Get Even More Visitors To Your Blog, Upgrade To A Business Listing >>

ਕੈਨਰਾ ਬੈਂਕ ਦੇ ਮੈਨੇਜਰ ਤੋਂ 38 ਲੱਖ ਲੁੱਟਣ ਵਾਲੇ 4 ਦੋਸ਼ੀ ਪੁਲਿਸ ਅੜਿੱਕੇ , 1 ਫਰਾਰ

Amritsar Canara Bank Looted: ਲੁੱਟ-ਖੋ ਅਤੇ ਚੋਰੀ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਇਸੇ ਮੁਹਿੰਮ ਦੇ ਚਲਦਿਆਂ ਅਮ੍ਰਿਤਸਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ । ਬੀਤੇ ਦਿਨੀਂ ਕੇਂਨਰਾ ਬੈਂਕ ਦੇ ਮੈਨੇਜਰ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਹਥਾਰੀਆਂ ਦੀ ਨੋਕ ਤੇ 38 ਲੱਖ ਲੁੱਟਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਨਾਮ ਦਵਿੰਦਰ ਸਿੰਘ, ਸੁਲਤਾਨ ਸਿੰਘ, ਪਲਵਿੰਦਰ ਸਿੰਘ , ਬੀਅੰਤ ਸਿੰਘ ਹਨ । ਜਦਕਿ ਉਹਨਾਂ ਦਾ ਇੱਕ ਸਾਥੀ ਹਰਪ੍ਰੀਤ ਸਿੰਘ ਹਜੇ ਫਰਾਰ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਕਤ ਦੋਸ਼ੀਆਂ ਤੋਂ 30 ਲੱਖ 80 ਹਜ਼ਾਰ ਬਰਾਮਦ ਕਰ ਲਏ ਗਏ ਹਨ। ਗੌਰਤਲਬ ਹੈ ਕਿ ਉਹਨਾਂ ਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਜਾਣ ਵਾਲੀ ਪਿਸਤੌਲ ,ਰਾਇਫਲ ਅਤੇ 2 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।Amritsar Canara Bank Looted

ਦਸ ਦੇਈਏ ਕਿ ਇਹ ਵਾਰਦਾਤ 23/8/18 ਨੂੰ ਹੋਈ ਸੀ ਜਦ ਮਜੀਠਾ ‘ਚ ਕੈਨਰਾ ਬੈਂਕ ਦਾ ਅਸਿਸਟੈਂਟ ਮੈਨੇਜਰ ਬਲਜੀਤ ਸਿੰਘ ਮਜੀਠਾ ਤੋਂ ਆਪਣੀ ਕਾਰ ‘ਚ 38 ਲੱਖ ਦੀ ਰਕਮ ਅਮ੍ਰਿਤਸਰ ਲੈਕੇ ਜਾ ਰਿਹਾ ਸੀ ਅਤੇ ਕੁੱਝ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਉਸਨੂੰ ਰੋਕਿਆ ਅਤੇ ਅੱਖਾਂ ‘ਚ ਮਿਰਚ ਪਾਕੇ ਪੈਸੇ ਲੈਕੇ ਫਰਾਰ ਹੋ ਗਏ ਸਨ । ਪੁਲਿਸ ਦੇ ਮੁਤਾਬਕ ਇਸ ਮਾਮਲੇ ‘ਚ ਬੈਂਕ ਵਾਲਿਆਂ ਦੀ ਲਾਪਰਵਾਹੀ ਵੀ ਹੈ ਕਿਉਂਕਿ ਉਹਨਾਂ ਵਲੋਂ ਸੁਰੱਖਿਆ ਦੇ ਕੋਈ ਇੰਤੇਜਾਮ ਨਹੀਂ ਸੀ ਅਤੇ ਰਕਮ ਨੂੰ ਨਿਜੀ ਵਾਹਨ ਵਿੱਚ ਭੇਜਿਆ ਜਾ ਰਿਹਾ ਸੀ।

Amritsar Canara Bank LootedAmritsar Canara Bank Looted

ਇਹ ਵੀ ਪੜ੍ਹੋ : ਨਾਭਾ ‘ਚ ਡਾਕਟਰ ਦੇ ਘਰ ਡਕੈਤੀ ਕਰਨ ਦੇ ਮਾਮਲੇ ‘ਚ ਹੌਲਦਾਰ ਸਮੇਤ 4 ਗ੍ਰਿਫ਼ਤਾਰ

ਨਾਭਾ ‘ਚ ਇੱਕ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਹੀ ਸੁਲਝਾ ਲਿਆ ਹੈ। ਤਿੰਨ ਸਤੰਬਰ ਦੀ ਰਾਤ ਨੂੰ ਹੋਈ । ਇਸ ਘਟਨਾ ‘ਚ ਸ਼ਾਮਿਲ ਪੁਲਿਸ ਦੇ ਇੱਕ ਹੌਲਦਾਰ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦੇਈਏ ਕੇ ਬੀਤੇ ਹਫ਼ਤੇ ਨਾਭਾ ਜਿਲ੍ਹਾ ਪਟਿਆਲਾ ਦੇ ਡਾਕਟਰ ਰਾਜੇਸ਼ ਗੋਇਲ ਵਾਸੀ ਨਵਦੀਪ ਮਾਰਗ ਹੀਰਾ ਮਹਿਲ ਦੇ ਘਰ ਅੰਦਰ ਦਾਖ਼ਲ ਹੋ ਕੇ, ਉਸ ਦੀ ਕੁੱਟਮਾਰ ਕਰਕੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਰੀਬ 06 ਲੱਖ 30 ਹਜਾਰ ਰੁਪਏ ਦੀ ਨਗਦੀ, ਸੋਨਾ ਜੇਵਰਾਤ ਆਦਿ ਲੁੱਟੇ ਗਏ ਸਨ।

Amritsar Canara Bank LootedAmritsar Canara Bank Looted

The post ਕੈਨਰਾ ਬੈਂਕ ਦੇ ਮੈਨੇਜਰ ਤੋਂ 38 ਲੱਖ ਲੁੱਟਣ ਵਾਲੇ 4 ਦੋਸ਼ੀ ਪੁਲਿਸ ਅੜਿੱਕੇ , 1 ਫਰਾਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕੈਨਰਾ ਬੈਂਕ ਦੇ ਮੈਨੇਜਰ ਤੋਂ 38 ਲੱਖ ਲੁੱਟਣ ਵਾਲੇ 4 ਦੋਸ਼ੀ ਪੁਲਿਸ ਅੜਿੱਕੇ , 1 ਫਰਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×