Get Even More Visitors To Your Blog, Upgrade To A Business Listing >>

ਅਮਰੀਕਾ ਦੇ ਮਸ਼ਹੂਰ ਰੈਪਰ ਮੈਕ ਮਿਲਰ ਦੀ ਭੇਦ ਭਰੇ ਹਲਾਤਾਂ ‘ਚ ਹੋਈ ਮੌਤ

Rapper Mac Miller dies: ਅਮਰੀਕਾ ਦੇ ਮਸ਼ਹੂਰ ਸਿੰਗਰ-ਰੈਪਰ ਮੈਕ ਮਿਲਰ ਦਾ ਦਿਹਾਂਤ ਹੋ ਗਿਆ ਹੈ । 26 ਸਾਲ ਦੇ ਮੈਕ ਦੀ ਲਾਸ਼ ਉਹਨਾਂ ਦੇ ਘਰ ਭੇਦ ਭਰੇ ਹਲਾਤਾਂ ਵਿੱਚ ਮਿਲੀ । ਮੌਤ ਦੇ ਕਾਰਨਾਂ ਦਾ ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪੁਲਿਸ ਮੁਤਾਬਕ, ਕੋਰੋਨਰ ਔਫਿਸ ਇਸ ਮਾਮਲੇ ਦੀ ਜਾਂਚ ਕਰੇਗਾ । ਸੂਤਰਾਂ ਦੀ ਮਨੀਏ ਤਾਂ ਉਨ੍ਹਾਂ ਦੀ ਮੌਤ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਦੀ ਵਜ੍ਹਾ ਨਾਲ ਹੋਈ ਹੈ।

Rapper Mac Miller dies

ਲੋਸ ਐਂਜਲਸ ਪੁਲਿਸ ਵਿਭਾਗ ਨੇ ਦੱਸਿਆ ਕੇ ਅਧਿਕਾਰੀਆਂ ਨੂੰ ਅਧਿਕਾਰੀਆਂ ਨੂੰ ਸਥਾਨਕ ਸਮਾਂ ਅਨੁਸਾਰ ਸ਼ੁਕਰਵਾਰ ਦੁਪਹਿਰ ਵੇਲੀਕ੍ਰਿਸਟ ਰੋਡ ਦੇ 11600 ਬਲਾਕ ‘ਚ ਮੌਤ ਦਾ ਮਾਮਲਾ ਆਇਆ ਸੀ। ਦਸ ਦੇਈਏ ਕੇ ਰੈਪਰ ਮਿਲਰ ਦਾ ਅਸਲੀ ਨਾਮ ਮੈਲਕਮ ਮੇਕੋਰਮਿਕ ਹੈ। ਉਹਨਾਂ ਨੇ ਆਪਣੇ ਹੋਮਟਾਊਨ ਪੀਟਰਸਬਰਗ ਤੋਂ ਛੋਟੀ ਉਮਰ ਤੋਂ ਹੀ ਮੁਸਿਕ ਇੰਡਸਟਰੀ’ਚ ਆਪਣਾ ਕਰੀਯਰ ਸ਼ੁਰੂ ਕਰ ਚੁੱਕੇ ਸਨ। ਸਾਲ 2012 ‘ਚ ਉਹਨਾਂ ਦੀ ਪਹਿਲੀ ਐਲਬਮ ” ਬਲੁ ਸਲਾਇਡ ਪਾਰਕ ” ਬਿਲਬੋਰਡ ਚਾਰਟਸ ‘ਚ ਟਾਪ ਕਰਨ ਵਾਲਾ ਪਹਿਲਾ ਅਜਿਹਾ ਇੰਡੀਪੈਨਡੰਟ ਐਲਬਮ ਸੀ। ਜਿਕਰਯੋਗ ਹੈ ਕਿ ਉਸ ਵੇਲੇ ਮੈਕ ਮਹਿਜ਼ 19 ਸਾਲ ਦੇ ਸਨ।

Rapper Mac Miller diesRapper Mac Miller dies

ਉਹਨਾਂ ਨੇ ਪਿਛਲੇ ਮਹੀਨੇ ਹੀ ਪੰਜਵਾਂ ਸਟੂਡੀਓ ਐਲਬਮ ” ਸਵਿਮਮਿੰਗ ” ਜਾਰੀ ਕੀਤਾ ਸੀ । ਜਿਕਰਯੋਗ ਹੈ ਕਿ ਮਿਲਰ ਅਕਸਰ ਹੀ ਆਪਣੀ ਨਿਜੀ ਜਿੰਦਗੀ ਨੂੰ ਲੈਕੇ ਸੁਰਖੀਆਂ ਦਾ ਹਿੱਸਾ ਵੀ ਬਣੇ ਰਹੇ। ਮਿਲਰ ਅਤੇ ਗਾਇਕਾ ਏਰੀਆਨਾ ਗਰਾਂਡੈ ਦੇ ਰੋਮਾਂਸ ਦੀ ਵੀ ਕਾਫੀ ਚਰਚਾ ਹੋਈ। ਦੋਨਾਂ ਨੇ ਕਰੀਬ 2 ਸਾਲ ਤੱਕ ਇਕ ਦੂਸਰੇ ਨੂੰ ਡੇਟ ਕੀਤਾ । ‘ਮਈ ਫ਼ੇਵਰੇਟ ਪਾਰਟ’ ਅਤੇ ‘ਦ ਵੇਅ’ ਵੀ ਇਕੱਠੇ ਰਿਕਾਰਡ ਕੀਤੇ ਸਨ।

Rapper Mac Miller diesRapper Mac Miller dies

The post ਅਮਰੀਕਾ ਦੇ ਮਸ਼ਹੂਰ ਰੈਪਰ ਮੈਕ ਮਿਲਰ ਦੀ ਭੇਦ ਭਰੇ ਹਲਾਤਾਂ ‘ਚ ਹੋਈ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਮਰੀਕਾ ਦੇ ਮਸ਼ਹੂਰ ਰੈਪਰ ਮੈਕ ਮਿਲਰ ਦੀ ਭੇਦ ਭਰੇ ਹਲਾਤਾਂ ‘ਚ ਹੋਈ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×