Get Even More Visitors To Your Blog, Upgrade To A Business Listing >>

ਪਾਕਿ ਫ਼ੌਜ ਨੇ ਤਬਾਹ ਕਰ ਦਿੱਤਾ ਸੀ ਕਰਤਾਰਪੁਰ-ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲਾ ਪੁਲ

Kartarpur-Dera Baba Bridge: ਸ਼੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਰਾਹ ਖੋਲ੍ਹਣ ਦੀ ਗੱਲ ਕਰਨ ਵਾਲੇ ਪਾਕਿਸਤਾਨ ਦੀ ਫੌਜ ਨੇ ਹੀ ਕਦੇ ਉੱਥੇ ਜਾਣ ਲਈ ਬਣੇ ਪੁਲ ਨੂੰ ਤਬਾਹ ਕਰ ਦਿੱਤਾ ਸੀ। ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਭਾਰਤ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨੂੰ ਜੋੜਣ ਦੇ ਲਈ ਦੇਸ਼ ਦੀ ਵੰਡ ਤੋਂ ਪਹਿਲਾਂ ਰਾਵੀ ਤੇ ਬਣਿਆ ਇਹ ਪੁਲ ਬਹੁਤ ਅਹਿਮ ਸੀ। ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਇਸੇ ਪੁਲ ਦੇ ਰਾਹੀਂ ਰਾਵੀ ਦਰਿਆ ਪਾਰ ਕਰਦੇ ਸਨ।

Kartarpur-Dera Baba Bridge

ਇਸ ਪੁਲ ਦੇ ਮਾਧਿਅਮ ਰਾਹੀਂ ਹੀ ਸਿੱਖ ਸ਼ਰਧਾਲੂ ਰਾਵੀ ਦਰਿਆ ਪਾਰ ਕਰਦੇ ਸਨ

1971 ਦੀ ਭਾਰਤ-ਪਾਕ ਜੰਗ ਦੇ ਦੌਰਾਨ ਪਾਕਿਸਤਾਨੀ ਫੌਜ ਨੇ ਫੌਜੀ ਮਹੱਤਤਾ ਰੱਖਣ ਵਾਲੇ ਇਸ ਪੁਲ ਨੂੰ ਤੋੜ ਦਿੱਤਾ ਸੀ। 5 ਦਸੰਬਰ, 1971 ਨੂੰ ਫੌਜ ਨੂੰ ਡੇਰਾ ਬਾਬਾ ਨਾਨਕ (ਡੀਬੀਔਨ) ਪੁਲ ‘ਤੇ ਕਬਜਾ ਕਰਨ ਦਾ ਹੁਕਮ ਮਿਲਿਆ ਸੀ, ਤਾਂ ਜੋ ਇਸ ਸਥਾਨ ਨੂੰ ਦੁਸ਼ਮਣ ‘ਤੇ ਹਮਲੇ ਲਈ ਵਰਤਿਆ ਜਾਵੇ।

ਇਸ ਮਿਸ਼ਨ ਨੂੰ ਅਪਰੇਸ਼ਨ ਅਕਾਲ ਨਾਮ ਦਿੱਤਾ ਗਿਆ ਸੀ। 10-ਡੋਗਰਾ, 17 ਰਾਜਪੂਤ ਅਤੇ 1/9 ਗੋਰਖਾ ਰਾਈਫਲ, 71 ਆਰਮਰਡ ਰੈਜੀਮੈਂਟ, ਗੋਰਖਾ ਰਾਈਫਲ ਦੀ 4/8 ਕੰਪਨੀ ਅਤੇ 42 ਫੀਲਡ ਰੇਜੀਮੈਂਟ ਨੇ ਆਪਰੇਸ਼ਨ ਨੂੰ ਸਿਰੇ ਚੜਿਆ ਅਤੇ ਅਗਲੇ ਦਿਨ ਪੁਲ ‘ਤੇ ਕਬਜਾ ਕਰ ਲਿਆ। ਬਾਅਦ ‘ਚ ਪਾਕਿਸਤਾਨ ਨੇ ਇਸ ਪੁੱਲ ਨੂੰ ਢਾਹ ਦਿੱਤਾ ਸੀ।

Kartarpur-Dera Baba Bridge

ਕਰਤਾਰਪੁਰ ਸਾਹਿਬ : ਕਦੋ ਕੀ ਹੋਇਆ ?

-1522 : ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰੇ ਦੀ ਸਥਾਪਨਾ ਕੀਤੀ ਅਤੇ ਇਕ ਆਮ ਕਿਸਾਨ ਵਾਂਗ ਜਿੰਦਗੀ ਬਤੀਤ ਕਰਨ ਦਾ ਫੈਸਲਾ ਕੀਤਾ।
-1539: ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੇਹ ਦਾ ਤਿਆਗ ਕਰ ਗੁਰੂ ਅੰਗਦ ਦੇਵ ਨੂੰ ਗੁਰਗੱਦੀ ਦਿੱਤੀ।
-1947: ਦੇਸ਼ ਦੀ ਵੰਡ ਦੇ ਦੌਰਾਨ ਗੁਰਦਾਸਪੁਰ ਜ਼ਿਲ੍ਹਾ ਵੀ ਦੋ ਹਿੱਸਿਆ ‘ਚ ਵੰਡਿਆ ਗਿਆ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਲਾ ਹਿੱਸਾ ਪਾਕਿਸਤਾਨ ਨੂੰ ਵੰਡ ਦੌਰਾਨ ਵੰਡਿਆ ਗਿਆ।
-1971: ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਅਤੇ ਭਾਰਤ ਦੇ ਗੁਰਦਾਸਪੁਰ ਨੂੰ ਜੋੜਣ ਵਾਲਾ ਰਾਵੀ ਦਰਿਆ ਤੇ ਬਣਿਆ ਪੁੱਲ ਭਾਰਤ-ਪਾਕਿ ਜੰਗ ‘ਚ ਤਬਾਹ ਹੋ ਗਿਆ।
-1995: ਪਾਕਿਸਤਾਨੀ ਹਕੂਮਤ ਨੇ ਗੁਰਦੁਆਰੇ ਦੀ ਰਿਪੇਅਰ ਕਰਵਾਈ।
-2000: ਪਾਕਿਸਤਾਨੀ ਹਕੂਮਤ ਨੇ ਕਰਤਾਰਪੁਰ ਦੇ ਦਰਸ਼ਨਾਂ ਲਈ ਫਰੀ ਵੀਜ਼ੇ ਦਾ ਐਲਾਨ ਕੀਤਾ।

Kartarpur-Dera Baba BridgeKartarpur-Dera Baba Bridge

ਸ਼੍ਰੀ ਕਰਤਾਰਪੁਰ ਸਾਹਿਬ ਦੇ ਲਈ ਰਾਹ ਖੋਲ੍ਹਣ ਦੀ ਪੇਸ਼ਕਸ਼ ਦਾ ਸੁਆਗਤ

-2001: ਪਾਕਿਸਤਾਨੀ ਹਕੂਮਤ ਨੇ ਵੰਡ ਤੋਂ ਬਾਅਦ ਪਹਿਲੀ ਵਾਰ ਭਾਰਤੀ ਜੱਥੇ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਦਿੱਤੀ।
-2002: ਅਪ੍ਰੈਲ ‘ਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਨੇ ਉਸ ਵੇਲੇ ਦੇ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਚਿੱਠੀ ਲਿੱਖ ਕੇ ਪਾਕਿਸਤਾਨ ਦੀ ਪੇਸ਼ਕਸ਼ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ।
-2004: ਪਾਕਿਸਤਾਨੀ ਹਕੂਮਤ ਨੇ ਗੁਰਦਵਾਰੇ ਦੀ ਪੂਰੀ ਤਰ੍ਹਾਂ ਨਾਲ ਕਾਇਆ ਪਲਟ ਦਿੱਤੀ ਅਤੇ ਇੱਕ ਨਵੀਂ ਦਿੱਖ ਦਿੱਤੀ।
-2008: ਉਦੋਂ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਅਤੇ ਫਿਜੀਬਿਲਟੀ ਰਿਪੋਰਟ ਬਣਾਉਣ ਦੀ ਗੱਲ ਕਹੀ।
-2008: ਐਸਜੀਪੀਸੀ ਨੇ ਉਸ ਸਮੇ ਦੇ ਪੀਐਮ ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਐਮਐਸ ਕ੍ਰਿਸ਼ਨਾ ਨੂੰ ਚਿੱਠੀ ਲਿੱਖ ਕੇ ਕੋਰੀਡੋਰ ਨੂੰ ਬਣਾਉਣ ਦੀ ਮੰਗ ਕੀਤੀ।
-2018: 22 ਅਗਸਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿੱਖ ਕੇ ਇਸ ਮਾਮਲੇ ਨੂੰ ਪਾਕਿਸਤਾਨ ਦੇ ਕੋਲ ਚੁੱਕਣ ਲਈ ਕਿਹਾ।
-2018: 7 ਸਤੰਬਰ ਨੂੰ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ।

Kartarpur-Dera Baba BridgeKartarpur-Dera Baba Bridge

The post ਪਾਕਿ ਫ਼ੌਜ ਨੇ ਤਬਾਹ ਕਰ ਦਿੱਤਾ ਸੀ ਕਰਤਾਰਪੁਰ-ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲਾ ਪੁਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪਾਕਿ ਫ਼ੌਜ ਨੇ ਤਬਾਹ ਕਰ ਦਿੱਤਾ ਸੀ ਕਰਤਾਰਪੁਰ-ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲਾ ਪੁਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×