Get Even More Visitors To Your Blog, Upgrade To A Business Listing >>

ਤਰਸੇਮ ਜੱਸੜ ਦੀ ਫਿਲਮ ‘ਅਫਸਰ’ ਦਾ ਪੋਸਟਰ ਹੋਇਆ ਰਿਲੀਜ਼, ਸ਼ੇਅਰ ਕਰ ਦਿੱਤੀ ਜਾਣਕਾਰੀ

Afsar Movie Poster Release: ਤਰਸੇਮ ਜੱਸੜ ਪਾਲੀਵੁਡ ਇੰਡਸਟਰੀ ਦੇ ਉਹ ਨਾਂਅ ਹਨ ਜਿਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਹੀ ਬੁਲੰਦੀਆਂ ਨੂੰ ਹਾਸਿਲ ਕਰ ਲਿਆ।ਤਰਸੇੜ ਜੱਸੜ ਨੇ ਨਾ ਕੇਵਲ ਗਇਕੀ ਵਿੱਚ ਹੀ ਨਹੀਂ ਸਗੋਂ ਅਦਾਕਾਰੀ ਵਿੱਚ ਵੀ ਖੂਬ ਧਮਾਲਾਂ ਪਾਈਆਂ ਹਨ , ਡਾਇਰੀ ਲਿੱਖਣ ਦੇ ਆਦੀ ਜੱਸੜ ਕਦੋਂ ਗੀਤ ਲਿੱਖਣ ਲੱਗ ਗਏ ਇਹ ਸ਼ਾਇਦ ਕਦੇ ਉਨ੍ਹਾਂ ਨੇ ਵੀ ਨਹੀਂ ਸੋਚਿਆ ਹੋਣਾ ਪਰ ਅੱਜ ਉਨ੍ਹਾਂ ਦੇ ਗੀਤ ਨਾ ਕੇਵਲ ਪੰਜਾਬ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸੁਣਾਈ ਦਿੰਦੇ ਹਨ।ਦੱਸ ਦੇਈਏ ਤਰਸੇਮ ਜੱਸੜ ਆਪਣੇ ਫੈਨਜ਼ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਹਨ ਜੀ ਹਾਂ ਸੱਤ ਸ਼੍ਰੀ ਅਕਾਲ ਜੀ , ਰੱਬ ਦਾ ਰੇਡੀਓ ਅਤੇ ਸਰਦਾਰ ਮੁੁਹੰਮਦ ਨਾਲ ਇੰਡਸਟਰੀ ਵਿੱਚ ਪ੍ਰਸਿੱਧੀ ਖੱਟਣ ਵਾਲੇ ਤਰਸੇਮ ਜੱਸੜ ਹੁਣ ਆਪਣੇ ਫੈਨਜ਼ ਦੇ ਲਈ ਇੱਕ ਹੋਰ ਫਿਲਮ ਲੈ ਕੇ ਆਏ ਹਨ।

Afsar Movie Poster Release

ਜਿਸ ਦਾ ਨਾਮ ਅਫਸਰ ਹੈ, ਜੀ ਹਾਂ ਤਰਸੇਮ ਜੱਸੜ ਹੁਣ ਫਿਲਮ ਅਫਸਰ ਦੇ ਵਿੱਚ ਲੀਡ ਰੋਲ ਨਿਭਾਉਂਦੇ ਨਜ਼ਰ ਆਉਣਗੇ , ਜਿਸ ਵਿੱਚ ਉਨ੍ਹਾਂ ਨਾਲ ਨਿਮਰਤ ਖਹਿਰਾ ਸਕ੍ਰੀਨ ਸ਼ੇਅਰ ਕਰਦ ਨਜ਼ਰ ਆਵੇਗੀ।ਇਸ ਫਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਦੀ ਜਾਣਕਾਰੀ ਖੁਦ ਤਰਸੇਮ ਜੱਸੜ ਨੇ ਆਪਣੇ ਫੇਸਬੁਕ ਪੇਜ ਦੇ ਜ਼ਰੀਏ ਆਪਣੇ ਫੈਨਜ਼ ਨੂੰ ਦਿੱਤੀ ਹੈ।ਦੱਸ ਦੇਈਏ ਕਿ ਇਸ ਫਿਲਮ ਨੂੰ ਪ੍ਰਡਿਊਸ ਮਨਪ੍ਰੀਤ ਜੋਹਲ ਅਤੇ ਐਮੀਕ ਵਿਰਕ ਨੇ ਕੀਤਾ ਹੈ। ਇਸ ਨਾਲ ਹੀ ਜੇਕਰ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਪ੍ਰੀਤ ਗੁੱਘੀ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦੁਰ , ਪੁਖਰਾਜ ਭੱਲਾ ਵਰਗੇ ਅਦਾਕਾਰ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Afsar Movie Poster Release

ਦੱਸ ਦੇਈਏ ਕਿ ਇਸ ਵਿੱਚ ਸਕ੍ਰੀਨਪਲੇਅ ਦਾ ਜੱਸ ਗਰੇਵਾਲ ਨੇ ਕੀਤਾ ਹੈ ਅਤੇ ਇਸ ਫਿਲਮ ਦੇ ਡਾਇਲੋਗਜ਼ ਵੀ ਜੱਸ ਗਰੇਵਾਲ ਅਤੇ ਜਤਿੰਦਰ ਭੱਲਾ ਦੁੁਆਰਾ ਲਿਖੇ ਗਏ ਹਨ। ਇਸ ਨਾਲ ਹੀ ਜੇਕਰ ਫਿਲਮ ਦੇ ਮਿਊਜਿਕ ਦੀ ਗੱਲ ਕਰੀਏ ਤਾਂ ਇਸ ਨੂੰ ਮਿਊਜਿਕ ਜੈਅਦੇਵ ਕੁਮਾਰ , ਪ੍ਰੀਤ ਹੰਦਲ ਅਤੇ ਆਰ ਗੁਰੂ ਦਿੱਤਾ ਹੈ। ਗੁਲਸ਼ਨ ਸਿੰਘ ਦੇ ਡਾਇਰੈਕਸ਼ਨ ਵਿੱਚ ਬਣੀ ਇਹ ਫਿਲਮ ਸਿਨੇਮਾ ਘਰਾਂ ਵਿੱਚ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Afsar Movie Poster ReleaseAfsar Movie Poster Release

ਇਸ ਨਾਲ ਦੱਸ ਦੇਈਏ ਕਿ ਅੱਜਕੱਲ ਸੋਸ਼ਲ ਮੀਡੀਆ ਦੇ ਸਾਰੇ ਹੀ ਅਦਾਕਾਰ ਬਹੁਤ ਹੀ ਐਕਟਿਵ ਰਹਿੰਦੇ ਹਨ ਅਤੇ ਇਸ ਨਾਲ ਹੀ ਤਰਸੇਮ ਜੱਸੜ ਨੇ ਆਪਣੀ ਆਉਣ ਵਾਲੀ ਫਿਲਮ ਅਫਸਰ ਦਾ ਪੋਸਟਰ ਸ਼ੇਅਰ ਕਰ ਆਪਣੇ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਤਰਸੇਮ ਜੱਸੜ ਨੇ ਲਿਖਿਆ ‘ ਇਸ ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋਵੇਗਾ, ਫਿਲਮ 5 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ ਅਤੇ ਨਾਲ ਹੀ ਲਿਖਿਆ ‘ ਮਾਲਕ ਮੇਹਰ ਕਰੇ,ਸਾਰੀ ਟੀਮ ਦੀ ਮਿਹਨਤ ਨੂੰ ਭਾਗ ਲਗੇ’।

Afsar Movie Poster ReleaseAfsar Movie Poster Release

The post ਤਰਸੇਮ ਜੱਸੜ ਦੀ ਫਿਲਮ ‘ਅਫਸਰ’ ਦਾ ਪੋਸਟਰ ਹੋਇਆ ਰਿਲੀਜ਼, ਸ਼ੇਅਰ ਕਰ ਦਿੱਤੀ ਜਾਣਕਾਰੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਤਰਸੇਮ ਜੱਸੜ ਦੀ ਫਿਲਮ ‘ਅਫਸਰ’ ਦਾ ਪੋਸਟਰ ਹੋਇਆ ਰਿਲੀਜ਼, ਸ਼ੇਅਰ ਕਰ ਦਿੱਤੀ ਜਾਣਕਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×