ਹਨ। ਹਾਲਾਂਕਿ ਉਨ੍ਹਾਂ ਦੀ ਕਾਰ ਕਾਪਰ ਖੈਰਾਨੇ ਇਲਾਕੇ ਵਿੱਚ ਛੇ ਸਤੰਬਰ ਨੂੰ ਪਾਈ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੇ ਦੱਸਿਆ ਕਿ ਸੰਘਵੀ ਦੀ ਕਾਰ ਕਾਪਰ ਖੈਰਾਨੇ ਇਲਾਕੇ ਵਿੱਚ ਵੀਰਵਾਰ ਸ਼ਾਮ ਨੂੰ ਪਾਈ ਗਈ ਸੀ। 39 ਸਾਲ ਦਾ ਸਿੱਧਾਰਥ ਸੰਘਵੀ ਦੀ ਕਾਰ ਵਿੱਚ ਖੂਨ ਦੇ ਧੱਬੇ ਪਾਏ ਗਏ ਹਨ ਜਿਸਦੇ ਸੈਂਪਲ ਟੈਸਟ ਲਈ ਭੇਜ ਦਿੱਤੇ ਗਏ ਹਨ।

Axis Bank appoints Amitabh ChaudhryAxis Bank appoints Amitabh Chaudhry

The post ਅਮਿਤਾਬ ਚੌਧਰੀ ਹੋਣਗੇ AXIS ਬੈਂਕ ਦੇ ਨਵੇਂ CEO appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਮਿਤਾਬ ਚੌਧਰੀ ਹੋਣਗੇ AXIS ਬੈਂਕ ਦੇ ਨਵੇਂ CEO

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×