Get Even More Visitors To Your Blog, Upgrade To A Business Listing >>

ਏਸ਼ੀਆ ਦੀ ਨੰਬਰ 1 ਸੈਕਸੀ ਸੁਪਰਸਟਾਰ ਨੇ ਤੋੜੀਆਂ ਸਾਰੀਆਂ ਹੱਦਾ, ਤਸਵੀਰਾਂ ਨੂੰ ਦੇਖ ਰਹੇ ਲੱਖਾਂ ਲੋਕ

Nia Sharma Swiss Holiday Pics: ਟੀਵੀ ਸ਼ੋਅ ਜਮਾਈ ਰਾਜਾ ਫੇਮ ਅਦਾਕਾਰਾ ਨਿਆ ਸ਼ਰਮਾ ਅਦਾਕਾਰਾ ਤੋਂ ਕਿਤੇ ਜਿਆਦਾ ਆਪਣੇ ਫੈਸ਼ਨ ਸੈਂਸ ਦੇ ਲਈ ਪਹਿਚਾਣੀ ਜਾਂਦੀ ਹੈ। ਇਨ੍ਹਾਂ ਦਿਨੀਂ ਨਿਆ ਸਵਿੱਟਜਰਲੈਂਡ ਦੀ ਸੈਰ ਕਰ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਤੇ ਵੈਕੇਸ਼ਨ ਦੀਆਂ ਕਈ ਤਸਵੀਰਾਂ ਸ਼ਾਂਝਾ ਕੀਤੀਆਂ ਹਨ।

#day2 also got my #swisshoodie 😅🇨🇭

A post shared by Nia Sharma (@niasharma90) on

ਜਿਸ ਵਿੱਚ ਉਹ ਛੁੱਟੀਆਂ ਦਾ ਖੁਲ ਕੇ ਮਜ਼ੇ ਲੈਂਦੀ ਨਜ਼ਰ ਆ ਰਹੀ ਹੈ। ਨਿਆ ਦੁਆਰਾ ਸ਼ੇਅਰ ਕੀਤੇ ਗਏ ਇੱਕ ਖਾਸ ਵੀਡੀਓ ਵਿੱਚ ਉਹ ਟਾਈਟੈਨਿਕ ਦੇ ਆਈਕੋਨਿਕ ਸੀਨ ਨੂੰ ਰੀ-ਕ੍ਰਿਏਟ ਕਰ ਰਹੀ ਹੈ। ਸਿਜਲਿੰਗ ਲੁਕ ਵਿੱਚ ਨਜ਼ਰ ਆ ਰਹੀ ਨਿਆ ਇਸ ਵੀਡੀਓ ਵਿੱਚ ਇਕੱਲੇ ਹੀ ਦਿਖਾਈ ਦੇ ਰਹੀ ਹੈ। ਬੈਕਗਰਾਊਂਡ ਵਿੱਚ ਹਾਲੀਵੁਡ ਸਿੰਗਰ ਸੀਲਿਨ ਡਿਓਨ ਦਾ ਗੀਤ ‘ ਮਾਈ ਹਾਰਟ ਵਿਲ ਗੋ ਆਨ ‘ ਵਜ ਰਿਹਾ ਹੈ। ਦੱਸ ਦੇਈਏ ਕਿ ਇਨ੍ਹਾਂ ਦਿਨੀਂ ਟੀਵੀ ਸ਼ੋਅ ‘ਇਸ਼ਕ ਵਿੱਚ ਮਰਜਾਵਾਂ’ ਵਿੱਚ ਨਜ਼ਰ ਆ ਰਹੀ ਨਿਆ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਸਵਿੱਟਜਰਲੈਂਡ ਦੀ ਸੈਰ ਕਰ ਰਹੀ ਹੈ।

Vibes.. feels!! ⭐⭐⭐ @myswitzerlandin @mylausanne #sky

A post shared by Nia Sharma (@niasharma90) on

ਨਿਆ ਸ਼ਰਮਾ ਛੋਟੇ ਪਰਦੇ ਦੀ ਵੱਡੀ ਸਟਾਰ ਬਣ ਚੁੱਕੀ ਹੈ ਅਤੇ ਏਸ਼ੀਆ ਦੀ ਤੀਜੀ ਮੋਸਟ ਸੈਕਸੀ ਵੁਮੈਨ ਦਾ ਖਿਤਾਬ ਵੀ ਪਾ ਚੁੱਕੀ ਹੈ। ਇਹ ਹੀ ਨਹੀਂ ਨਿਆ ਦੀ ਵੈੱਬ ਸੀਰੀਜ ‘ ਟਵਿੱਸਟੇਡ’ ਦਾ ਦੂਜਾ ਸੀਜਨ ਵੀ ਹਿੱਟ ਹੈ। ਦੱਸ ਦੇਈਏ ਕਿ ਨਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਦੇ ਸ਼ੋਅ ‘ ਕਾਲੀ’ (2014-17) ਤੋਂ ਕੀਤੀ ਸੀ, ਉਨ੍ਹਾਂ ਨੂੰ ਅਸਲੀ ਪਹਿਚਾਣ ਏਕ ਹਜਾਰੋਂ ਮੇਂ ਮੇਰੀ ਬਹਿਨਾ ਹੈ ਹੈ(2011-13) ਅਤੇ ਜਮਾਈ ਰਾਜਾ (2014-17) ਤੋਂ ਮਿਲੀ। ਇਸ ਤੋਂ ਇਲਾਵਾ ਅਦਾਕਾਰਾ ਖਤਰੋਂ ਕੇ ਖਿਲਾੜੀ ਸੀਜਨ -8 ਵਿੱਚ ਨਜ਼ਰ ਆ ਚੁੱਕੀ ਹੈ। ਦਿੱਲੀ ਵਿੱਚ ਜਨਮੀ ਨਿਆ ਨੇ ਮਾਸ ਕਾਮਊਨੀਕੇਸ਼ਨ ਵਿੱਚ ਗ੍ਰੈਜੁਏਸ਼ਨ ਕਰ ਰੱਖਿਆ ਹੈ ਅਤੇ ਉਸ ਦਾ ਅਸਲੀ ਨਾਮ ਨੇਹਾ ਸ਼ਰਮਾ ਹੈ। ਇਨ੍ਹਾਂ ਦਿਨੀਂ ਨਿਆ ਟੀਵੀ ਸ਼ੋਅ ‘ ਇਸ਼ਕ ਵੱਚ ਮਰਜਾਵਾਂ’ ਵਿੱਚ ਨਜ਼ਰ ਆ ਰਹੀ ਹੈ।

🇨🇭Matterhorn glacier paradiseee at 0 deg. Didnt know I’d surviveeee @myswitzerlandin @ritusharma2015

A post shared by Nia Sharma (@niasharma90) on

ਦੱਸ ਦੇਈਏ ਕਿ ਹਾਲ ਹੀ ਵਿੱਚ ਖਬਰ ਆਈ ਸੀ ਕਿ ਟੀਵੀ ਇੰਡਸ‍ਟਰੀ ਦੀ ਫੇਮਸ ਨੂੰਹ ਅਤੇ ਏਸ਼ੀਆ ਦੀ ਤੀਜੀ ਸਭ ਤੋਂ ਬੋਲਡ ਵੂਮੈਨ ਨਿਆ ਸ਼ਰਮਾ ਅੱਜ ਕੱਲ੍ਹ ਸਵਿਟਜਰਲੈਂਡ ਵਿੱਚ ਧਮਾਲ ਮਚਾ ਰਹੀ ਹੈ। ਨਿਆ ਸ਼ਰਮਾ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਵੇਕੇਸ਼ਨ ਦੀਆਂ ਬਹੁਤ ਸਾਰੀਆਂ ਤਸ‍ਵੀਰਾਂ ਸ਼ੇਅਰ ਕੀਤੀਆਂ ਹਨ। ਇਹ ਨਿਆ ਸ਼ਰਮਾ ਦੀ ਪਹਿਲੇ ਦਿਨ ਦੀਆਂ ਤਸ‍ਵੀਰਾਂ ਹਨ, ਜਿਹਨਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਹ ਉੱਥੇ ਬਹੁਤ ਜ਼ਿਆਦਾ ਮਸ‍ਤੀ ਕਰ ਰਹੀ ਹੈ।

Streetgame! @myswitzerlandin

A post shared by Nia Sharma (@niasharma90) on

Nia Sharma Swiss Holiday Pics

ਰੱਖੜੀ ਦਾ ਤਿਉਹਾਰ ਖਤ‍ਮ ਹੁੰਦੇ ਹੀ ਨਿਆ ਸ਼ਰਮਾ ਉਦੋਂ ਹੀ ਸਵਿਟਜਰਲੈਂਡ ਲਈ ਰਵਾਨਾ ਹੋ ਗਈ। ਉਹਨਾਂ ਨੇ ਆਪਣੇ ਇੰਸ‍ਟਾਗ੍ਰਾਮ ਉੱਤੇ ਫਲਾਈਟ ਤੋਂ ਲੈ ਕੇ ਵੇਕੇਸ਼ਨ ਤੱਕ ਦੀਆਂ ਬਹੁਤ ਸਾਰੀਆਂ ਤਸ‍ਵੀਰਾਂ ਸ਼ੇਅਰ ਕੀਤੀਆ ਹਨ। ਜੋ ਸੋਸ਼ਲ ਮੀਡੀਆ ਉੱਤੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। 27 ਸਾਲ ਦੀ ਨਿਆ ਸ਼ਰਮਾ ਆਪਣੇ ਬੋਲ‍ਡ ਅੰਦਾਜ਼ ਅਤੇ ਗ‍ਲੈਮਰਸ ਲੁਕ ਦੀ ਵਜ੍ਹਾ ਕਰਕੇ ਜਾਣੀ ਜਾਂਦੀ ਹੈ।

Nia Sharma Swiss Holiday PicsNia Sharma Swiss Holiday Pics

The post ਏਸ਼ੀਆ ਦੀ ਨੰਬਰ 1 ਸੈਕਸੀ ਸੁਪਰਸਟਾਰ ਨੇ ਤੋੜੀਆਂ ਸਾਰੀਆਂ ਹੱਦਾ, ਤਸਵੀਰਾਂ ਨੂੰ ਦੇਖ ਰਹੇ ਲੱਖਾਂ ਲੋਕ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਏਸ਼ੀਆ ਦੀ ਨੰਬਰ 1 ਸੈਕਸੀ ਸੁਪਰਸਟਾਰ ਨੇ ਤੋੜੀਆਂ ਸਾਰੀਆਂ ਹੱਦਾ, ਤਸਵੀਰਾਂ ਨੂੰ ਦੇਖ ਰਹੇ ਲੱਖਾਂ ਲੋਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×