Get Even More Visitors To Your Blog, Upgrade To A Business Listing >>

ਦੇਸ਼ ਦੇ 22 ਰਾਜਾਂ ‘ਚ ਮੌਸਮ ਨੂੰ ਲੈ ਕੇ ਮਹਿਕਮੇ ਨੇ ਕੀਤੀ ਦਿਲ ਕੰਬਾਊ ਭਵਿੱਖਵਾਣੀ

India Weather Forecast: ਦੱਖਣੀ ਰਾਜ ਕੇਰਲਾ ‘ਚ ਲਗਾਤਾਰ ਕਈ ਦਿਨਾਂ ਤੱਕ ਪਏ ਤੇਜ਼ ਮੀਂਹ ਵਜੋਂ ਆਈ ਜਲ ਪਰਲੋ ਤੋਂ ਹੋਏ ਜਾਨ ਅਤੇ ਮਾਲ ਦੇ ਨੁਕਸਾਨ ਤੋਂ ਅਜੇ ਉੱਤੇ ਉਠਣ ਦੀਆਂ ਕੋਸ਼ਿਸ਼ਾਂ ਕੀਤੀਆਂ ਹੀ ਜਾ ਰਹੀਆਂ ਸਨ ਕਿ ਮੌਸਮ ਮਹਿਕਮੇ ਨੇ ਭਾਦੋ ‘ਚ ਵੀ ਕਈ ਰਾਜਾਂ ਨੂੰ ਕੇਰਲਾ ਵਰਗੀ ਤਬਾਹੀ ਮਚਾਉਣ ਵਾਲੇ ਮੀਂਹ ਨੂੰ ਝੱਲਣ ਨੂੰ ਲਈ ਅਤੇ ਤਿਆਰ ਰਹਿਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਮਹਿਕਮੇ ਨੇ ਕੁੱਲ 22 ਰਾਜਾਂ ਵਿਚ ਭਾਰੀ ਮੀਂਹ ਦਾ ਖਦਸ਼ਾ ਜਾਹਿਰ ਕੀਤਾ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (ਐਨਡੀਏਮਏ) ਨੇ 22 ਰਾਜਾਂ ‘ਤੇ ਕੁਝ ਹੋਰ ਥਾਵਾਂ ‘ਚ ਭਾਰੀ ਮੀਂਹ ਪੈਣ ਦਾ ਖਦਸ਼ਾ ਜਾਹਿਰ ਕੀਤਾ ਹੈ। ਮੀਂਹ ਦੇ ਨਾਲ਼ ਹੀ ਸ਼ਨੀਵਾਰ ਤਕ ਓਡੀਸ਼ਾ, ਛੱਤੀਸਗੜ੍ਹ ਅਤੇ ਝਾਰਖੰਡ ਦੇ ਕਈ ਇਲਾਕੀਆਂ ‘ਚ 25 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ਼ ਤੇਜ ਹਵਾਵਾਂ ਦੇ ਚੱਲਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

India Weather Forecast

ਮੌਸਮ ਵਿਭਾਗ ਦੇ ਇਕ ਬੁਲੇਟਿਨ ਦਾ ਹਵਾਲਾ ਦਿੰਦੇ ਹੇਏ ਐਨਡੀਏਮਏ ਨੇ ਕਿਹਾ ਹੈ ਕੀ ਮੱਧਪਰਦੇਸ਼, ਛੱਤੀਸਗੜ, ਓਡੀਸ਼ਾ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਪੱਛਮੀ ਉਤੱਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਪੂਰਵੀ ਰਾਜਸਥਾਨ, ਕੋਂਕਣ, ਗੋਆ, ਵਿਦਰਭ ਅਤੇ ਤੇਲੰਗਾਨਾ ‘ਚ ਵੱਖੋ-ਵੱਖ ਥਾਵਾਂ ਉੱਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।

India Weather ForecastIndia Weather Forecast

ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੱਢਲੀ ਸਿਹਤ ਕਿਟ, ਟਾਰਚ, ਬੰਦ ਬੋਤਲ ਪੀਣ ਵਾਲਾ ਪਾਣੀ ਅਤੇ ਖਾਣ ਵਾਲਾ ਸਮਾਨ ਜੋੜ ਕੇ ਰੱਖ ਲੈਣ ਅਤੇ ਹੱੜ੍ਹ ਦੀ ਮਾਰ ਹੇਠਾਂ ਆਉਣ ਵਾਲੇ ਇਲਾਕਿਆਂ ‘ਚ ਬੱਚਿਆਂ ਨੂੰ ਨਾ ਜਾਣ ਦੇਣ। ਐਨਡੀਐਮਏ ਨੇ ਇਹ ਸੁਝਾਉ ਵੀ ਦਿੱਤਾ ਹੈ ਕੀ ਪਾਲਤੂ ਪਸ਼ੂਆਂ ਨੂੰ ਬੰਨ ਕੇ ਨਾ ਰੱਖੋ ਅਤੇ ਲੋਕ ਸੀਵਰ ਲਾਇਨ, ਨਾਲਿਆਂ ਅਤੇ ਪੁਲਾਂ ਤੋਂ ਦੂਰ ਰਹਿਣ। ਉੱਥੇ ਸੰਬੰਧਿਤ ਰਾਜਾਂ ਦੀਆਂ ਸਰਕਾਰਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਨਾਲ ਬੈਠਕਾਂ ਕਰ ਕੇ ਹੜ੍ਹ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ। ਸੰਬੰਧਿਤ ਰਾਜਾਂ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਨੂੰ ਹੀ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਲੋੜ ਪੈਣ ‘ਤੇ ਫੌਰਨ ਮਦਦ ਦੇਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਸਮਾਜ ਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਨੇ ਹੀ ਹਾਲਾਤ ਵਿਗੜਣ ਤੇ ਸਰਕਾਰ ਅਤੇ ਲੋਕਾਂ ਦੀ ਹਰ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

India Weather ForecastIndia Weather Forecast

The post ਦੇਸ਼ ਦੇ 22 ਰਾਜਾਂ ‘ਚ ਮੌਸਮ ਨੂੰ ਲੈ ਕੇ ਮਹਿਕਮੇ ਨੇ ਕੀਤੀ ਦਿਲ ਕੰਬਾਊ ਭਵਿੱਖਵਾਣੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਦੇਸ਼ ਦੇ 22 ਰਾਜਾਂ ‘ਚ ਮੌਸਮ ਨੂੰ ਲੈ ਕੇ ਮਹਿਕਮੇ ਨੇ ਕੀਤੀ ਦਿਲ ਕੰਬਾਊ ਭਵਿੱਖਵਾਣੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×