Get Even More Visitors To Your Blog, Upgrade To A Business Listing >>

ਕਾਨੂੰਨ ਪਾਕਿਸਤਾਨ ਦਾ, ਹਲਚਲ ਹਿੰਦੁਸਤਾਨ ‘ਚ..!

Pakistan Punjab Law: ਸਰਕਾਰੀ ਨੌਕਰੀ ਵਿੱਚ ਪੱਕਾ ਹੋਣ ਲਈ ਨੌਜਵਾਨਾਂ ਦੁਆਰਾ ਕੀਤੀ ਜਾ ਰਹੀ ਮਿਹਨਤ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਦੇ ਦੋ ਨੌਜਵਾਨਾਂ ਨੇ ਪੱਕੀ ਨੌਕਰੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੰਗ ਦਰਜ ਕੀਤੀ, ਪਰ ਜਿਸ ਐਕਟ ਦਾ ਹਵਾਲਾ ਦਿੱਤਾ ਉਹ ਪਾਕਿਸਤਾਨੀ ਪੰਜਾਬ ਵੱਲੋਂ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਹਾਈ ਕੋਰਟ ਨੇ ਵੀ ਪ੍ਰਦੇਸ਼ ਸਰਕਾਰ ਨੂੰ 11 ਅਕਤੂਬਰ 2018 ਤੱਕ ਜਵਾਬ ਦੇਣ ਦਾ ਨੋਟਿਸ ਜਾਰੀ ਕਰ ਦਿੱਤਾ। ਪ੍ਰਸੋਨਲ ਵਿਭਾਗ ਨੇ ਜਦੋਂ ਹਾਈ ਕੋਰਟ ਦੇ ਨੋਟਿਸ ਦਾ ਜਵਾਬ ਤਿਆਰ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਧਿਆਨ ਦ ਪੰਜਾਬ Regularization ਆਫ ਸਰਵਿਸ ਐਕਟ 2018 ਦੇ ਵੱਲ ਗਿਆ। ਇਸ ਐਕਟ ਦਾ ਹਵਾਲਾ ਦਿੰਦੇ ਹੋਏ ਪਟੀਸ਼ਨਰ ਨੇ ਰੈਗੂਲਰ ਕਰਨ ਦੀ ਗੁਹਾਰ ਲਗਾਈ ਸੀ।Pakistan Punjab Law

ਸਰਕਾਰੀ ਨੌਕਰੀ ਲਈ ਪਾਕਿਸਤਾਨੀ ਪੰਜਾਬ ਐਕਟ ਦਾ ਦਿੱਤਾ ਹਵਾਲਾ

ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਕਿ ਅਜਿਹਾ ਐਕਟ ਤਾਂ ਪੰਜਾਬ ਸਰਕਾਰ ਨੇ ਪਾਸ ਹੀ ਨਹੀਂ ਕੀਤਾ ਹੈ। ਜਾਂਚ ਵਿੱਚ ਪਤਾ ਚਲਾ ਕਿ ਇਹ ਐਕਟ ਪਾਕਿਸਤਾਨੀ ਪੰਜਾਬ ਨੇ ਬਣਾਇਆ ਹੈ। ਇਸਦੀ ਸੂਚਨਾ 30 ਅਪ੍ਰੈਲ 2018 ਨੂੰ ਪਾਕਿਸਤਾਨੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਸੀ। ਇਸ ਐਕਟ ਦੇ ਦੁਆਰਾ ਉੱਥੇ ਦੇ ਕਰੀਬ ਵੀਹ ਹਜ਼ਾਰ ਅਸਥਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਣਾ ਜਰੂਰੀ ਸੀ।

Pakistan Punjab Law
ਸੰਗਰੂਰ ਜਿਲ੍ਹਾ ਅਤੇ ਸੈਸ਼ਨ ਕੋਰਟ ਵਿੱਚ ਐਡਹਾਕ ਦੇ ਤੌਰ ਉੱਤੇ ਕੰਮ ਕਰ ਰਹੀ ਜਸਪ੍ਰੀਤ ਕੌਰ ਅਤੇ ਜੈਵਰਧਨ ਸ਼ਰਮਾ ਨੇ ਆਪਣੇ ਵਕੀਲ ਦੇ ਜ਼ਰੀਏ ਹਾਈ ਕੋਰਟ ਵਿੱਚ ਮੰਗ ਦਰਜ ਕੀਤੀ। ਇਹ ਮੰਗ ਪਾਕਿਸਤਾਨੀ ਪੰਜਾਬ ਵੱਲੋਂ ਐਕਟ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਕੁੱਝ ਹੀ ਦਿਨ ਬਾਅਦ ਦਰਜ ਕੀਤੀ ਗਈ।
ਪਟੀਸ਼ਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੇ ਕਲਾਇੰਟ 2013 ਤੋਂ ਕਲਰਕ ਦੇ ਰੂਪ ਵਿੱਚ ਬੇਸਿਕ ਤਨਖਾਹ ਤੇ ਕੰਮ ਕਰ ਰਹੇ ਹਨ। ਸਰਕਾਰ ਤੋਂ Punjab Adhoc Contractual, Daily Wage, Temporary Implement Welfare Act 2016 ਅਤੇ ਦ ਪੰਜਾਬ Regularization ਐਕਟ 2018 ਦੇ ਤਹਿਤ ਰੇਗੂਲਰ ਕਰਨ ਦੀ ਮੰਗ ਕੀਤੀ ਗਈ। ਹਾਈ ਕੋਰਟ ਨੇ ਬੀਤੀ ਚਾਰ ਜੁਲਾਈ ਨੂੰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦੇਣ ਨੂੰ ਕਿਹਾ।Pakistan Punjab Law

ਤਿਆਰ ਕੀਤਾ ਇਹ ਜਵਾਬ

ਪ੍ਰਸੋਨਲ ਵਿਭਾਗ ਨੇ ਜੋ ਜਵਾਬ ਤਿਆਰ ਕੀਤਾ ਉਸ ਵਿੱਚ 6 ਅਪ੍ਰੈਲ 2017 ਨੂੰ ਅਨੀਤਾ ਦੇਵੀ ਦੇ ਇੱਕ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ Punjab Adhoc Contractual, Daily Wage, Temporary Implement Welfare Act 2016 ਸਰਕਾਰ ਫਿਰ ਤੋਂ ਬਣਾ ਰਹੀ ਹੈ। ਦ ਪੰਜਾਬ Regularization ਐਕਟ 2018 ਪਾਕਿਸਤਾਨੀ ਪੰਜਾਬ ਦਾ ਹੈ, ਨਾ ਕਿ ਭਾਰਤੀ ਪੰਜਾਬ ਦਾ।

Pakistan Punjab LawPakistan Punjab Law

ਵਕੀਲਾਂ ਦੀ ਵੱਡੀ ਚੂਕ

ਪ੍ਰਸੋਨਲ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਵੱਡੀ ਗ਼ਲਤੀ ਦਾ ਮਾਮਲਾ ਹੈ। ਮੰਗ ਦਰਜ ਕਰਨ ਤੋਂ ਪਹਿਲਾਂ ਵਕੀਲਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹ ਜਿਸ ਐਕਟ ਦਾ ਹਵਾਲਾ ਦੇ ਰਹੇ ਹਨ ਉਹ ਕਿੱਥੇ ਦਾ ਹੈ।

Pakistan Punjab LawPakistan Punjab Law

The post ਕਾਨੂੰਨ ਪਾਕਿਸਤਾਨ ਦਾ, ਹਲਚਲ ਹਿੰਦੁਸਤਾਨ ‘ਚ..! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਾਨੂੰਨ ਪਾਕਿਸਤਾਨ ਦਾ, ਹਲਚਲ ਹਿੰਦੁਸਤਾਨ ‘ਚ..!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×